ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਵਿਸ਼ਵ ਖੁਦਖੂਸ਼ੀ ਰੋਕਥਾਮ ਦਿਵਸ ਦੇ ਮੌਕੇ ਤੇ ਗੁਰਦਾਸਪੁਰ ਸਰਕਾਰੀ ਕਾਲੇਜ ਗੁਰਦਾਸਪੁਰ ਵਿੱਥੇ ਸਥਿਤ ਡਾ. ਰੁਪਿੰਦਰ ਨਿਊਰੋ ਮਨੋਵਿਗਿਆਨਿਕ ਕੇਂਦਰ ਤੇ ਮੁਫ਼ਤ ਸਲਾਹਕਾਰ ਕੈਂਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਤਾਂ ਤੋਂ ਜਿੰਦਗੀ ਤੋਂ ਨਿਰਾਸ਼ ਲੋਕਾਂ ਨੂੰ ਜਿੰਦਗੀ ਮੌਜ ਨਾਲ ਜੀਣ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਅਜਿਹੀ ਕੋਜੀ ਸੋਚ ਰੱਖਣ ਵਾਲਿਆ ਨੂੰ ਜਿੰਦਰੀ ਨਾਲ ਜੋੜੀਆਂ ਜਾ ਸਕੇ। ਜਿੰਦਗੀ ਵਿੱਚ ਘਟਣ ਵਾਲੀ ਹਰੇਕ ਛੋਟੀ ਵੱਡੀ ਗੱਲ ਨੂੰ ਖੁਦਖੂਸ਼ੀ ਨਾਲ ਜੋੜਣ ਵਾਲੇ ਕੁਝ ਕੂ ਲੋਕਾਂ ਲਈ ਇਹ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਤਾਂ ਜੋ ਉਹ ਹਰ ਪੱਲ ਜਿੰਦਗੀ ਨੂੰ ਚੰਗੀ ਤਰ੍ਹਾਂ ਹੰਢਾ ਸਕਣ ਅਤੇ ਸੱਚ ਨੂੰ ਪਝਾਣ ਸਕਣ ਕੇ ਜਿੰਦਗੀ ਤੋਂ ਹਸੀਣ ਕੁਝ ਨਹੀਂ।
ਇਹ ਉਪਰਾਲਾ ਖਾਸ ਤੋਰ ਤੇ ਡਾ. ਰੁਪਿੰਦਰ ਨਿਊਰੋਂ ਮਨੋਵਿਗਿਆਨਕ ਕੇਂਦਰ ਦੀ ਡਾਕਟਰ ਰੁਪਿੰਦਰ ਕੌਰ ਵੱਲੋਂ ਉਲਿਕਿਆ ਗਿਆ ਹੈ, ਜਿਸ ਦਾ ਮਨੋਰੱਥ ਸਿਰਫ਼ ਅਤੇ ਸਿਰਫ਼ ਚੰਗੇ ਨਿਰੋਗੀ ਸਮਾਜ ਦੀ ਰੱਚਣਾ ਕਰਨ ਵਿੱਚ ਮਦਦ ਕਰਨਾ ਹੈ। ਇਸ ਸੰਬੰਧੀ ਡਾ ਰੁਪਿੰਦਰ ਕੌਰ ਦਾ ਮਹਿਜ਼ ਇਹੀ ਮਕਸਦ ਹੈ ਕਿ ਉਹ ਇਹ ਪਛਾਣ ਸਕਣ ਕਿ ਕੌਣ ਮਰੀਜ਼ ਆਤਮ ਹਤਿਆ ਦਾ ਵਿਚਾਰ ਰੱਖਣਾ ਹੈ ਉਸ ਨੂੰ ਅਨਮੁੱਲੀ ਸਲਾਹ ਦੇ ਨਾਲ ਵਾਪਿਸ ਜਿੰਦਗੀ ਨਾਲ ਜੋੜ ਦਿੱਤਾ ਜਾਵੇ।
ਇਸ ਸੰਬੰਧੀ ਦੱਸ ਸਿਤੰਬਰ ਨੂੰ ਇੱਕ ਮੁੱਫਤ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਹੈ, ਜਿਸ ਵਿੱਚ ਮੁਫ਼ਤ ਟੈਸਟ, ਜਿਸ ਵਿੱਚ ਲਿਪਿਡ ਪੋਫਾਇਲ, ਆਪ.ਬੀ.ਐਸ, ਬੀ.ਐਮ.ਆਈ (ਬਾਡੀ ਮਾਸਕ ਇੰਡੈਕਸ) ਅਤੇ ਬੀ ਐਮ ਡੀ (ਬਾਡੀ ਮਾਸ ਡੈਂਸਟੀ) ਕੀਤਾ ਜਾਵੇਗਾ। ਇਸ ਲਈ ਮਰੀਜ਼ 70875-58177 ਤੇ ਮੁਫ਼ਤ ਸੰਪਰਕ ਕਰ ਸਕਦੇ ਹਨ।