ਗੁਰਦਾਸਪੁਰ

ਰਾਜ ਪੱਧਰੀ ਪੇਟਿੰਗ ਮਕਾਬਲੇ ਵਿੱਚ ਮੱਲਾਂ ਮਾਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਬੱਚਿਆਂ ਨੂੰ ਡੀ.ਸੀ ਇਸ਼ਫਾਕ ਅਤੇ ਚੇਅਰਪਰਸਨ ਸ਼ਾਹਲਾ ਕਾਦਰੀ ਵਲੋਂ ਕੀਤਾ ਗਿਆ ਸਨਮਾਨਿਤ

ਰਾਜ ਪੱਧਰੀ ਪੇਟਿੰਗ ਮਕਾਬਲੇ ਵਿੱਚ ਮੱਲਾਂ ਮਾਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਬੱਚਿਆਂ ਨੂੰ ਡੀ.ਸੀ ਇਸ਼ਫਾਕ ਅਤੇ ਚੇਅਰਪਰਸਨ ਸ਼ਾਹਲਾ ਕਾਦਰੀ ਵਲੋਂ ਕੀਤਾ ਗਿਆ ਸਨਮਾਨਿਤ
  • PublishedSeptember 10, 2022

ਗੁਰਦਾਸਪੁਰ, 10 ਸਤੰਬਰ (ਮੰਨਣ ਸੈਣੀ)। ਸ਼ਨੀਵਾਰ ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਚੇਅਰ ਪਰਸਨ ਜਿਲਾਂ ਬਾਲ ਭਲਾਈ ਕੌਂਸਲ ਸ਼ਾਹਲਾ ਕਾਦਰੀ ਵੱਲੋਂ ਬਾਲ ਭਲਾਈ ਕੌਂਸਲ ਚੰਡੀਗੜ ਵੱਲੋ ਕਰਵਾਏ ਗਏ ਰਾਜ ਪੱਧਰੀ ਪੈਂਟਿਗ ਮੁਕਾਬਲੇ 2021 ਵਿਚ ਅੱਵਲ ਰਹੇ 4 ਵਿਦਿਆਰਥੀਆਂ ਜੋ ਕਿ ਜਿਲਾਂ ਗੁਰਦਾਸਪੁਰ ਤੋਂ ਹਨ ਨੂੰ ਮੈਡਲ, ਸਰਟਿਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲੇ ਪਿਛਲੇ ਸਾਲ ਕਰਵਾਏ ਗਏ ਸਨ

ਇਸ ਮੌਕੇ ਜਿਲਾ ਬਾਲ ਭਲਾਈ ਕੌਂਸਲ ਦੇ ਅਵੈਤਨਿਕ ਸਕੱਤਰ, ਰੋਮੇਸ਼ ਮਹਾਜਨ ਵੀ ਹਾਜਿਰ ਹੋਏ। ਇਸ ਸਮੇਂ ਉਨਾਂ ਨੇ ਦੱਸਿਆਂ ਕਿ ਇਹ ਬੱਚੇ ਕਈ ਪੜਾਅ ਜਿਲਾਂ ਪੱਧਰੀ, ਡਿਵੀਜਨਲ ਪੱਧਰ, ਤੋਂ ਪਾਰ ਕਰਕੇ ਰਾਜ ਪੱਧਰ ਦੇ ਪੈਂਟਿੰਗ ਮੁਕਾਬਲੇ ਵਿੱਚ ਪਹੁੰਚੇ ਸਨ। ਮਹਾਜਨ ਨੇ ਕਿਹਾ ਕਿ ਇਹ ਕੌਂਸਲ ਮੈਡਮ ਸ਼ਾਹਲਾ ਕਾਦਰੀ ਦੀ ਅਗਵਾਹੀ ਹੇਠ ਦਿਨ ਪ੍ਰਤੀਦਿਨ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਮੁਕਾਬਲਿਆਂ ਨਾਲ ਬੱਚਿਆਂ ਅੰਦਰ ਛੁਪੀ ਹੋਈ ਪ੍ਰਤੀਭਾ ਨੂੰ ਨਿਖਾਰ ਰਹੀ ਹੈ। ਇਸ ਮੌਕੇ ਤੇ ਮੈਡਮ ਸੁਖਬੀਰ ਕੌਰ ਵੀ ਸ਼ਾਮਿਲ ਹੋਏ।

Written By
The Punjab Wire