ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਥਾਣਾ ਦੋਰਾਂਗਲਾ ਦੀ ਪੁਲੀਸ ਵੱਲੋਂ ਬਿਨਾਂ ਮਨਜ਼ੂਰੀ ਦਰੱਖਤਾਂ ਦੀ ਕਟਾਈ ਕਰ ਉਸਨੂੰ ਵੇਚ ਕੇ ਪੈਸੇ ਹੜੱਪਣ ਦੇ ਦੋਸ਼ ਹੇਠ ਪਿੰਡ ਉਮਰਪੁਰਾ ਖੁਰਦ ਦੇ ਸਰਪੰਚ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਥਾਣਾ ਦੇ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੋਰਾਂਗਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿਛਲੇ ਮਹੀਨੇ ਪਿੰਡ ਉਮਰਪੁਰਾ ਖੁਰਦ ਦੇ ਸਰਪੰਚ ਤਰਸੇਮ ਲਾਲ ਨੇ ਆਪਣੀ ਮਰਜ਼ੀ ਨਾਲ ਵਿਭਾਗ ਦੀ ਮਨਜੂਰੀ ਤੋਂ ਬਿਨਾਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਲੱਘੇ ਦਰੱਖਤਾਂ ਦੀ ਨਜਾਇਜ਼ ਕਟਾਈ ਕੀਤੀ ਸੀ। ਇਸ ਦੌਰਾਨ ਸਫੈਦੇ ਦੇ ਦਰੱਖਤਾਂ ਨੂੰ ਵੇਚ ਕੇ ਪੈਸੇ ਦਾ ਗਬਨ ਕੀਤਾ ਗਿਆ ਹੈ। ਜਿਸ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।