ਘੱਟੋ ਘੱਟ 2500 ਰੁਪਏ ਪ੍ਰਤੀ ਮਹੀਨਾ ਪੰਜ ਸਾਲਾਂ ਲਈ ਕਰਨੀ ਪਵੇਗੀ ਅਦਾਇਗੀ
ਗੁਰਦਾਸਪੁਰ, 29 ਅਗਸਤ (ਮੰਨਣ ਸੈਣੀ)। ਪੰਜਾਬ ਸਰਕਾਰ ਦੇ ਪੀਡਬਲਯੂਡੀ ਵਿਭਾਗ ਵੱਲੋਂ ਪੰਜਾਬ ਅੰਦਰ ਵਸੂਲੀ ਜਾ ਰਹੀ ਲਾਂਘਾ ਫੀਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਮੁੱਖ ਜ਼ਿਲ੍ਹਾ ਸੜਕਾਂ, ਹੋਰ ਜ਼ਿਲ੍ਹਾ ਸੜਕਾਂ ਅਤੇ ਲਿੰਕ ਸੜਕਾਂ ਤੇ ਪੈਂਦੇ ਅਦਾਰੇਆਂ ਤੇ ਇਹ ਫੀਸ ਲਾਗੂ ਹੋਵੇਗੀ। ਜਿਸ ਦੇ ਤਹਿਤ ਅਦਾਰੇਆਂ ਨੂੰ ਪੰਜ ਸਾਲ ਲਈ 2500 ਰੁਪਏ ਪ੍ਰਤੀ ਮਹੀਨਾ (ਕੁਲ 1.50 ਲੱਖ ਰੁੱਪਏ) ਆਪਣੀ ਜਾਇਦਾਦ ਤੇ ਜਾਣ ਲਈ ਪੀਡਬਲਯੂਡੀ ਵਿਭਾਗ ਨੂੰ ਜਮਾਂ ਕਰਵਾਉਣੇ ਪੈਣਗੇਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਭਾਗ ਦੀਆਂ ਸਾਰੀਆਂ ਸੜਕਾਂ ਤੇ ਲਾਗੂ ਹੋਵੇਗਾ।
ਦ ਪੰਜਾਬ ਵਾਇਰ ਵੱਲੋਂ ਪੀਡਬਲਯੂਡੀ ਵਿਭਾਗ ਦੀ ਵੈਬਸਾਈਟ ਤੋਂ ਕੀਤੇ ਗਏ ਆਂਕੜੇਆਂ ਅਨੁਸਾਰ ਹੇਠ ਹੇਠਾਂ ਜ਼ਿਲ੍ਹਾਂ ਪ੍ਰਮੁੱਖ ਸੜਕਾਂ, ਹੋਰ ਜ਼ਿਲਾਂ ਸੜਕਾਂ ਦੀ ਲਿਸਟ ਇਸ ਪ੍ਰਕਾਰ ਹੈ। ਦੱਸ਼ਣਯੋਗ ਹੈ ਕਿ ਗੁਰਦਾਸਪੁਰ ਅੰਦਰ ਸਟੇਟ ਹਾਈਵੇ ਨਹੀਂ ਹੈ। ਹਾਲਾਕਿ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਸਰਕਾਰ ਦੇ ਇਸ ਫਰਮਾਨ ਦਾ ਅੰਦਰ ਹੀ ਅੰਦਰ ਵਿਰੋਧ ਸ਼ੁਰੂ ਹੋ ਚੁੱਕਾ ਅਤੇ ਜਲਦੀ ਹੀ ਇਹ ਜਨ ਵਿਰੋਧ ਦਾ ਰੂਪ ਅਖਤਿਆਰ ਕਰ ਸਕਦਾ।
ਪ੍ਰਮੁੱਖ ਜ਼ਿਲ੍ਹਾ ਸੜਕ ਤਹਿਤ ਹੇਠ ਦਿੱਤੀ ਗਈ ਸੜਕਾਂ ਤੇ ਪੈਂਦੇ ਅਦਾਰੀਆਂ ਤੋਂ ਇਹ ਫੀਸ ਦੀ ਅਦਾਇਗੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਹੋਰ ਜ਼ਿਲ੍ਹਾ ਸੜਕਾਂ ਵਿੱਚ ਇਹ ਹੇਠ ਸੜਕਾਂ ਸ਼ੁਮਾਰ ਹੈ।
ਜਦਕਿ ਗੁਰਦਾਸਪੁਰ ਦਾ ਨਕਸ਼ਾ ਇਸ ਪ੍ਰਕਾਰ ਹੈ।
ਦੱਸਣਯੋਗ ਹੈ ਕਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਟੇਟ ਹਾਈਵੇਅ ’ਤੇ ਪੈਂਦੇ ਪੈਟਰੋਲ ਪੰਪ ਨੂੰ 4 ਲੱਖ ਰੁਪਏ, ਮੁੱਖ ਜ਼ਿਲ੍ਹਾ ਮਾਰਗ ’ਤੇ ਪੈਂਦੇ ਪੰਪ ਨੂੰ 3.25 ਲੱਖ ਰੁਪਏ ਅਤੇ ਲਿੰਕ ਰੋਡ ’ਤੇ ਪੈਂਦੇ ਪੰਪ ਨੂੰ 3.25 ਲੱਖ ਰੁਪਏ ਅਤੇ ਓ.ਡੀ.ਆਰ ਅਤੇ ਲਿੰਕ ਰੋਡ ਤੇ ਬਣੇ ਪੰਪ ਨੂੰ 2.50 ਲੱਖ ਰੁਪਏ ਪੰਜ ਸਾਲਾਂ ਲਈ ਜਮ੍ਹਾਂ ਕਰਵਾਉਣੇ ਪੈਣਗੇ। ਇਸੇ ਤਰ੍ਹਾਂ ਨਿੱਜੀ ਜਾਇਦਾਦਾਂ ਵਿੱਚ ਰਿਹਾਇਸ਼ੀ ਏਰਿਆ ਤੇ ਕੋਈ ਫੀਸ ਨਹੀਂ ਹੈ। ਜਦੋਂ ਕਿ ਹੋਰ ਜਾਇਦਾਦਾਂ ਲਈ ਜਿਸ ਵਿੱਚ ਕਮਰਸ਼ਿਅਲ ਆ ਜਾਂਦੇ ਹਨ ਤੇ 10 ਲੱਖ ਤੋਂ ਘੱਟ ਆਬਾਦੀ ਵਾਲੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 1.50 ਲੱਖ, 10 ਤੋਂ 20 ਲੱਖ ਦੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ 3 ਲੱਖ ਅਤੇ 20 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ 6 ਲੱਖ ਰੁਪਏ ਫੀਸ ਲਗਾਈ ਗਈ ਹੈ ਜੋ ਪੰਜ ਸਾਲ ਲਈ ਹੈ।