Close

Recent Posts

ਸਿਹਤ ਗੁਰਦਾਸਪੁਰ ਪੰਜਾਬ

ਮਾਨਸਿਕ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਡਾ ਰੁਪਿੰਦਰ ਨਿਊਰੋਸਾਇਕਾਇਟ੍ਰੀ ਸੈਂਟਰ:ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਤੇ ਲਗਾਇਆ ਵਿਸ਼ੇਸ਼ ਕੈਂਪ

ਮਾਨਸਿਕ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਡਾ ਰੁਪਿੰਦਰ ਨਿਊਰੋਸਾਇਕਾਇਟ੍ਰੀ ਸੈਂਟਰ:ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਤੇ ਲਗਾਇਆ ਵਿਸ਼ੇਸ਼ ਕੈਂਪ
  • PublishedOctober 10, 2022

100 ਦੇ ਕਰੀਬ ਮਰੀਜ਼ਾ ਦੀ ਕੀਤੀ ਗਈ ਮੁਫ਼ਤ ਜਾਂਚ

ਗੁਰਦਾਸਪੁਰ, 10 ਅਕਤੂਬਰ (ਮੰਨਣ ਸੈਣੀ)। ਵਿਸ਼ਵ ਮਾਨਸਿਕ ਸਿਹਤ ਦਿਵਸ ‘ਦੇ ਮੌਕੇ ਤੇ ਗੁਰਦਾਸਪੁਰ ਵਿੱਚ ਖੁਲਿਆ ਪਹਿਲਾ ਆਧੂਨਿਕ ਮਸ਼ੀਨਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਮਾਨਸਿਕ ਰੋਗੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਅਤੇ ਐਤਵਾਰ ਨੂੰ ਸੈਂਟਰ ਵੱਲੋਂ ਮੁਫ਼ਤ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ ਰੁਪਿੰਦਰ ਕੌਰ ਓਬਰਾਏ ਕੌਰ ਅਤੇ ਵਿਸ਼ੇਸ਼ ਤੋਰ ਤੇ ਗੁਰਦਾਸਪੁਰ ਪਹੁੰਚੇ ਸ਼੍ਰੀਮਨ ਸੁਪਰ ਸਪੇਸ਼ਲਿਟੀ ਹਸਪਤਾਲ ਦੇ ਮਾਹਿਰ ਨਿਊਰੋਲੋਜਿਸਟ ਡਾ ਅਨਮੋਲ ਸਿੰਘ ਰਾਏ ਵਲੋਂ 100 ਦੇ ਕਰੀਬ ਮਰੀਜ਼ਾ ਦੀ ਜਾਂਚ ਕੀਤੀ ਗਈ। ਇਹ ਉਪਰਾਲਾ ਖਾਸ ਤੋਰ ਤੇ ਡਾ. ਰੁਪਿੰਦਰ ਨਿਊਰੋਂ ਮਨੋਵਿਗਿਆਨਕ ਕੇਂਦਰ ਦੀ ਪ੍ਰਮੁੱਖ ਡਾਕਟਰ ਰੁਪਿੰਦਰ ਕੌਰ ਓਬਰਾਏ ਵੱਲੋਂ ਉਲਿਕਿਆ ਗਿਆ ਸੀ।

ਦੱਸਣਯੋਗ ਹੈ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ, ਪੂਰਾ ਵਿਸ਼ਵ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਉਂਦਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਤੋਂ ਇਲਾਵਾ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਹਨ। ਯੂਨੀਸੇਫ ਦੀ 2021 ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਲਗਪਗ 14 ਫੀਸਦੀ ਬੱਚੇ ਡਿਪ੍ਰੈਸ਼ਨ ਵਿੱਚ ਵੀ ਰਹਿ ਰਹੇ ਹਨ।ਇਸ ਲਈ ਇਸ ਦਿਨ ਨੂੰ ਇੰਨੇ ਵੱਡੇ ਪੱਧਰ ‘ਤੇ ਮਨਾਉਣ ਦਾ ਇੱਕੋ ਇੱਕ ਮਕਸਦ ਲੋਕਾਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਜਿਸ ਦੇ ਚਲਦੀਆਂ ਗੁਰਦਾਸਪੁਰ ਵਿੱਚ ਇਹ ਕੈਂਪ ਲਗਾਇਆ ਗਿਆ।

ਜਾਂਚ ਕਰਦੇ ਹੋਏ ਡਾ ਅਨਮੋਲ ਸਿੰਘ ਰਾਏ

ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਡਾ ਅਨਮੋਲ ਸਿੰਘ ਰਾਏ ਨੇ ਦੱਸਿਆ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਨੇ ਪੁਸ਼ਟੀ ਕੀਤੀ ਹੈ ਕਿ ਸਾਡੀ ਸਰੀਰਕ ਸਿਹਤ ਅਤੇ ਸਾਡੀ ਮਾਨਸਿਕ ਸਿਹਤ ਵਿਚਕਾਰ ਨਜ਼ਦੀਕੀ ਸਬੰਧ ਹੈ। ਪਰ ਫਿਰ ਵੀ ਬਹੁਤੇ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ। ਸਰੀਰਕ ਅਤੇ ਮਾਨਸਿਕ ਸਿਹਤ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਕਿਸੇ ਇੱਕ ਪਹਿਲੂ ਨੂੰ ਨਜ਼ਰਅੰਦਾਜ਼ ਕਰਨਾ ਦੂਜੇ ਪਹਿਲੂ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ।ਬਜ਼ੁਰਗਾਂ ਤੋਂ ਲੈ ਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਲਈ ਮਾਨਸਿਕ ਰੋਗਾ ਨੂੰ ਆਮ ਬਿਮਾਰੀ ਵਾਂਗ ਵੇਖਣ ਦੀ ਲੋੜ ਹੈ ਅਤੇ ਡਾਕਟਰ ਨਾਲ ਕੌਸਲਿੰਗ ਕਰਨ ਤੇ ਜੋਰ ਦੇਣਾ ਚਾਹੀਦਾ ਹੈ।

ਜਾਂਚ ਕਰਦੇ ਹੋਏ ਡਾ ਰੁਪਿੰਦਰ ਕੌਰ ਓਬਰਾਏ

ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਹੋਰ ਬਿਮਾਰੀਆਂ ਦੇ ਸਮਾਨ ਹਨ-ਡਾ ਰੁਪਿੰਦਰ ਕੌਰ ਓਬਰਾਏ

ਇਸ ਸੰਬੰਧੀ ਡਾ ਰੁਪਿੰਦਰ ਕੌਰ ਓਬਰਾਏ ਨੇ ਦੱਸਿਆ ਕਿ ਦੇਸ਼ ਵਿਚ ਮਾਨਸਿਕ ਸਿਹਤ ਸਮੱਸਿਆਵਾਂ ਦੇ ਗੰਭੀਰ ਮਾਮਲਿਆਂ ਦਾ ਗੰਭੀਰ ਕਾਰਨ, ਲੋਕਾਂ ਵੱਲੋ ਸਮੇਂ ਸਿਰ ਇਲਾਜ ਨਹੀਂ ਕਰਨਾ ਹੈ । ਕਿਉਂਕਿ ਲੋਕਾਂ ਕੋਲ ਮਾਨਸਿਕ ਸਿਹਤ ਬਾਰੇ ਅਜੇ ਵੀ ਬੇਹੱਦ ਸੰਖੇਪ ਜਾਣਕਾਰੀ ਹੈ, ਇਸ ਲਈ ਉਨ੍ਹਾਂ ਦੇ ਸੈਂਟਰ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜੋ ਮਰੀਜ਼ ਮਹਿਜ਼ ਕੌਸਲਿੰਗ ਨਾਲ ਹੀ ਠੀਕ ਹੋ ਸਕਦਾ ਹੈ ਉਸ ਨੂੰ ਦਵਾਈ ਖਾਣੀ ਪੈਂਦੀ ਹੈ। ਇਸ ਲਈ ਸਮੇਂ ਸਿਰ ਡਾਕਟਰ ਦੇ ਨਾਲ ਸਮੱਸਿਆ ਸਾਂਝੀ ਕਰਨਾ ਮਾਨਸਿਕ ਸਿਹਤ ਦਾ ਸੱਭ ਤੋਂ ਸੌਖਾ ਇਲਾਜ਼ ਹੈ।

ਉਹਨਾਂ ਦੱਸਿਆ ਕਿ 2019 ਵਿੱਚ ਮਹਾਂਮਾਰੀ ਤੋਂ ਪਹਿਲਾਂ ਮਾਨਸਿਕ ਸਿਹਤ ਦੇ ਬਹੁਤ ਸਾਰੇ ਪਹਿਲੂਆਂ ਨੂੰ ਚੁਣੌਤੀ ਦਿੱਤੀ ਗਈ ਹੈ। ਹੁਣ, ਕੋਵਿਡ-19 ਮਹਾਂਮਾਰੀ ਨੇ ਮਾਨਸਿਕ ਸਿਹਤ ਲਈ ਇੱਕ ਵਿਸ਼ਵਵਿਆਪੀ ਸੰਕਟ ਪੈਦਾ ਕਰ ਦਿੱਤਾ ਹੈ, ਥੋੜ੍ਹੇ ਅਤੇ ਲੰਬੇ ਸਮੇਂ ਦੇ ਤਣਾਅ ਨੂੰ ਵਧਾਇਆ ਹੈ ਅਤੇ ਲੱਖਾਂ ਲੋਕਾਂ ਦੀ ਮਾਨਸਿਕ ਸਿਹਤ ਨੂੰ ਕਮਜ਼ੋਰ ਕੀਤਾ ਹੈ। ਪਰ ਹੁਣ ਲੇਖਣੀ ਬਦਲਣ ਦਾ ਸਮਾਂ ਆ ਗਿਆ।

ਅਨੁਮਾਨ ਮੁਤਾਬਿਕ ਮਹਾਂਮਾਰੀ ਦੇ ਪਹਿਲੇ ਸਾਲ ਦੌਰਾਨ 25% ਤੋਂ ਵੱਧ ਚਿੰਤਾ ਅਤੇ ਉਦਾਸੀ ਸੰਬੰਧੀ ਮਰੀਜ਼ਾ ਵਿੱਚ ਵਾਧਾ ਪਾਇਆ ਗਿਆ ਸੀ। ਇਸ ਦੇ ਨਾਲ ਹੀ, ਮਾਨਸਿਕ ਸਿਹਤ ਸੇਵਾਵਾਂ ਤੇ ਬੁਰੀ ਤਰ੍ਹਾਂ ਵਿਘਨ ਪਇਆ ਅਤੇ ਮਾਨਸਿਕ ਸਿਹਤ ਸਥਿਤੀਆਂ ਲਈ ਇਲਾਜ ਦਾ ਪਾੜਾ ਵਧਿਆ ਸੀ। ਜਿਸ ਨੂੰ ਹੁਣ ਮਜਬੂਤ ਕਰ ਖਤਮ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਜਾਗਰੂਕ ਕਰ ਬੇਹਤਰ ਸੇਵਾਵਾਂ ਰਾਹੀ ਆਮ ਖੁਸ਼ਹਾਲ ਜਿੰਦਗੀ ਦੇਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ ।

Written By
The Punjab Wire