Close

Recent Posts

ਮੁੱਖ ਖ਼ਬਰ

ਡਾ. ਬਲਜੀਤ ਕੌਰ ਨੇ ਬੋਲ਼ੇ ਤੇ ਬੋਲਣ ਤੋਂ ਕਮਜ਼ੋਰ ਬੱਚਿਆਂ ਦੀ ਸੰਸਥਾ ਨਾਲ ਕੀਤੀ ਮੁਲਾਕਾਤ

ਡਾ. ਬਲਜੀਤ ਕੌਰ ਨੇ ਬੋਲ਼ੇ ਤੇ ਬੋਲਣ ਤੋਂ ਕਮਜ਼ੋਰ ਬੱਚਿਆਂ ਦੀ ਸੰਸਥਾ ਨਾਲ ਕੀਤੀ ਮੁਲਾਕਾਤ
  • PublishedSeptember 16, 2022

ਚੰਡੀਗੜ੍ਹ, 16 ਸਤੰਬਰ (ਦਾ ਪੰਜਾਬ ਵਾਇਰ) ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਇੰਦੌਰ, ਮੱਧ ਪ੍ਰਦੇਸ਼ ਫੇਰੀ ਦੌਰਾਨ ਬੋਲ਼ੇ ਤੇ ਬੋਲਣ ਤੋਂ ਕਮਜ਼ੋਰ ਬੱਚਿਆਂ ਨੂੰ ਸਮਾਜ ਵਿੱਚ ਮੁੱਖ ਧਾਰਾ ਵਿੱਚ ਲਿਆਉਣਾ ਵਾਲੀ ‘ਆਨੰਦ ਸੇਵਾ ਸੁਸਾਇਟੀ’ ਸੰਸਥਾ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਸੰਸਥਾ ਦੀ ਕਾਰਜ ਪ੍ਰਣਾਲੀ ਬਾਰੇ ਜਾਣਿਆ।

ਇਹ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੰਸਥਾ ਨਾਲ ਹੋਈ ਮੁਲਾਕਾਤ ਦੌਰਾਨ ਬੋਲੇ ਅਤੇ ਬੋਲਣ ਤੋ ਕਮਜ਼ੋਰ ਬੱਚਿਆਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। 

ਕੈਬਨਿਟ ਮੰਤਰੀ ਨੇ ਬੋਲੇ ਤੇ ਬੋਲਣ ਤੋਂ ਕਮਜ਼ੋਰ ਬੱਚਿਆਂ ਦੀ ਸੰਸਥਾ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੋਲੇ ਤੇ ਬੋਲਣ ਤੋਂ ਕਮਜ਼ੋਰ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਹਮੇਸ਼ਾ ਉਨ੍ਹਾਂ ਦੀ ਮਦਦ ਲਈ ਤਤਪਰ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇੰਦੌਰ ਦੀ ਇਸ ਸੰਸਥਾ ਵੱਲੋਂ ਸਾਲ 2014 ਵਿੱਚ ਪਾਕਿਸਤਾਨ ਦਾ ਵਾਸੀ ਲੜਕਾ, ਜੋ ਸੁਣਨ ਅਤੇ ਬੋਲਣ ਤੋਂ ਕਮਜ਼ੋਰ ਸੀ, ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਪਹੁੰਚ ਗਿਆ ਸੀ। ਇਹ ਲੜਕਾ ਪੰਜਾਬ ਸਰਕਾਰ ਦੀ ਅਗਵਾਈ ‘ਚ ਸੂਬੇ ਦੀ ਆਨੰਦ ਸੇਵਾ ਸੁਸਾਇਟੀ ਦੀ ਨਿਗਰਾਨੀ ‘ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੰਦੌਰ ਦੀ ਬੱਚਿਆਂ ਦੀ ਭਲਾਈ ਵਾਲੀ ਇਸ ਸੰਸਥਾ ਨੇ ਸੱਤ ਸਾਲਾਂ ਬਾਅਦ ਸਾਲ 2021 ਵਿੱਚ ਪਾਕਿਸਤਾਨੀ ਲੜਕੇ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰਕੇ ਵਾਪਸ ਉਸਦੇ ਘਰ ਪਾਕਿਸਤਾਨ ਭੇਜਣ ‘ਚ ਸਫਲਤਾ ਹਾਸਲ ਕੀਤੀ ਸੀ।

Written By
The Punjab Wire