Close

Recent Posts

ਗੁਰਦਾਸਪੁਰ

ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਮੰਤਵ ਲਈ ਬਣਾਈਆਂ ਵਾਲ ਪੇਟਿੰਗ ਲੋਕਾਂ ਵਿੱਚ ਬਣੀਆਂ ਖਿੱਚ ਦਾ ਕੇਂਦਰ

ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਮੰਤਵ ਲਈ ਬਣਾਈਆਂ ਵਾਲ ਪੇਟਿੰਗ ਲੋਕਾਂ ਵਿੱਚ ਬਣੀਆਂ ਖਿੱਚ ਦਾ ਕੇਂਦਰ
  • PublishedFebruary 4, 2023

ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਸਾਫ ਸੁਥਰਾ ਤੇ ਸਵੱਸਥ ਰੱਖਣ ਦਾ ਸੁਨੇਹਾ ਦੇਣ ਸਮੇਤ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਵਿੱਚ ਸਫਲ ਰਹੀਆਂ ਵਾਲ ਪੇਟਿੰਗ

ਬਟਾਲਾ, 4 ਫਰਵਰੀ (ਮੰਨਣ ਸੈਣੀ)। ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਲਈ ਨਗਰ ਨਿਗਮ ਬਟਾਲਾ ਹਮੇਸਾ ਯਤਨਸ਼ੀਲ ਰਹਿੰਦਾ ਹੈ, ਜਿਸ ਦੇ ਚੱਲਦਿਆਂ ਨਗਰ ਨਿਗਮ ਬਟਾਲਾ ਵਲੋ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸੁੰਦਰ ਪੇਟਿੰਗ ਕਰਵਾਈਆਂ ਗਈਆਂ ਹਨ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੀਆਂ ਹਨ।

 ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਖੂਬਸੂਰਤ ਪੇਟਿੰਗ, ਜੋ ਡੇਰਾ ਬਾਬਾ ਨਾਨਕ ਰੋਡ ਰੇਲਵੇ ਫਾਟਕ ਨੇੜੇ ਅੰਡਰ ਪਾਸ ਪੁਲ ਹੇਠਾਂ ਬਣਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ-ਕਮ-ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਹਲਕਾ ਵਿਧਾਇਕ ਬਟਾਲਾ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ।

ਉਨਾਂ ਅੱਗੇ ਦੱਸਿਆ ਕਿ ਸ਼ਹਿਰ ਨੂੰ ਸੁੰਦਰੀਕਰਨ ਦੇ ਮੰਤਵ ਨਾਲ ਨਗਰ ਨਿਗਮ ਦਫਤਰ ਦੇ ਐਂਟਰੀ ਪੁਆਇੰਟ ਤੇ ਖੂਬਸੂਰਤ ਪੇਟਿੰਗ ਕਰਵਾਈ ਗਈ ਹੈ, ਜਿਸ ਵਿੱਚ ਬਟਾਲਾ ਨੂੰ ਸਾਫ ਸੁਥਰਾ ਤੇ ਸਵੱਸਥ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ। ਬੇਰਿੰਗ ਕਾਲਜ ਦੇ ਨੇੜੇ ਵਾਲ ਪੇਟਿੰਗ ਕਰਵਾਈ ਗਈ ਹੈ, ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਨੂੰ ਡੱਸਟਬੀਨਾਂ ਵਿੱਚ ਹੀ ਪਾਉਣ, ਪੋਦੇ ਲਗਾਉਣ ਸਮੇਤ ਬਟਾਲਾ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ।

ਬਟਾਲਾ-ਡੇਰਾ ਬਾਬਾ ਨਾਨਕ ਫਲਾਈ ਓਵਰ (ਨੈਸ਼ਨਲ ਹਾਈਵੇ) ਹੇਠਾਂ ‘ਆਈ ਲਵ ਬਟਾਲਾ’ ਦੀ ਖੂਬਸਰਤ ਪੇਟਿੰਗ ।

ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਬਟਾਲਾ-ਡੇਰਾ ਬਾਬਾ ਨਾਨਕ ਫਲਾਈ ਓਵਰ (ਨੈਸ਼ਨਲ ਹਾਈਵੇ) ਹੇਠਾਂ ‘ਆਈ ਲਵ ਬਟਾਲਾ ’ ਦੀ ਖੂਬਸਰਤ ਪੇਟਿੰਗ ਕਰਵਾਈ ਗਈ ਹੈ ਅਤੇ ਡੇਰਾ ਬਾਬਾ ਨਾਨਕ ਰੋਡ ਰੇਲਵੇ ਫਾਟਕ ਨੇੜੇ ਅੰਡਰ ਪਾਸ ਪੁਲ ਹੇਠਾਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਖੂਬਸੂਰਤ ਪੇਟਿੰਗ ਕਰਵਾਈ ਗਈ ਹੈ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਉਨਾਂ ਅੱਗੇ ਕਿਹਾ ਕਿ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਸ਼ਹਿਰ ਦੇ ਹੋਰ ਸਥਾਨਾਂ ਤੇ ਵੀ ਖੂਸਬੂਰਤ ਵਾਲ ਪੇਟਿੰਗ ਕਰਵਾਈਆਂ ਜਾਣਗੀਆਂ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਟਾਲਾ ਨੂੰ ਖੂਬਸੂਰਤ ਤੇ ਸਾਫ ਸੁਥਰਾ ਰੱਖਣ ਲਈ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ।

Written By
The Punjab Wire