ਗੁਰਦਾਸਪੁਰ ਦੇਸ਼ ਮੁੱਖ ਖ਼ਬਰ ਵਿਸ਼ੇਸ਼

ਵਧਾਈ ਦਾ ਪਾਤਰ ਬਣਿਆ ਜ਼ਿਲ੍ਹਾ ਗੁਰਦਾਸਪੁਰ: ਪੂਰੇ ਭਾਰਤ ਅੰਦਰ ਦੂਜੇ ਸਥਾਨ ਕੀਤਾ ਪ੍ਰਾਪਤ : ਕੇਂਦਰੀ ਮੰਤਰੀ ਲੇਖੀ ਨੇ ਜ਼ਿਲ੍ਹਾ ਨਿਵਾਸੀ, ਡੀਸੀ ਇਸ਼ਫਾਕ ਅਤੇ ਅਧਿਕਾਰੀਆਂ ਨੂੰ ਦਿੱਤੀ ਵਧਾਈ

ਵਧਾਈ ਦਾ ਪਾਤਰ ਬਣਿਆ ਜ਼ਿਲ੍ਹਾ ਗੁਰਦਾਸਪੁਰ: ਪੂਰੇ ਭਾਰਤ ਅੰਦਰ ਦੂਜੇ ਸਥਾਨ ਕੀਤਾ ਪ੍ਰਾਪਤ : ਕੇਂਦਰੀ ਮੰਤਰੀ ਲੇਖੀ ਨੇ ਜ਼ਿਲ੍ਹਾ ਨਿਵਾਸੀ, ਡੀਸੀ ਇਸ਼ਫਾਕ ਅਤੇ ਅਧਿਕਾਰੀਆਂ ਨੂੰ ਦਿੱਤੀ ਵਧਾਈ
  • PublishedAugust 29, 2022

ਗੁਰਦਾਸਪੁਰ, 28 ਅਗਸਤ ( ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਵਧਾਈ ਦਾ ਪਾਤਰ ਬਣਿਆ ਹੈ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿਚ ਚਮਕਿਆ ਹੈ, ਜਿਸ ਦਾ ਕਾਰਨ ਭਾਰਤ ਭਰ ਵਿੱਚ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦੂਜਾ ਸਥਾਨ ਹਾਸਲ ਕਰਨਾ ਹੈ ‌। ਜ਼ਿਲ੍ਹੇ ਨੇ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮਿਸ਼ਨ ਵਿੱਚ ਇਹ ਸਥਾਨ ਪ੍ਰਾਪਤ ਕੀਤਾ ਹੈ ‌‌‌।ਇਸ ਸਬੰਧੀ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਜ਼ਿਲ੍ਹਾ ਵਾਸੀਆਂ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਅਤੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ

ਦੱਸਣ ਯੋਗ ਹੈ ਕਿ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਕੇਂਦਰ ਸਰਕਾਰ ਵੱਲੋਂ ‘ਅਜ਼ਾਦੀ ਸੇ ਅੰਤੋਦਿਯਾ ਤੱਕ’ ਮਿਸ਼ਨ 26 ਅਪ੍ਰੈਲ 2022 ਤੋਂ 15 ਅਗਸਤ 2022 ਤੱਕ ਚਲਾਇਆ ਗਿਆ ਸੀ ਜਿਸ ਤਹਿਤ  ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਗਰੀਬ ਤੇ ਯੋਗ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਲਾਭ ਦੇਣਾ ਸੀ। ਇਸ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਵਿੱਚ ਮਿਸਾਲੀ ਕੰਮ ਕੀਤਾ ਜਿਸ ਦੀ ਬਦੌਲਤ ਦੇਸ਼ ਭਰ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ, ਜਦਕਿ ਥੋੜੇ ਜਿਹੇ ਫਰਕ ਨਾਲ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜੀਆਬਾਦ ਪਹਿਲੇ ਸਥਾਨ ’ਤੇ ਰਿਹਾ। ਕੇਂਦਰੀ ਰਾਜ ਮੰਤਰੀ ਨੇ ਇਸ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।

Written By
The Punjab Wire