ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲੇ ਅੰਦਰ ਮਨਾਏ ਜਾ ਰਹੇ 75ਵੇਂ ਆਜ਼ਾਦੀ ਕਾ ਮਹਾਂਉਤਸ਼ਵ ਤਹਿਤ ਅੱਜ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸਮਾਗਮ ਕਰਵਾਇਆ ਗਿਆ ਤੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਸ੍ਰੀਮਤੀ ਅਮਨਦੀਪ ਕੋਰ ਘੁੰਮਣ, ਐਸ.ਡੀ.ਐਮ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੌਰਾਨ ਸਮਾਰਕ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਇਆ ਗਿਆ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਵਲੰਟੀਅਰਜ਼ ਨੂੰ ਰਾਸ਼ਟਰੀ ਤਿਰੰਗੇ ਵੰਡੇ ਗਏ ਤੇ ਛੋਟਾ ਘੱਲੂਘਾਰਾ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਗੱਲ ਕਰਦਿਆਂ ਐਸ.ਡੀ.ਐਮ ਘੁੰਮਣ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ‘ਹਰ ਘਰ ਤਿਰੰਗਾ’ ਮੁਹਿੰਮ 13 ਤੋਂ 15 ਅਗਸਤ ਤਕ ਚਲਾਈ ਜਾ ਰਹੀ ਹੈ ਤੇ ਜਿਲਾ ਵਾਸੀਆਂ ਨੂੰ ਆਪਣੇ ਘਰਾਂ ਵਿਚ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ ਹੈ। ਉਨਾਂ ਲੋਕਾਂ ਨੂੰ ਰਾਸ਼ਟਰੀ ਤਿਰੰਗਾ ਲਗਾਉਣ ਵੇਲੇ ਰਾਸ਼ਟਰੀ ਤਿਰੰਗੇ ਦਾ ਪੂਰੀ ਤਰਾਂ ਮਾਣ ਸਤਿਕਾਰ ਬਣਾਏ ਰੱਖੇ ਜਾਣ ਦੀ ਅਪੀਲ ਵੀ ਕੀਤੀ। ਉਨਾਂ ਦੱਸਿਆ ਕਿ ਪੂਰੇ ਜਿਲੇ ਅੰਦਰ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕ ਰਾਸ਼ਟਰੀ ਤਿਰੰਗਾ ਆਪਣੇ ਘਰਾਂ ਵਿਚ ਸ਼ਾਨ ਨਾਲ ਲਹਿਰਾ ਰਹੇ ਹਨ। ਇਸ ਮੌਕੇ ਹਰਮਨਪ੍ਰੀਤ ਸਿੰਘ, ਦਮਨਜੀਤ ਸਿੰਘ ਤੇ ਅਧਿਕਾਰੀ ਮੋਜੂਦ ਸਨ।