ਗੁਰਦਾਸਪੁਰ, 3 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਬੀਤੇ ਦਿਨੀਂ ਸੁਲਝਾਏ ਗਏ ਇੱਕ ਗੰਭੀਰ ਮਸਲੇ ਤੋਂ ਬਾਅਦ ਹੁਣ ਸ਼ਿਵ ਸੇੇਨਾ ਵੱਲੋਂ ਪੁਲਿਸ ਤੇ ਚਾਹਾ ਅਨਚਾਹਾ ਦਬਾਅ ਬਣਾਉਣ ਦੀ ਬਣਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਸ਼ਿਵ ਸੇਨਾ ਦੇ ਆਗੂ ਹਰਵਿੰਦਰ ਸੋਨੀ ਵੱਲੋਂ ਇੱਕ ਵਾਰ ਫਿਰ ਉਸ ਠੰਡੇ ਮੁੱਦੇ ਨੂੰ ਤੂਲ ਦੇਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਜੋ ਪੁਲਿਸ ਵੱਲੋ ਪਹਿਲਾ ਹੀ ਜਾਂਚ ਅਧੀਨ ਹੈ ਅਤੇ ਜਿਸ ਤੇ ਪਹਿਲਾ ਹੀ ਕਾਫੀ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਸੋਨੀ ਵੱਲੋਂ ਪੁਲਿਸ ਦੀ ਕਾਰਜਪ੍ਰਣਾਲੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੱਕੇ ਗਏ ਹਨ, ਹਾਲਾਕਿ ਸੋਨੀ ਦਾ ਕਹਿਣਾ ਹੈ ਅਤੇ ਤਰਕ ਹੈ ਕਿ ਉਹ ਪੁਲਿਸ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ ਤਾਕਿ ਪੁਲਿਸ ਦਬਾਅ ਤੋਂ ਰਹਿਤ ਕੰਮ ਕਰ ਸਕਣ। ਜਦਕਿ ਇਸ ਸੰਬੰਧੀ ਗੁਰਦਾਸਪੁਰ ਪੁਲਿਸ ਪ੍ਰਮੁੱਖ ਵੱਲੋ ਸਾਫ ਬਿਆਨ ਸੀ ਕਿ ਪੁਲਿਸ ਕਿਸੇ ਵੀ ਦਬਾਅ ਹੇਠ ਕੰਮ ਨਹੀਂ ਕਰਦੀ ਅਤੇ ਕਾਨੂੰਨ ਅਨੁਸਾਰ ਚਲਦੀ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋ ਦੁਰਵਿਵਹਾਰ ਕਰਨ ਦੇ ਚਲਦਿਆਂ ਇੱਕ ਏ.ਐਸ.ਆਈ ਜਗਦੀਸ਼ ਨੂੰ ਸਸਪੈਡ਼ ਕੀਤਾ ਗਿਆ ਸੀ, ਜਿਸ ਦੀ ਪੁਸ਼ਟੀ ਖੁੱਦ ਗੁਰਦਾਸਪੁਰ ਦੇ ਐਸਐਸਪੀ ਦੀਪਕ ਹਿਲੋਰੀ ਵੱਲੋਂ ਕੀਤੀ ਗਈ ਸੀ ਅਤੇ ਸੋਨੀ ਵੱਲੋਂ ਉਸ ਨੂੰ ਬਹਾਲ ਕਰਨ ਲਈ ਦਬਾਅ ਬਣਾਉਣ ਦੀ ਕੌਸ਼ਿਸ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਾਰੀ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਇੱਕ ਮੀਟਿੰਗ ਦਾ ਹਵਾਲਾ ਦੇਂਦੇ ਹੋਏ ਸੋਨੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦਬਾਅ ਹੇਠ ਕੰਮ ਕਰ ਰਿਹਾ ਹੈ, ਜਿਸ ਤਹਿਤ ਕੁੱਝ ਸ਼ਰਾਰਤੀ ਅਨਸਰਾਂ ਦੇ ਦਬਾਅ ਹੇਠ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਨਾਲ ਡਿਊਟੀ ਕਰ ਰਹੇ ਏ.ਐਸ.ਆਈ ਜਗਦੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਪੂਰੇ ਪੁਲਿਸ ਵਿਭਾਗ ਦਾ ਹੌਸਲਾ ਟੁੱਟ ਗਿਆ ਹੈ। ਸੋਨੀ ਦਾ ਮੰਨਣਾ ਹੈ ਕਿ ਜੇਕਰ ਪੁਲਿਸ ਨਾਲ ਅਜਿਹਾ ਵਤੀਰਾ ਸ਼ੁਰੂ ਹੋ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੁਲਿਸ ਮੁਲਾਜ਼ਮ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਛੱਡ ਦੇਣਗੇ। ਸ਼ਿਵ ਸੇਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਹਰਵਿੰਦਰ ਸੋਨੀ ਵੱਲੋਂ ਜਾਰੀ ਇਹ ਪ੍ਰੈਸ ਬਿਆਨ ਇਕ ਕੀਤੀ ਗਈ ਮੀਟਿੰਗ ਸੰਬੰਧੀ ਭੇਜਿਆ ਗਿਆ , ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਮੀਤ ਪ੍ਰਧਾਨ ਰਮਨ ਸ਼ਰਮਾ ਨੇ ਕੀਤੀ।
ਬਿਆਨ ਵਿੱਚ ਸੋਨੀ ਵੱਲੋਂ ਦੋਸ਼ ਲਗਾਏ ਗਏ ਕਿ ਬੀਤੇ ਦਿਨੀਂ ਕੁਝ ਲੋਕ ਧਰਮ ਪਰਿਵਰਤਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ ਕਿਉਂਕਿ ਉਹ ਬਿਨਾਂ ਇਜਾਜ਼ਤ ਲੋਕਾਂ ਦੇ ਘਰਾਂ ‘ਚ ਦਾਖਲ ਹੋ ਰਹੇ ਸਨ। ਪਰ ਪੁਲਸ ਟੀਮ ਜਿਸ ਦੀ ਅਗਵਾਈ ਏ ਐਸ ਆਈ ਜਗਦੀਸ਼ ਕਰ ਰਹੇ ਸਨ ਮੌਕੇ ‘ਤੇ ਪਹੁੰਚੇ ਤਾਂ ਜੋ ਮਾਹੌਲ ਖਰਾਬ ਨਾ ਹੋਵੇ। ਜਦੋਂ ਉਨ੍ਹਾਂ ਦੀ ਟੀਮ ਨੂੰ ਪਤਾ ਲੱਗਾ ਕਿ ਪ੍ਰਚਾਰ ਕਰਨ ਵਾਲਿਆਂ ‘ਚ ਕੁਝ ਔਰਤਾਂ ਵੀ ਹਨ, ਪਰ ਉੱਥੇ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਉਹ ਬਿਨਾਂ ਦੇਰੀ ਕੀਤੇ ਉਨ੍ਹਾਂ ਲੋਕਾਂ ਨੂੰ ਥਾਣੇ ਲੈ ਆਏ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਸੋਨੀ ਨੇ ਕਿਹਾ ਕਿ ਜਗਦੀਸ਼ ਕੁਮਾਰ ਨੇ ਪੁਲਿਸ ਅਧਿਕਾਰੀ ਵਜੋਂ ਡਿਊਟੀ ਨਿਭਾਈ ਹੈ ਪਰ ਸ਼ਰਾਰਤੀ ਅਨਸਰਾਂ ਦੇ ਦਬਾਅ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਜੋ ਕਿ ਅਸਹਿ ਅਤੇ ਸਮਾਜ ਵਿਚ ਗਲਤ ਸੰਦੇਸ਼ ਹੈ | ਸੋਨੀ ਵੱਲੋ ਸਮੂਹ ਸੁਦਾਏ ਦੀਆ ਜੱਧੇਬੰਦੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਜਥੇਬੰਦੀਆਂ ਨੇ ਸਮੂਹਿਕ ਤੌਰ ‘ਤੇ ਫੈਸਲਾ ਕੀਤਾ ਹੈ ਕਿ ਜੇਕਰ ਜਗਦੀਸ਼ ਕੁਮਾਰ ਨੂੰ ਬਹਾਲ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਜਾਵੇਗਾ, ਜਿਸ ‘ਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਵੱਲੋਂ ਵਿਸ਼ੇਸ਼ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਬੱਬੂ ਲੁਬਾਣਾ, ਰਾਮ, ਰਾਜਕੁਮਾਰ, ਟੀਟੂ ਸ਼ਰਮਾ, ਵਿੱਕੀ ਸਲਾਰੀਆ, ਲਾਡੀ ਸ਼ਰਮਾ, ਪੰਕੂ ਸਲਾਰੀਆ ਆਦਿ ਹਾਜ਼ਰ ਸਨ।
ਹਾਲਾਕਿ ਇਸ ਸੰਬੰਧੀ ਗੁਰਦਾਸਪੁਰ ਦੀਆਂ ਜੱਦ ਵੱਖ ਵੱਖ ਜੱਥੇਬੰਦੀਆ ਦੇ ਆਗੂਆ ਨਾਲ ਗੱਲ ਕੀਤੀ ਗਈ ਤਾਂ ਉਹ ਸੋਨੀ ਵੱਲੋ ਦਿੱਤੇ ਗਏ ਬੰਦ ਦੇ ਬਿਆਨ ਤੋਂ ਕਿਨਾਰਾ ਕਰਦੇ ਨਜ਼ਰ ਆਏ ।