ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ

ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਫਿਰੋਤੀ ਦੀ ਕੀਤੀ ਮੰਗ, ਪੁਲਿਸ ਨੇ ਕੀਤਾ ਮਾਮਲਾ ਦਰਜ

ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਫਿਰੋਤੀ ਦੀ ਕੀਤੀ ਮੰਗ, ਪੁਲਿਸ ਨੇ ਕੀਤਾ ਮਾਮਲਾ ਦਰਜ
  • PublishedAugust 4, 2022

ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ)। ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਕੁਲ ਮਹਾਜਨ ਨੂੰ ਪੈਸਿਆਂ ਦੀ ਮੰਗ ਨੂੰ ਲੈ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇੱਕ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਹ ਮਾਮਲਾ ਉਪ ਪੁਲਿਸ ਕਪਤਾਨ ਵੱਲੋਂ ਕੀਤੀ ਗਈ ਇਨਕੁਆਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹ ਮਾਮਲਾ ਲਵਪ੍ਰੀਤ ਸਿੰਘ ਉਰਫ ਨਵੀ ਵਾਸੀ ਸੈਣਪੁਰ ਥਾਣਾ ਦੀਨਾਨਗਰ ਖਿਲਾਫ ਦਰਜ਼ ਕੀਤਾ ਗਿਆ ਹੈ।

ਨਕੁਲ ਮਹਾਜਨ ਪੁੱਤਰ ਜੁਗਲ ਕਿਸ਼ੋਰ ਨਿਵਾਸੀ ਡਾਕਖਾਣਾ ਦੀ ਬੈਕ ਸਾਈਡ ਵਾਲੀ ਗਲੀ ਨੇ ਪੁਲਿਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਨੂੰ ਉਕਤ ਦੋਸ਼ੀ ਵੱਲੋਂ ਇਹ ਧਮਕੀਆਂ ਬਹੁਤ ਪਹਿਲਾਂ ਤੋਂ ਦਿੱਤਿਆਂ ਜਾ ਰਹੀਆਂ ਹਨ ਅਤੇ ਉਸਨੂੰ ਅਤੇ ਉਸ ਦੇ ਸਾਥੀ ਬਲਜੀਤ ਸਿੰਘ ਪਾਹੜਾ ਦੀ ਜਾਨ ਨੂੰ ਖਤਰਾ ਹੈ। ਦੱਸਣ ਯੋਗ ਹੈ ਕਿ ਬਲਜੀਤ ਸਿੰਘ ਪਾਹੜਾ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਵੀ ਹਨ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਵੀ ਹਨ।

ਸ਼ਿਕਾਇਤਕਰਤਾ ਨਕੁਲ ਮਹਾਜਨ ਨੇੇ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਫੋਨ ਅਤੇ ਵੱਟਸਐਪ ਕਾਲ ਰਾਹੀ ਬਾਰ-ਬਾਰ ਪੈਸਿਆ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜਾਣ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ ਰਹੀਆ ਹਨ। ਉਨ੍ਹਾਂ ਨੂੰ ਇਸ ਸੰਬੰਧੀ 15 ਮਾਰਚ 2022 ਨੂੰ 28 ਜੂਨ 2022, ਫਿਰ 2 ਜੁਲਾਈ ਅਤੇ ਹੁਣ 2 ਅਗਸਤ 2022 ਨੂੰ ਫੋਨ ਅਤੇ ਵੱਟਸਐਪ ਰਾਹੀ ਧਮਕਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਨਕੁਲ ਦਾ ਕਹਿਣਾ ਹੈ ਕਿ ਦੋਸ਼ੀਆ ਵੱਲੋਂ ਉਸ ਦੀ ਲੋਕੇਸ਼ਨ ਤੱਕ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਂਚ ਤੋਂ ਬਾਅਦ ਥਾਣਾ ਸਿਟੀ ਵੱਲੋਂ ਆਈਪੀਸੀ ਦੀ ਧਾਰਾ 385,387 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Written By
The Punjab Wire