ਗੁਰਦਾਸਪੁਰ, 4 ਫਰਵਰੀ (ਮੰਨਣ ਸੈਣੀ)। ਜਿੱਥੇ ਪੰਜਾਬ ਸਰਕਾਰ ਵਲੋਂ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਸਮੇਂ ਸਮੇਂ ਤੇ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ, ਉਸੇ ਕੜੀ ਤਹਿਤ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਂਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਲ਼ੜਕੇ ਦੇ ਕਮਰਸ ਗਰੁੱਪ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਦੀ ਸ਼ੁਗਰ ਮਿੱਲ ਪਨਿਆੜ ਦੀ ਉਦਯੋਗਿਕ ਵਿਜਟ ਕਰਵਾਈ ਗਈ । ਜਿਸ ਨੂੰ ਸਕੂਲ ਪ੍ਰਿੰਸੀਪਲ ਰਮੇਸ਼ ਠਾਕੁਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।
ਸ੍ਰੀ ਠਾਕਰੁ ਨੇ ਦੱਸਿਆ ਕਿ ਅਜਿਹੀਆਂ ਵਿਜਟਾਂ ਵਿਦਿਆਰਥੀਆਂ ਨੂੰ ਸੰਬੰਧਿਤ ਵਿਸ਼ੇ ਦਾ ਗਿਆਨ ਅਤੇ ਮੁਹਾਰਤ ਪ੍ਰਤੱਖ ਰੁਪ ਵਿੱਚ ਦੇਣ ਲਈ ਬਹੁਤ ਸਹਾਈ ਹੁੰਦੀਆਂ ਹਨ ।ਇਸ ਮੌਕੇ ਕਮਰਸ ਲੈਕਚਰਾਰ ਅਮਰਜੀ ਸਿੰਘ ਪੁਰੇਵਾਲ ਅਤੇ ਵਿਕਰਮ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਵਿਜਟ ਵਿੱਚ 10+1 ਅਤੇ 10+2 ਦੇ ਕੱਲ 101 ਵਿਿਦਆਥੀਆਂ ਨੇ ਹਿੱਸਾ ਲਿਆ। ਵਿਜਟ ਦਰਮਿਆਨ ਵਿਿਦਆਰਥੀਆ ਨੂੰ ਉਦਯੋਗਿਕ ਪਲਾਂਟ ਸ਼ੁਗਰ ਮਿੱਲ, ਅਕਾਊਂਟ ਬ੍ਰਾਂਚ, ਪ੍ਰੋਡਕਸ਼ਨ ਬ੍ਰਾਂਚ, ਅਤੇ ਬੈਂਕ ਨਾਲ ਸੰਬੰਧਿਤ ਵੱਖ ਵੱਖ ਵਿਿਸ਼ਆਂ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ , ਜਿਸ ਨੂੰ ਸਮੂਹ ਵਿਿਦਆਰਥੀਆਂ ਨੇ ਪ੍ਰੈਕਟੀਕਲ ਰੂਪ ਵਿੱਚ ਸਮਝਦਿਆਂ ਹੋਇਆਂ ਖਾਸ ਰੁਚੀ ਦਿਖਾਈ।
ਉੁਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਆਪਣੇ ਵਿਸ਼ੇ ਸੰਬੰਧੀ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਉਹ ਆਪਣੇ ਕਿੱਤੇ ਵਿੱਚ ਨਿਪੁੰਨ ਹੋ ਕੇ ਆਪਣੇ ਭਵਿੱਖ ਨੂੰ ਹੋਰ ਸੁਖਾਲਾ ਬਨਾਉਣਗੇ ।ਵਿਭਾਗ ਦਾ ਇਹ ਉਪਰਾਲਾ ਬਹੁਤ ਸਾਲਾਘਾਯੋਗ ਹੈ, ਜਿਸ ਨਾਲ ਵਿਿਦਆਰਥੀਆਂ ਦਾ ਕਮਰਸ ਵਿਸ਼ੇ ਨਾਲ ਹੋਰ ਵੀ ਲਗਾਉ ਵਧੇਗਾ ।ਇਸ ਮੌਕੇ ਲੈਕਚਰਾਰ ਰਾਜ ਕੁਮਾਰ, ਰਜਿੰਦਰਪਾਲ ਸਿੰਘ, ਕਸ਼ਮੀਰ ਸਿੰਘ, ਡੀਪੀਈ ਆਦਿ ਨੇ ਵੀ ਵਿਜਟ ਨੂੰ ਸਫਲ ਬਨਾਉਣ ਵਿੱਚ ਹਿਯੋਗ ਦਿੱਤਾ ।