ਭਾਜਪਾ ਦੇ ਪੁਰਾਣੇ ਵਰਕਰਾਂ ਵੱਲੋਂ ਗਲਤ ਅਗਵਾਈ ਕਰਨ ਦੇ ਦੋਸ਼ ਤਲੇ ਸੋਸ਼ਲ ਮੀਡੀਆ ਤੇ ਚੁੱਕੇ ਸਵਾਲ
ਗੁਰਦਾਸਪੁਰ, 28 ਅਗਸਤ (ਮੰਨਣ ਸੈਣੀ)। 2019 ਵਿੱਚ ਗੁਰਦਾਸਪੁਰ ਹਲਕੇ ਵੱਲੋਂ ਆਪਣੀ ਆਵਾਜ਼ ਬਣਾ ਕੇ ਅਤੇ ਚੁਣ ਕੇ ਦੇਸ਼ ਦੀ ਸੰਸਦ ਵਿੱਚ ਭੇਜੇ ਗਏ ਸਿਨੇ ਸਟਾਰ ਸੰਨੀ ਦਿਓਲ ਵੱਲੋਂ ਹਲਕੇ ਅੰਦਰ ਗੈਰ ਹਾਜ਼ਰੀ ਲਗਾਉਣ, ਬਰਾਬਰ ਸਾਰ ਨਾ ਲੈਣ ਅਤੇ ਦੇਸ਼ ਦੀ ਰਾਜਨੀਤੀ ਵਿੱਚ ਆਪਣੀ ਤਵੱਜੋ ਨਾ ਦਿਖਾਉਣ ਦੇ ਚਲਦੀਆਂ ਭਾਜਪਾ ਵੱਲੋਂ ਜ਼ਿਲ੍ਹੇ ਅੰਦਰ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਦੀ ਹਾਜ਼ਰੀ ਲਗਵਾਈ ਗਈ। ਦੇਸ਼ ਦੇ ਵਿਦੇਸ਼ ਮਾਮਲੇ ਅਤੇ ਸੱਭਿਆਚਾਰਕ ਮੰਤਰਾਲੇ ਦੀ ਮੰਤਰੀ ਲੇਖੀ ਵੱਲੋਂ ਭਾਜਪਾ ਆਗੂਆ ਨਾਲ ਰੂਬਰੂ ਹੋ ਕੇ ਲੋਕਾਂ ਦੀ ਮੁਸ਼ਕਲਾਂ ਸੁਨਣ ਦਾ ਉਪਰਾਲਾ ਕਰਨ ਦੀ ਗੱਲ਼ ਕਹਿ ਗਈ ਅਤੇ ਹਲਕੇ ਅੰਦਰ ਭਾਜਪਾ ਦਾ ਪਰਚਮ ਬੁਲੰਦ ਰੱਖਣ ਦੀ ਹਾਮੀ ਭਰੀ ਗਈ।
ਭਾਜਪਾ ਦੀ ਮੰਤਰੀ ਵੱਲ਼ੋਂ ਕੀਤੇ ਗਏ ਦੌਰੇ ਦੌਰਾਨ ਉਨ੍ਹਾਂ ਵੱਲੋਂ ਪ੍ਰਸ਼ਾਸਨ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਭਾਜਪਾ ਦੇ ਆਗੂਆ ਦੀ ਡਿਉਟੀ ਲਗਾ ਕੇ ਲੋਕਾਂ ਦੀ ਮੁਸ਼ਕਲਾਂ ਸੁਨਣ ਦੀ ਗੱਲ਼ ਕਹੀ ਗਈ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆ ਜਾ ਰਹੀਆ ਭਲਾਈ ਸਕੀਮਾਂ ਦਾ ਰੀਵਿਉ ਕੀਤਾ ਗਿਆ। ਪਰ ਕੇਂਦਰੀ ਮੰਤਰੀ ਦੀ ਹਾਜ਼ਰੀ ਵੀ ਭਾਜਪਾ ਆਗੂਆ ਨੂੰ ਇਕਜੁਟ ਕਰਨ ਵਿੱਚ ਨਾਕਾਮ ਦਿੱਖੀ ਅਤੇ ਪੁਰਾਣੇ ਵਰਕਰਾਂ ਵੱਲੋਂ ਸ਼ੋਸ਼ਲ ਮੀਡਿਆ ਤੇ ਇਹ ਆਵਾਜ਼ ਚੁੱਕੀ ਗਈ ਕਿ ਜ਼ਿਲ੍ਹੇ ਦੀ ਕਮਾਨ ਸੰਭਾਲੀ ਬੈਠੇ ਆਗੂਆਂ ਦੀ ਗਲਤ ਅਗਵਾਈ ਦੇ ਚਲਦਿਆਂ ਕਈ ਪਰਾਣੇ ਵਰਕਰਾਂ ਨੂੰ ਉਨ੍ਹਾਂ ਦੀ ਹੀ ਮੰਤਰੀ ਤੋਂ ਦੂਰ ਰੱਖਣ ਦੇ ਦੋਸ਼ ਲਗਾਏ ਗਏ।
ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਜਨਤਾ ਵੱਲੋਂ 2019 ਵਿੱਚ ਸਾਂਸਦ ਸੰਨੀ ਦਿਓਲ ਨੂੰ ਦੇ ਦੀ ਸੰਸਦ ਅੰਦਰ ਬੈਠਣ ਦਾ ਮੌਕਾ ਦਿੱਤਾ ਗਿਆ ਸੀ। ਪਰ ਸਾਂਸਦ ਵੱਲੋਂ ਨਾ ਹੀ ਸੰਸਦ ਵਿੱਚ ਅਤੇ ਨਾ ਹੀ ਹਲਕੇ ਅੰਦਰ ਆਪਣੀ ਹਾਜ਼ਰੀ ਦਰਜ਼ ਕਰਵਾਈ ਗਈ। 2022 ਦੀਆਂ ਵਿਧਾਨਸਭਾ ਚੋਣਾ ਅੰਦਰ ਵੀ ਭਾਜਪਾ ਵੱਲੋਂ ਚੁਣੇ ਗਏ ਉਮੀਦਵਾਰਾਂ ਤੇ ਮੌਹਰ ਨਾ ਲਗਾ ਕੇ ਵੀ ਜਨਤਾ ਵਿੱਚ ਭਾਜਪਾ ਖਿਲਾਫ਼ ਇੱਕ ਖਾਸਾ ਵਿਰੋਧੀ ਫ਼ਚਵਾ ਜਾਰੀ ਕੀਤਾ ਗਿਆ। ਜਿਸ ਦੇ ਚਲਦਿਆ ਭਾਜਪਾ ਦਾ ਜਨ ਸਮਰਥਨ ਵਧਾਉਣ ਅਤੇ ਪਾਰਟੀ ਦਾ ਵਿਗੜਿਆ ਅਕਸ ਸੁਧਾਰਣ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਨਵੀਂ ਰੂਪਰੇਖਾ ਉਲੀਕੀ ਗਈ। ਜਿਸ ਦੇ ਤਹਿਤ ਕੇਂਦਰੀ ਮੰਤਰੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਰੀਵਿਓ ਕਰਨ ਪਹੁੰਚੀ। ਹਾਲਾਕਿਂ ਇਸ ਦੌਰਾਨ ਵੀ ਭਾਜਪਾ ਦੇ ਸਾਂਸਦ ਸੰਨੀ ਦਿਓਲ ਵੱਲੋਂ ਹਲਕੇ ਅੰਦਰ ਹਾਜ਼ਰੀ ਨੂੰ ਯਕੀਨੀ ਨਾ ਸਮਝਿਆ ਗਿਆ ਅਤੇ ਗੈਰ ਹਾਜ਼ਰੀ ਦਾਇਰ ਕਰਵਾਈ ਗਈ।
ਮੰਤਰੀ ਵੱਲੋਂ ਪਹਿਲ੍ਹਾਂ ਤੋਂ ਨਿਰਧਾਰਿਤ ਪ੍ਰੋਗਾਮ ਦੇ ਤਹਿਤ ਐਤਵਾਰ ਨੂੰ ਵੀ ਸਰਕਾਰੀ ਅਦਾਰੇ ਨਾਲ ਮੀਟਿੰਗ ਰੱਖੀ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਰੀਵਿਊ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਪਰ ਮੰਤਰੀ ਦੀ ਫੇਰੀ ਦੌਰਾਨ ਵੀ ਜ਼ਿਲ੍ਹੇ ਅੰਦਰ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਹੀ ਮੰਤਰੀ ਨਾਲ ਨਾ ਮਿਲਣ ਦੇ ਚਲਦੀਆਂ ਭਾਜਪਾ ਦੇ ਆਗੂਆ ਅਤੇ ਵਰਕਰਾਂ ਵੱਲੋਂ ਹੀ ਸ਼ੋਸ਼ਲ ਮੀਡਿਆ ਤੇ ਸਵਾਲ ਚੁੱਕੇ ਗਏ ਅਤੇ ਵਰਕਰਾਂ ਨੂੰ ਦਰਕਿਨਾਰ ਕਰਨ ਲਈ ਜ਼ਿਲ੍ਹਾਂ ਆਗੂਆ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਜਪਾ ਦੇ ਗੁਰਦਾਸਪੁਰ ਤੋਂ ਐਮਸੀ ਰਹੇ ਵਿਕਾਸ ਗੁਪਤਾ, ਭਾਜਪਾ ਦੇ ਸੀਨੀਅਰ ਨੇਤਾ ਅਨੀਲ ਮਹਾਜਨ ਅਤੇ ਐਮਸੀ ਦਾ ਚੋਣ ਲੜਣ ਵਾਲੇ ਅੰਕਸ਼ ਮਹਾਜਨ ਵੱਲੋਂ ਬਿਨ੍ਹਾਂ ਹਿਚਕਿਚਾਏ ਸ਼ੋਸ਼ਲ ਮੀਡੀਆ ਤੇ ਆਪਣੀ ਆਵਾਜ਼ ਬੁਲੰਦ ਕੀਤੀ ਗਈ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਭਾਰੀ ਤੇ ਤਾਨਾਸ਼ਾਹੀ ਰਵਇਆ ਰੱਖਣ ਅਤੇ ਗੁਰਦਾਸਪੁਰ ਅੰਦਰ ਭਾਜਪਾ ਦੇ ਪਤਨ ਦਾ ਕਾਰਨ ਦੱਸਿਆ ਗਿਆ।
ਵਰਕਰਾਂ ਦਾ ਕਹਿਣਾ ਸੀ ਕਿ ਉਹਨ੍ਹਾਂ ਭਾਜਪਾ ਦੀ ਕਮਾਨ ਸੰਭਾਲੀ ਸੀ ਅਤੇ ਸੰਭਾਲੀ ਹੈ ਅਤੇ ਸੰਭਾਲਣਗੇ ਪਰ ਜਮੀਨੀ ਪੱਧਰ ਦੀ ਸੱਚਾਈ ਨੂੰ ਪਾਰਟੀ ਹਾਈਕਮਾਨ ਤੱਕ ਪੁਜਦਾ ਨਹੀਂ ਕੀਤਾ ਜਾ ਰਿਹਾ। ਜਿਸ ਦੇ ਚਲਦੀਆਂ ਉਹ ਪਾਰਟੀ ਦੀ ਆਵਾਜ ਸੋਸ਼ਲ ਮੀਡੀਆ ਤੇ ਚੁੱਕਣ ਲਈ ਮਜਬੂਰ ਹਨ।