ਹੋਰ ਗੁਰਦਾਸਪੁਰ

ਰਮਨ ਬਹਿਲ ਨੇ ਬਾਲ ਭਵਨ ਵਿਖੇ ਸੰਗੀਤ ਕਲਾਸ ਦਾ ਕੀਤਾ ਉਦਘਾਟਨ

ਰਮਨ ਬਹਿਲ ਨੇ ਬਾਲ ਭਵਨ ਵਿਖੇ ਸੰਗੀਤ ਕਲਾਸ ਦਾ ਕੀਤਾ ਉਦਘਾਟਨ
  • PublishedAugust 4, 2022

ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ। ਜ਼ਿਲ੍ਹਾ ਬਾਲ ਭਵਨ ਕੌਂਸਲ ਗੁਰਦਾਸਪੁਰ ਵੱਲੋਂ ਬਾਲ ਭਵਨ ਗੁਰਦਾਸਪੁਰ ਵਿਖੇ ਸੰਗੀਤ ਕਲਾਸ ਦੀ ਸ਼ੁਰੂਆਤ ਕੀਤੀ ਗਈ | ਇਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਕੀਤਾ।

ਜ਼ਿਲ੍ਹਾ ਬਾਲ ਕਲਿਆਣ ਕੌਂਸਲ ਦੇ ਅਵੈਤਨਿਕ ਸਕੱਤਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਇੱਥੇ ਪਹਿਲਾਂ ਹੀ ਕਰੱਚ ਸੈਂਟਰ, ਕੰਪਿਊਟਰ ਸੈਂਟਰ, ਲਾਇਬ੍ਰੇਰੀ ਅਤੇ ਵਾਈਲਡ ਲਾਈਨ 1098 ਵਰਗੇ ਪ੍ਰੋਜੈਕਟ ਚੱਲ ਰਹੇ ਹਨ। ਜਿਨ੍ਹਾਂ ਦਾ ਜ਼ਿਲ੍ਹੇ ਦੇ ਬੱਚੇ ਭਰਪੂਰ ਲਾਭ ਲੈ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਸੰਗੀਤ ਕਲਾਸ ਦੀ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ। ਗੁਰਦਾਸਪੁਰ ਦੇ ਬੱਚੇ ਇਸ ਚੰਗੇ ਪ੍ਰਭਾਵ ਦਾ ਲਾਭ ਉਠਾ ਕੇ ਉੱਜਵਲ ਭਵਿੱਖ ਦਾ ਨਿਰਮਾਣ ਕਰ ਸਕਦੇ ਹਨ। ਰੋਮੇਸ਼ ਮਹਾਜਨ ਨੇ ਦੱਸਿਆ ਕਿ ਇਕ ਸੰਗੀਤ ਕਲਾਸ ਲਈ ਐਮ.ਏ (ਸੰਗੀਤ) ਸੈਮੂਅਲ ਨੂੰ ਬਤੌਰ ਅਧਿਆਪਕ ਨਿਯੁਕਤ ਕੀਤਾ ਗਿਆ ਹੈ। ਰਮਨ ਬਹਿਲ ਵੱਲੋਂ ਇਸ ਮੌਕੇ ਤੇ ਵਾਅਦਾ ਕੀਤਾ ਹੈ ਕਿ ਇਸ ਇਮਾਰਤ ‘ਤੇ ਇਕ ਹੋਰ ਮੰਜ਼ਿਲ ਦੀ ਉਸਾਰੀ ਲਈ ਉਹ ਪੰਜਾਬ ਸਰਕਾਰ ਤੋਂ ਲੋੜੀਂਦੀ ਰਾਸ਼ੀ ਜਾਰੀ ਕਰਵਾਉਣ ਦਾ ਯਤਨ ਕਰਨਗੇ ਤਾਂ ਜੋ ਇਸ ਬਾਲ ਭਵਨ ‘ਚ ਆਈਲੈਟਸ, ਭੰਗੜਾ, ਸਿਲਾਈ ਸੈਂਟਰ ਵੀ ਸ਼ੁਰੂ ਕੀਤਾ ਜਾ ਸਕੇ |

Written By
The Punjab Wire