Close

Recent Posts

ਹੋਰ ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਦੇ ਸਾਈਬਰ ਸੈੱਲ  ਨੂੰ ਵਟਸਐਪ ਦੀ ਫ਼ਰਜ਼ੀ ਵਰਤੋਂ ਕਰਨ ਵਾਲੇ ਮਾਮਲੇ ਦੀ  ਗੁੱਥੀ ਨੂੰ ਸੁਲਝਾਉਣ ਲਈ  ਮਿਲਿਆ ਪਹਿਲਾ ਇਨਾਮ 

ਪੰਜਾਬ ਪੁਲਿਸ ਦੇ ਸਾਈਬਰ ਸੈੱਲ  ਨੂੰ ਵਟਸਐਪ ਦੀ ਫ਼ਰਜ਼ੀ ਵਰਤੋਂ ਕਰਨ ਵਾਲੇ ਮਾਮਲੇ ਦੀ  ਗੁੱਥੀ ਨੂੰ ਸੁਲਝਾਉਣ ਲਈ  ਮਿਲਿਆ ਪਹਿਲਾ ਇਨਾਮ 
  • PublishedSeptember 7, 2022

ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਇਸਨੂੰ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਦੱਸਿਆ, ਸਾਈਬਰ ਕਰਾਈਮ ਟੀਮ ਨੂੰ ਦਿੱਤੀ ਵਧਾਈ

ਪੰਜਾਬ ਪੁਲਿਸ ਨੇ ਤਿੰਨ ਨਾਈਜੀਰੀਅਨਾਂ ਨੂੰ ਗਿ੍ਰਫਤਾਰ ਕਰਕੇ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ ਦਾ ਕੀਤਾ ਸੀ ਪਰਦਾਫਾਸ਼ , ਜੋ ਆਪਣੀ ਵਟਸਐਪ ਪ੍ਰੋਫਾਈਲਾਂ ‘ਤੇ ਵੀਵੀਆਈਪੀ ਦਾ ਨਾਮ ਅਤੇ ਡੀ.ਪੀ. ਲਗਾ ਕੇ ਲੋਕਾਂ ਤੋਂ ਐਂਟਦੇ ਸਨ ਪੈਸੇ 

ਚੰਡੀਗੜ, 7 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਵਟਸਐਪ ਦੀ ਫਰਜ਼ੀ ਵਰਤੋਂ ਕਰਨ ਸਬੰਧੀ ਕੇਸਾਂ ਨੂੰ ਸਫਲਤਾਪੂਰਵਕ ਸੁਲਝਾਉਣ ਲਈ ਪਹਿਲਾ ਇਨਾਮ ਜਿੱਤਿਆ ਹੈ। ਇਹ ਉਹ ਮਾਮਲੇ ਹਨ ਜਿਨਾਂ ਵਿੱਚ ਸ਼ਰਾਰਤੀ ਤੱਤਾਂ ਵੱਲੋਂ ਆਪਣੀ ਵਟਸਐਪ ਪ੍ਰੋਫਾਈਲ ’ਤੇ ਉੱਚ ਅਧਿਕਾਰੀਆਂ ਦੇ ਨਾਮ ਅਤੇ ਡੀਪੀ ਲਗਾ ਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਤੋਂ ਧੋਖੇ ਨਾਲ ਪੈਸੇ ਐਂਟੇ ਜਾਂਦੇ ਸਨ ।  ਇਹ ਪੁਰਸਕਾਰ 31 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਵੱਲੋਂ ਕਰਵਾਏ ਸਟੇਟ ਸਾਈਬਰ ਨੋਡਲ ਅਫਸਰਾਂ ਦੀ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਦਾਨ ਕੀਤਾ ਗਿਆ ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇਸ ਨੂੰ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਦੱਸਦਿਆਂ ਏ.ਡੀ.ਜੀ.ਪੀ. ਸਾਈਬਰ ਕ੍ਰਾਈਮ ਪ੍ਰਵੀਨ ਕੁਮਾਰ ਸਿਨਹਾ ਅਤੇ ਸਾਈਬਰ ਕ੍ਰਾਈਮ ਸੈੱਲ ਦੀ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ।

ਹੋਰ ਜਾਣਕਾਰੀ ਦਿੰਦੇ ਹੋਏ, ਏ.ਡੀ.ਜੀ.ਪੀ. ਪ੍ਰਵੀਨ ਸਿਨਹਾ ਨੇ ਕਿਹਾ ਕਿ ਐਨ.ਸੀ.ਆਰ.ਬੀ. ਨੂੰ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਨਾਲ ਸਬੰਧਤ 100 ਤੋਂ ਵੱਧ ਕੇਸ ਸਟੱਡੀਜ਼ ਪ੍ਰਾਪਤ ਹੋਏ ਸਨ, ਜਿਨਾਂ ਵਿੱਚੋਂ ਵੱਖ-ਵੱਖ ਲਾਅ ਇਨਫੋਰਸਮੈਂਟ  ਏਜੰਸੀਆਂ ਨਾਲ ਸਬੰਧਤ 10 ਕੇਸ ਸਟੱਡੀਜ਼ ਨੂੰ ਨੈਸ਼ਨਲ ਕਾਨਫਰੰਸ ਵਿੱਚ ਪੇਸ਼ਕਾਰੀ ਲਈ ਚੁਣਿਆ ਗਿਆ ਸੀ। ਉਨਾਂ ਕਿਹਾ ਕਿ ਪੰਜਾਬ ਦੇ ਕੇਸ ਸਟੱਡੀ ਨੂੰ ਪਹਿਲਾ ਇਨਾਮ ਮਿਲਿਆ ਹੈ।

ਐਨਸੀਆਰਬੀ ਦੇ ਡਾਇਰੈਕਟਰ ਵਿਵੇਕ ਗੋਗੀਆ, ਆਈ.ਪੀ.ਐਸ., ਨੇ ਡੀ.ਐਸ.ਪੀ. ਸਾਈਬਰ ਕ੍ਰਾਈਮ ਦੀਪਕ ਸਿੰਘ ਨੂੰ ਇਹ ਐਵਾਰਡ ਪ੍ਰਦਾਨ ਕੀਤਾ, ਜਿਨਾਂ ਨੇ ਪੰਜਾਬ ਪੁਲਿਸ ਦੀ ਤਰਫੋਂ ਇਹ ਹਾਸਲ ਕੀਤਾ। ਡੀਐਸਪੀ ਦੇ ਨਾਲ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਜੋਰਾਵਰ ਸਿੰਘ ਵੀ ਮੌਜੂਦ ਸਨ।

 ਜ਼ਿਕਰਯੋਗ ਹੈ ਕਿ ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਨੇ ਜੁਲਾਈ 2022 ਵਿੱਚ ਤਿੰਨ ਨਾਈਜੀਰੀਅਨਾਂ ਦੀ ਗਿ੍ਰਫਤਾਰੀ ਦੇ ਨਾਲ ਇੱਕ ਅੰਤਰਰਾਸਟਰੀ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜੋ ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਵਾਟਸਅੱਪ ‘ਤੇ ਵੀਵੀਆਈਪੀਜ ਦੇ ਨਾਂ ਅਤੇ ਡੀਪੀ ਦੀ ਵਰਤੋਂ ਕਰ ਰਹੇ ਸਨ। ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ਵਿੱਚ ਏਟੀਐਮ ਕਾਰਡ, ਮੋਬਾਈਲ ਫੋਨ ਤੇ ਹੋਰ ਸਾਮਾਨ ਬਰਾਮਦ ਹੋਏ ਸਨ।

ਇਹਨਾਂ ਧੋਖੇਬਾਜਾਂ ਵੱਲੋਂ ਬੇਕਸੂਰ ਅਤੇ ਭੋਲੇਭਾਲੇ ਲੋਕਾਂ ਖਾਸ ਤੌਰ ‘ਤੇ ਸਰਕਾਰੀ ਮੁਲਾਜ਼ਮਾਂ ਨੂੰ ਐਮਾਜਾਨ ਗਿਫਟ ਕਾਰਡ, ਪੇਅਟੀਐਮ, ਜਾਂ ਕਿਸੇ ਹੋਰ ਡਿਜੀਟਲ ਭੁਗਤਾਨ ਵਿਧੀ ਦੇ ਰੂਪ ਵਿੱਚ ਵਿੱਤੀ ਇਮਦਾਦ ਲਈ ਨਿੱਜੀ ਵਟਸਐਪ ਸੰਦੇਸ਼ ਭੇਜੇ ਜਾ ਰਹੇ ਸਨ। 

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਆਈ.ਜੀ.ਪੀ. ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਅਤੇ ਡੀ.ਆਈ.ਜੀ. ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਗਈ

Written By
The Punjab Wire