ਪੰਜਾਬ ਮੁੱਖ ਖ਼ਬਰ

ਪੰਜਾਬ ਅੰਦਰ ਪੈਟਰੋਲ ਤੇ ਡੀਜਲ ਹੋਇਆ ਮਹਿੰਗਾ

ਪੰਜਾਬ ਅੰਦਰ ਪੈਟਰੋਲ ਤੇ ਡੀਜਲ ਹੋਇਆ ਮਹਿੰਗਾ
  • PublishedFebruary 3, 2023

ਚੰਡੀਗੜ੍ਹ, 3 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਅੰਦਰ ਪੈਟਰੋਲ ਤੇ ਡੀਜਲ ਮਹਿੰਗਾ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜਲ ਉੱਤੇ 90 ਪੈਸੇ ਸੈਸ ਲਗਾ ਦਿੱਤਾ ਹੈ। ਜਿਸ ਕਾਰਨ ਹੁਣ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜਲ ਮਹਿੰਗਾ ਹੈ ਜਾਵੇਗਾ। ਪੰਜਾਬ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਤੋਂ ਪਿਛਲੇ ਸਾਲ ਦੇ ਮੁਕਾਬਲੇ 28 ਫ਼ੀਸਦੀ ਦੀ ਘੱਟ ਆਮਦਨ ਹੋਈ ਹੈ । ਪਿਛਲੇ ਸਾਲ ਦੇ 92.39 ਫ਼ੀਸਦੀ ਦੇ ਮੁਕਾਬਲੇ ਦਸੰਬਰ ਤੱਕ 69.54 ਫ਼ੀਸਦੀ ਆਮਦਨ ਹੋਈ ਹੈ ।

ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੋਂ 6250 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਹੈ ਜਦੋ ਕਿ ਦਸੰਬਰ ਤੱਕ ਸਰਕਾਰ ਨੂੰ 4346.43 ਕਰੋੜ ਦੀ ਆਮਦਨ ਹੋਈ ਹੈ । ਜਦੋ ਪੈਟਰੋਲ ਤੇ ਡੀਜ਼ਲ ਦੀ ਆਮਦਨ ਦੀ ਕੀਮਤ ਘਟਦੀ ਹੈ ਤਾ ਸਰਕਾਰ ਦੀ ਆਮਦਨ ਘੱਟ ਜਾਂਦੀ ਹੈ । ਜਿਵੇ ਜਿਵੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਦੀ ਹੈ ਤਾਂ ਸਰਕਾਰ ਦੀ ਆਮਦਨ ਵੱਧ ਜਾਂਦੀ ਹੈ । ਇਸ ਦਾ ਕਾਰਨ ਹੈ ਕਿ ਪੈਟਰੋਲ ਤੇ ਡੀਜ਼ਲ ਤੇ ਵੈਟ ਲੱਗਦਾ ਹੈ । 

Written By
The Punjab Wire