ਤਪਦਿਕ ਕਲੀਨਿਕ ਨੂੰ ਮਿਲੀ ਪੋਰਟੇਬਲ ਐਕਸ ਰੇ ਮਸ਼ੀਨ
ਤਪਦਿਕ ਦੀ ਜਾਂਚ ਹੋਵੇਗੀ ਆਸਾਨ – ਸਿਵਲ ਸਰਜਨ
ਗੁਰਦਾਸਪੁਰ, 18 ਦਸੰਬਰ 2025 (ਮੰਨਨ ਸੈਣੀ)– ਟੀ ਬੀ ਮੁਕਤ ਭਾਰਤ ਮੁਹਿੰਮ ਤਹਿਤ ਟੀ ਬੀ ਕਲੀਨਿਕ ਗੁਰਦਾਸਪੁਰ ਵਿਖੇ ਮਾਨਯੋਗ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਦੀ ਅਗੁਵਾਈ ਹੇਠ ਪੋਰਟੇਬਲ ਐਕਸ ਰੇ ਮਸ਼ੀਨ ਸਥਾਪਤ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਜੀ ਨੇ ਦੱਸਿਆ ਕਿ ਹੁਣ ਤੱਕ ਐਕਸ ਰੇ ਇਨਡੋਰ ਐਕਟੀਵਿਟੀ ਰਹੀ ਹੈ। ਜੌ ਵੀ ਐਕਸ ਰੇ ਮਸ਼ੀਨ ਮੌਜ਼ੂਦ ਸਨ ਉਹ ਭਾਰੀ ਅਤੇ ਵੱਡੀ ਹੋਣ ਕਰਕੇ ਕਮਰਿਆਂ ਵਿੱਚ ਹੀ ਸਥਾਪਤ ਸਨ। ਮਰੀਜ਼ ਨੂੰ ਐਕਸ ਰੇ ਲਈ ਉਕਤ ਜਗ੍ਹਾ ਤੇ ਹੀ ਆਉਣਾ ਪੈਂਦਾ ਸੀ। ਹੁਣ ਤਪਦਿਕ ਕਲੀਨਿਕ ਨੂੰ ਪੋਰਟੇਬਲ ਐਕਸ ਰੇ ਮਸ਼ੀਨ ਦਿੱਤੀ ਗਈ ਹੈ। ਇਸ ਮਸ਼ੀਨ ਨਾਲ ਕੀਤੇ ਵੀ ਮਰੀਜ਼ ਦਾ ਐਕਸ ਰੇ ਕੀਤਾ ਜਾ ਸਕਦਾ ਹੈ।
ਜ਼ਿਲਾ ਤਪਦਿਕ ਅਧਿਕਾਰੀ ਡਾਕਟਰ ਸੁਚੇਤਣ ਅਬਰੋਲ ਨੇ ਦੱਸਿਆ ਕਿ ਪੋਰਟੇਬਲ ਐਕਸ ਰੇ ਮਸ਼ੀਨ ਨਾਲ ਹੁਣ ਟੀ ਬੀ ਮਰੀਜ਼ਾਂ ਦੀ ਜਾਂਚ ਆਸਾਨ ਹੋ ਜਾਵੇਗੀ । ਹੁਣ ਟੀ ਬੀ ਸ਼ਨਾਖਤ ਲਈ ਫੀਲਡ ਵਿੱਚ ਵੀ ਕੈਂਪ ਲਾਏ ਜਾਣਗੇ। ਆਉਂਦੇ ਸਮੇਂ ਵਿੱਚ ਫੀਲਡ ਵਿੱਚ ਵੀ ਕੈਂਪ ਲਾਏ ਜਾਣਗੇ। ਇਸ ਮੌਕੇ ਰੇਡੀਓਗਰਾਫਰ ਅਮਨ ਸ਼ਰਮਾ ਅਤੇ ਮਨਦੀਪ ਕੌਰ ਹਾਜ਼ਰ ਸਨ