ਹੋਰ ਗੁਰਦਾਸਪੁਰ ਪੰਜਾਬ

‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਲਗਾਏ ਰਾਸ਼ਟਰੀ ਤਿਰੰਗੇ

‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਲਗਾਏ ਰਾਸ਼ਟਰੀ ਤਿਰੰਗੇ
  • PublishedAugust 13, 2022

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ 13 ਤੋਂ 15 ਅਗਸਤ ਤਕ ਰਾਸ਼ਟਰੀ ਝੰਡਾ ਲਹਿਰਾਉਣ ਦੀ ਕੀਤੀ ਅਪੀਲ

ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ )। ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ‘ਹਰ ਘਰ ਤਿਰੰਗਾ’ ਮੁਹਿੰਮ ਜੋਂ 13 ਤੋਂ 15 ਅਗਸਤ ਤਕ ਚਲਾਈ ਗਈ ਹੈ, ਉਸ ਵਿਚ ਜ਼ਿਲ੍ਹਾ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ ਤੇ ਘਰਾਂ ਤੇ ਬਜਾਰਾਂ ਵਿਚ ਰਾਸ਼ਟਰੀ ਤਿਰੰਗੇ ਝੂਲ ਰਹੇ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ‘ਹਰ ਘਰ ਤਿਰੰਗਾ’ ਮੁਹਿੰਮ ਬਾਰੇ ਗੱਲ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 13 ਤੋਂ 15 ਅਗਸਤ ਤਕ ਹਰ ਘਰ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇ। ਉਨਾਂ ਕਿਹਾ ਕਿ ਰਾਸ਼ਟਰੀ ਤਿਰੰਗਾ, ਸਾਡੀ ਆਜ਼ਾਦੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਉਨਾਂ ਕਿਹਾ ਕਿ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਰੱਖਣਾ ਸਾਡਾ ਪਹਿਲਾ ਕਰੱਤਵ ਹੈ ਅਤੇ ਉਨਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਮਾਗਮ ਕਰਵਾਉਣੇ ਚਾਹੀਦੇ ਹਨ। ਉਨਾਂ ਬੀਤੇ ਦਿਨੀ ਸ਼ਹਿਰ ਗੁਰਦਾਸਪੁਰ ਵਿਚ ਕੱਢੀ ਗਈ ‘ਤਿਰੰਗਾ ਰੈਲੀ’ ਵਿਚ ਲੋਕਾਂ ਵਲੋਂ ਦਿੱਤੇ ਗਏ ਪੂਰਨ ਸਹਿਯੋਗ ਤੇ ਪੂਰੇ ਜ਼ਜਬੇ ਤੇ ਉਤਸ਼ਾਹ ਨਾਲ ਲਏ ਹਿੱਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਰਾਸ਼ਟਰੀ ਤਿਰੰਗੇ ਦਾ ਪੂਰਾ ਮਾਣ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਰਾਸ਼ਟਰੀ ਤਿਰੰਗਾ ਲਗਾਉਣ ਵੇਲੇ ਰਾਸ਼ਟਰੀ ਤਿਰੰਗੇ ਦੀ ਪੂਰੀ ਤਰਾਂ ਮਾਣ ਸਤਿਕਾਰ ਬਣਾਏ ਰੱਖੇ ਜਾਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਪਰਮਜੀਤ ਕੋਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ‘ਹਰ ਘਰ ਤਿਰੰਗਾ’ ਮੁਹਿੰਮ ਜੋਂ 13 ਤੋਂ 15 ਅਗਸਤ ਤਕ ਚਲਾਈ ਜਾ ਰਹੀ ਹੈ ਅਤੇ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਰਾਸ਼ਟਰੀ ਤਿਰੰਗਾ ਮੁਹੱਈਆ ਕਰਵਾਉਣ ਲਈ ਪੂਰੇ ਜਿਲੇ ਅੰਦਰ ਵੱਖ-ਵੱਖ ਵਿਭਾਗਾਂ ਰਾਹੀਂ ਰਾਸ਼ਟਰੀ ਝੰਡੇ ਲੋਕਾਂ ਤਕ ਪੁਜਦਾ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਹਨ। ਜਿਲਾ ਵਾਸੀ ਮਹਿਜ 25 ਰੁਪਏ ਖਰਚ ਕੇ ਰਾਸ਼ਟਰੀ ਤਿਰੰਗਾ ਖਰੀਦ ਸਕਦੇ ਹਨ ਅਤੇ ਲੋਕਾਂ ਵਲੋਂ ਰਾਸਟਰੀ ਤਿਰੰਗਾ ਖਰੀਦ੍ਵ ਲਈ ਪੂਰਾ ਉਤਸ਼ਾਹ ਦਿਖਾਇਆ ਗਿਆ ਹੈ। ਉਨਾਂ ਦੱਸਿਆ ਕਿ ਜਿਲੇ ਦੇ ਸਾਰੇ ਬੀਡੀਪੀਓਜ਼, ਈਓਜ਼, ਜ਼ਿਲੇ ਦੇ ਸ਼ਹਿਰ ਤੇ ਕਸਬਿਆਂ ਦੇ ਪ੍ਰਮੁੱਖ ਬਜਾਰਾਂ, ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਆਦਿ ਤੋਂ ਲੋਕ ਰਾਸ਼ਟਰੀ ਤਿਰੰਗਾ ਖਰੀਦ ਸਕਦੇ ਹਨ।

Written By
The Punjab Wire