ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਹੁਣ ਜਮੀਨ ਦੀ ਰਜਿਸਟਰੀ ਕਰਵਾਉਣਾ ਹੋਰ ਹੋਈ ਮਹਿੰਗੀ: 50 ਪ੍ਰਤਿਸ਼ਤ ਤੱਕ ਵਧੇ ਜਮੀਨਾਂ ਦੇ ਕੁਲੈਕਟਰ ਰੇਟ: ਗੁਰਦਾਸਪੁਰ ਸ਼ਹਿਰ ਦੀ ਕਿਸ ਸੜਕ ਦਾ ਕੀ ਹੈ ਰੇਟ ਪੜੋਂ

ਹੁਣ ਜਮੀਨ ਦੀ ਰਜਿਸਟਰੀ ਕਰਵਾਉਣਾ ਹੋਰ ਹੋਈ ਮਹਿੰਗੀ: 50 ਪ੍ਰਤਿਸ਼ਤ ਤੱਕ ਵਧੇ ਜਮੀਨਾਂ ਦੇ ਕੁਲੈਕਟਰ ਰੇਟ: ਗੁਰਦਾਸਪੁਰ ਸ਼ਹਿਰ ਦੀ ਕਿਸ ਸੜਕ ਦਾ ਕੀ ਹੈ ਰੇਟ ਪੜੋਂ
  • PublishedAugust 29, 2022

ਗੁਰਦਾਸਪੁਰ, 29 ਅਗਸਤ (ਮੰਨਣ ਸੈਣੀ)। ਆਮ ਆਦਮੀ ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪੈ ਗਈ ਹੈ। ਪੰਜਾਬ ਸਰਕਾਰ ਵੱਲੋਂ ਜਮੀਨ ਦੇ ਕੁਲੈਕਟਰ ਰੇਟ ਵਿੱਚ ਇਜ਼ਾਫਾ ਕੀਤਾ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਵੀ ਇਸ ਰੇਟ ਵਿੱਚ 50 ਪ੍ਰਤਿਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਜਿਸ ਦੇ ਚਲਦੀਆਂ ਪਹਿਲ੍ਹਾਂ ਜਿਸ ਜਮੀਨ ਦੀ ਕੀਮਤ 10 ਲੱਖ 50 ਹਜ਼ਾਰ ਰੁਪਏ ਸੀ ਉਸ ਨੂੰ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਵਾਧੇ ਦੇ ਚਲਦੀਆਂ ਆਪਣਾ ਘਰ ਬਣਾਉਣ ਲਈ ਜ਼ਮੀਨ ਖਰੀਦਣ ਵਾਲੇ ਲੋਕਾਂ ਦੀ ਜੇਬ ਤੇ ਖਾਸਾ ਅਸਰ ਪਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲ੍ਹਾਂ ਹੀ ਲੋਕਾਂ ਲਈ ਭਾਰੀ ਰੇਟ ਬਜ਼ਰੀ ਹੋਣ ਦੇ ਚਲਦੀਆਂ ਦੋ ਕਮਰੀਆਂ ਦੀ ਛੱਤ ਬਣਾਉਣੀ ਔਖੀ ਹੋਈ ਪਈ ਸੀ। ਇਸ ਸਬੰਧੀ ਪੰਜਾਬ ਦੀਆ ਪ੍ਰਾਪਰਟੀ ਐਸੋਸਿਏਸ਼ਨਾ ਵੱਲੋਂ ਵੀ ਸਰਕਾਰ ਤੱਕ ਪਹੁੱਚ ਕੀਤੀ ਜਾ ਰਹੀ ਹੈ ਅਤੇ ਰੇਟਾ ਵਿੱਚ ਸੰਸ਼ੋਧਨ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਾਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਇਹਨ੍ਹਾਂ ਵੱਧੇ ਹੋਏ ਰੇਟਾਂ ਨਾਲ ਰਿਅਲ ਅਸਟੇਟ ਮਾਰਕਿਟ ਤੇ ਖਾਸਾ ਅਸਰ ਪਵੇਗਾ।

ਗੁਰਦਾਸਪੁਰ ਦੀ ਗੱਲ਼ ਕਰੀਏ ਤਾਂ ਸਬ ਰਜਿਸਟਰਾਰ ਗੁਰਦਾਸਪੁਰ ਵੱਲੋਂ ਨਿਰਧਾਰਿਤ ਕੀਤੇ ਗਏ ਰੇਟਾਂ ਅਨੁਸਾਰ 2022-23 ਲਈ ਮੇਨ ਬਾਜ਼ਾਰ, ਡੇਰਾ ਚੌਕ ਤੋਂ ਰੇਲਵੇ ਫਾਟਕ ਜੀ.ਟੀ.ਰੋਡ ਮੰਡੀ (ਮੇਨ ਰੋਡ), ਸਦਰ ਬਜ਼ਾਰ ਅੰਦਰ ਜਿੱਥੇ ਪਹਿਲ੍ਹਾਂ ਵਪਾਰਕ ਰੇਟ 11 ਲੱਖ ਰੁਪਏ ਪ੍ਰਤੀ ਮਰਲਾ ਸੀ ਉਥੇ ਹੁਣ ਇਹ ਰੇਟ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ । ਇਸੇ ਤਰ੍ਹਾਂ ਜਹਾਜ ਚੌਕ ਤੋਂ ਪੰਚਾਇਤ ਭਵਨ ਵਿੱਚ ਪਹਿਲ੍ਹਾਂ 7 ਲੱਖ ਰੇਟ ਦਾ ਰੇਟ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਜਿਸ ਨਾਲ ਪਹਿਲ੍ਹਾਂ ਜਿੱਥੇ ਰਜਿਸਟਰੀ ਕਰਵਾਉਣ ਲਈ 1 ਲੱਖ ਰੁਪਏ ਲੱਗਦਾ ਸੀ ਉਸ ਦਾ ਖਰਚ ਕਰੀਬ 1 ਲੱਖ 35 ਤੋਂ 45 ਹਜ਼ਾਰ ਰੁਪਏ ਆਵੇਗਾ

ਸਰਕਾਰ ਵੱਲੋਂ ਨਿਰਧਿਤ ਰੇਟਾ ਤੇ ਜਿੱਥੇ ਆਮ ਆਵਾਮ ਪਰੇਸ਼ਾਨ ਹੈ ਉੱਥੇ ਹੀ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਪਰੇਸ਼ਾਨ ਵੀ ਸਵਾਲ ਚੁੱਕ ਰਹੇ ਹਨ। ਗੁਰਦਾਸਪੁਰ ਪ੍ਰਾਪਰਟੀ ਐਸੋਸਿਏਸ਼ਨ ਦੇ ਪ੍ਰਧਾਨ ਜੇ.ਪੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨਾਲ ਇਸ ਸਬੰਧੀ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਸਰਕਾਰ ਅੱਗੇ ਇਸ ਨੂੰ ਮੁੱੜ ਵਿਚਾਰਣ ਲਈ ਕਿਹਾ ਗਿਆ ਹੈ। ਇਸ ਸਬੰਧੀ ਉਪ ਪ੍ਰਧਾਨ ਆਸ਼ੀਸ਼ ਗੁਪਤਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤਾ ਗਿਆ ਇਜ਼ਾਫੇ ਅੰਜਰ ਕਈ ਤਰ੍ਹਾਂ ਦੀਆਂ ਖਾਮੀਆਂ ਹਨ। ਸਰਕਾਰ ਵੱਲੋਂ ਜੋਂ ਫੀਸ ਨਿਰਧਾਰਿਤ ਕੀਤੀ ਗਈ ਹੈ ਉਹ ਪ੍ਰਤਿ ਮਰਲਾ ਲਈ ਠੀਕ ਹੈ ਪਰ ਜੇ ਕਿਸੇ ਦੀ ਜਮੀਨ ਤਿੰਨ ਤੋਂ ਚਾਰ ਮਰਲੇ ਹੈ ਤਾਂ ਉਸ ਦੀ ਕੀਮਤ ਵਿੱਚ ਸੰਭਾਵਿਤ ਤੌਰ ਤੇ ਫਰਕ ਆਉਂਦਾ ਹੈ। ਸੜਕ ਦੀ ਮੇਨ ਰੋਡ ਤੇ ਫਰੰਟ ਅਨੂਸਾਰ ਰੇਟ ਹੁੰਦਾ ਹੈ ਇਸ ਵਿੱਚ ਸੰਸ਼ੋਧਨ ਹੋਣੀ ਚਾਹੀਦੀ ਹੈ।

ਗੁਰਦਾਸਪੁਰ ਦੇ ਵੱਖ ਵੱਖ ਏਰੀਏ ਦੇ ਰੇਟਾਂ ਲਈ ਹੇਠਾ ਦਿੱਤਾ ਲਿੰਕ ਡਾਉਨਲੋਡ ਕਰੋਂ।

Written By
The Punjab Wire