ਗੁਰਦਾਸਪੁਰ, 25 ਅਗਸਤ (ਮੰਨਣ ਸੈਣੀ)। ਪਸ਼ੂਆਂ ਵਿੱਚ ਲਿੰਪੀ ਚਮੜੀ ਦੇ ਰੋਗ ਦਿਨੋ-ਦਿਨ ਵਧਦੇ ਜਾ ਰਿਹਾ ਹੈ। ਹੁਣ ਇਸ ਬਿਮਾਰੀ ਨੇ ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ਵਿੱਚ ਵੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਚਾਰ ਦੇ ਕਰੀਬ ਗਊਆਂ ਨੂੰ ਲਿੰਪੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਨੇ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਕੁਝ ਠੀਕ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਪਸ਼ੂਆਂ ਦੇ ਮਾਲਕ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਦਸ ਗਾਵਾਂ ਹਨ। ਜਿਨ੍ਹਾਂ ਵਿੱਚੋਂ ਚਾਰ ਗਊਆਂ ਨੂੰ ਲਿੰਪੀ ਬਿਮਾਰੀ ਦਾ ਰੋਗ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕੀਤਾ ਅਤੇ ਉਹਨ੍ਹਾਂ ਨੂੰ ਬੇਹੱਦ ਵਧਿਆ ਢੰਗ ਨਾਲ ਘਰ ਬੈਠੇ ਹੀ ਦਵਾਈ ਲੈ ਕੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਗਾਵਾਂ ਨੂੰ ਬਾਕੀ ਗਾਵਾਂ ਤੋਂ ਵੱਖ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰ ਇਲਾਜ ਮਿਲਣ ਕਾਰਨ ਹੁਣ ਗਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦੋਂਕਿ ਲੋਕ ਡਰ ਕਾਰਨ ਉਨ੍ਹਾਂ ਤੋਂ ਦੁੱਧ ਨਹੀਂ ਲੈ ਰਹੇ ਹਨ, ਜੱਦਕਿ ਉਹਨਾਂ ਗਾਵਾਂ ਨੂੰ ਦੁੱਧ ਲਈ ਨਹੀਂ ਇਸਤੇਮਾਲ ਕੀਤਾ ਜਾ ਰਿਹਾ।