ਗੁਰਦਾਸਪੁਰ 25ਅਗਸਤ (ਮੰਨਣ ਸੈਣੀ) । ਪਿੰਡ ਭੋਪੁਰ- ਬਲੱਗਣ ਤੋਂ ਨਿਕਲਣ ਵਾਲੇ ਨਹਿਰੀ ਪਾਣੀ ਸੂਏ ਦੀ ਸਫਾਈ ਨਾ ਹੋਣ ਅਤੇ ਪਾਣੀ ਨਾ ਛੱਡਣ ਤੋਂ ਦੁੱਖੀ ਹੋਏ ਕਿਰਸਾਨਾ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਆਗੂ ਸਲਵਿੰਦਰ ਸਿੰਘ ਗੋਸਲ ਦੀ ਅਗਵਾਈ ਹੇਠ ਇੱਕ ਵਫਦ ਐਕਸੀਅਨ ਡਰੇਨ ਵਿਭਾਗ ਸ੍ਰੀ ਵਿਨੇ ਕਟਾਰੀਆ ਨੂੰ ਮਿਲਿਆ।
ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਬੰਦ ਹੋਏ ਖਾਲੇ ਦੀ ਸਮੱਸਿਆਂ ਬਾਰੇ ਅਧਿਕਾਰੀਆਂ ਨੂੰ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਮੇਤ ਕਈ ਜਨਤਕ ਥਾਵਾਂ ਤੇ ਮੰਗ ਕੀਤੀ ਸੀ ਪਰ ਉਸ ਦਾ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਇਕ ਹਫਤੇ ਦੌਰਾਨ ਸੂਏ ਦੀ ਸਫਾਈ ਕਰਵਾਕੇ ਪਾਣੀ ਛੱਡ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਚੇਤਾਵਨੀ ਦਿੱਤੀ ਹੈ ਕਿ ਜੇ ਇੱਕ ਹਫ਼ਤੇ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਤਰਲੋਕ ਸਿੰਘ ਬਹਿਰਾਮਪੁਰ, ਪਲਵਿੰਦਰ ਸਿੰਘ, ਦਲਜੀਤ ਸਿੰਘ, ਸਾਗ਼ਰ ਸਿੰਘ ਭੋਲਾ, ਇੰਦਰਜੀਤ ਸਿੰਘ ਗੋਸਲ, ਬਲਦੇਵ ਸਿੰਘ ਮੌੜ, ਮਨਮੋਹਨ ਸਿੰਘ ਮੌੜ, ਚਰਨਜੀਤ ਸਿੰਘ ਸੇਖ ਕਬੀਰ, ਗੁਰਦਿਆਲ ਸਿੰਘ ਰਿੰਕੂ ਗੋਸਲ ਆਦਿ ਆਗੂ ਹਾਜਰ ਹੋਏ।