ਪਠਾਨਕੋਟ, 4 ਅਕਤੂਬਰ (ਮੰਨਣ ਸੈਣੀ)। ਕੇ.ਪੀ.ਇਮੇਜਿੰਗ ਸੈਂਟਰ ਵੱਲੋਂ ਪਠਾਨਕੋਟ ਸ਼ਹਿਰ ਦੇ ਡਲਹੋਜ਼ੀ ਰੋਡ ਸਥਿਤ ਪਹਿਲ੍ਹਾਂ ਤੋਂ ਚੱਲ ਰਹੇ ਐਮ.ਆਰ.ਆਈ ਸਕੈਨ ਸੈਂਟਰ ਅੰਦਰ ਅਤਿ ਆਧੁਨਿਕ ਤਕਨੀਕ ਨਾਲ ਲੈਸ ਅਲਟਰਾਸਾਉਂਡ ਸਕੈਨ ਮਸ਼ੀਨ ਲਾਂਚ ਕੀਤੀ ਗਈ । ਇਸ ਆਧੁਨਿਕ ਤਕਨੀਕ ਨਾਲ ਸੈਸ ਮਸ਼ੀਨ ਦੇ ਲਾਂਚਿੰਗ ਸਬੰਧੀ ਡਾਕਟਰ ਹਰਜੋਤ ਸਿੰਘ ਬੱਬਰ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਪਠਾਨਕੋਟ ਵਿੱਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਵਿਸ਼ੇਸ਼ ਤੌਰ ਤੇ ਪਠਾਨਕੋਟ ਪਹੁੰਚ ਕੇ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਕੇ.ਪੀ.ਇਮੇਜਿੰਗ ਸੈਂਟਰ ਅਮਨਦੀਪ ਹਸਪਤਾਲ ਦੇ ਬਿਲਕੁਲ ਨਾਲ ਸਥਿਤ ਹੈ।
ਉਦਘਾਟਨ ਸਮਾਹੋਰ ਅੰਦਰ ਸੰਬੰਧੋਨ ਕਰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਹ ਬੱਬਰ ਪਰਿਵਾਰ ਨੂੰ ਬਹੁਤ ਪੁਰਾਣੇ ਸਮੇਂ ਤੋਂ ਜਾਣਦੇ ਹਨ ਅਤੇ ਇਹ ਪਰਿਵਾਰ ਗੁਰਦਾਸਪੁਰ ਅੰਦਰ ਵੀ ਆਪਣੀਆਂ ਸੇਵਾਵਾਂ ਬੇਹਦ ਸੁਚੱਜੇ ਢੰਗ ਨਾਲ ਦੇ ਰਿਹਾ ਹੈ। ਬਹਿਲ ਨੇ ਕਿਹਾ ਕਿ ਉਹਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਠਾਨਕੋਟ ਅੰਦਰ ਵੀ ਸੈਂਟਰ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣਗੇਂ। ਉਨ੍ਹਾਂ ਕਿਹਾ ਕਿ ਉਹ ਬੱਬਰ ਪਰਿਵਾਰ ਦਾ ਦਿੱਲੋ ਧੰਨਵਾਦ ਕਰਦੇ ਹਨ ਕਿ ਉਹ ਸਮੇਂ ਦੇ ਨਾਲ ਚੱਲਣ ਦੇ ਹਾਮੀ ਹਨ ਅਤੇ ਬਿਮਾਰੀ ਦੀ ਪਛਾਣ ਕਰ ਇਲਾਜ਼ ਵਿੱਚ ਸੱਭ ਤੋਂ ਜਿਆਦਾ ਸਹਾਈ ਹੋਣ ਵਾਲੀਆਂ ਆਧੁਨਿਕ ਮਸ਼ੀਨਾ ਆਮ ਲੋਕਾਂ ਲਈ ਵਾਜਿਬ ਮੁੱਲ ਤੇ ਉਪਲਬਧ ਕਰਵਾਉਂਦੇ ਹਨ। ਜਿਸ ਨਾਲ ਡਾਕਟਰ ਨੂੰ ਮਰੀਜ਼ ਦੀ ਬਿਮਾਰੀ ਦਾ ਪਤਾ ਜਲਦੀ ਲੱਗ ਜਾਂਦਾ ਅਤੇ ਮਰੀਜ਼ ਦਾ ਜਲਦੀ ਇਲਾਜ ਸ਼ੁਰੂ ਹੋ ਕੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਪਠਾਨਕੋਟ ਵਾਸੀ ਵੀ ਇਹਨਾਂ ਆਧੂਨਿਕ ਤਕਨੀਕਾ ਨਾਲ ਲੈਸ ਮਸ਼ੀਨਾ ਦਾ ਲਾਭ ਲੈਂ ਸਕਣਗੇਂ ਅਤੇ ਹੋਰਾਂ ਸੈਂਟਰਾਂ ਵਾਂਗ ਪਠਾਨਕੋਟ ਦਾ ਇਹ ਸੈਂਟਰ ਵੀ ਕੇ.ਪੀ.ਇਮੇਜਿੰਗ ਦੇ ਹੋਰਾਂ ਸੈਂਟਰਾ ਵਾਂਗ ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣਗੇ।
ਇਸ ਮੌਕੇ ਤੇ ਡਾ: ਹਰਜੋਤ ਸਿੰਘ ਬੱਬਰ ਨੇ ਦੱਸਿਆ ਕਿ ਪਠਾਨਕੋਟ ਵਿਖੇ ਐਮ.ਆਰ.ਆਈ. ਇਸ ਸੈਂਟਰ ਵਿੱਚ ਸਕੈਨ ਅਤੇ ਸਿਟੀ ਸਕੈਨ ਦੀ ਸਹੂਲਤ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਸੀ ਅਤੇ ਅੱਜ ਤੋਂ ਹੀ ਅਲਟਰਾਸਾਊਂਡ ਸਕੈਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਡਾ ਬੱਬਰ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਇਹ ਸਭ ਤੋਂ ਵਧੀਆ ਮਸ਼ੀਨ ਹੈ ਜਿਸ ਨਾਲ ਲੋਕਾਂ ਨੂੰ ਜਲਦੀ ਅਤੇ ਵਧੀਆ ਜਾਂਚ ਕਰਨ ਲਈ ਅੰਮ੍ਰਿਤਸਰ ਜਲੰਧਰ, ਲੁਧਿਆਣਾ ਵਰਗੇ ਮਹਿੰਗੇ ਅਤੇ ਦੂਰ ਦਰਾਜ਼ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਡਾ ਬੱਬਰ ਨੇ ਕਿਹਾ ਕਿ ਉਹ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇਂ ਤਾਂ ਜੋ ਲੋਕਾਂ ਦਾ ਉਨ੍ਹਾਂ ‘ਤੇ ਭਰੋਸਾ ਬਣਿਆ ਰਹੇ।ਇਸ ਮੌਕੇ ਤੇ ਗੁਰਦਾਸਪੁਰ ਦੇ ਪ੍ਰਸਿਧ ਡਾਕਟਰ ਕੇ.ਐਸ.ਬੱਬਰ ਅਤੇ ਡਾ ਰੁਪਿੰਦਰ ਬੱਬਰ ਵੀ ਮੌਜੂਦ ਸਨ।