ਜ਼ਿਲ੍ਹਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ/ਸ਼ਿਕਾਇਤ ਭੇਜ ਸਕਦੇ ਹਨ
ਗੁਰਦਾਸਪੁਰ, 6 ਜੁਲਾਈ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਵੈਬਕਸ ਰਾਹੀਂ ਮੀਟਿੰਗ ਕਰਕੇ ਹੱਲ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦਾ ਲੋਕ ਪੂਰਾ ਲਾਭ ਰਹੇ ਹਨ। ਲੋਕ ਆਪਣੇ ਘਰੋਂ ਹੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਦੇ ਹਨ ਅਤੇ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਦੱਸਦੇ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਲਈ ਸਮਾਂਬੱਧ ਕੀਤਾ ਜਾਂਦਾ ਹੈ।
ਆਪਣੀ ਮੁਸ਼ਕਿਲ ਜਾਂ ਆਪਣੀ ਸ਼ਿਕਾਇਤ ਦੱਸਣ ਲਈ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਆਨ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ। ਮੀਟਿੰਗ ਰੋਜਾਨਾਂ (ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ) ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਕੀਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਲੋਕਾਂ ਦੀਆਂ ਸਹੂਲਤ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਆਨ ਲਾਈਨ ਮੀਟਿੰਗ ਕਰਕੇ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਇਸ ਨਾਲ ਦੂਰ-ਢੁਰਾਢੇ ਬੈਠੇ ਲੋਕ, ਆਪਣੀਆਂ ਮੁਸ਼ਕਿਲਾਂ ਘਰੋਂ ਹੀ ਹੱਲ ਕਰਵਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਵਾਸੀ ਉਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਮੁਸ਼ਕਿਲ ਜਾਂ ਸ਼ਿਕਾਇਤ ਉਹ ਆਪ ਖੁਦ ਸੁਣਦੇ ਹਨ ਅਤੇ ਉਸ ਮੁਸ਼ਕਿਲ/ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗ ਨੂੰ ਆਨ ਲਾਈਨ ਭੇਜੀ ਜਾਂਦੀ ਹੈ ਅਤੇ ਸ਼ਿਕਾਇਤ ਉੱਪਰ ਹੋ ਰਹੀ ਕਾਰਵਾਈ ਦਾ ਲਗਾਤਾਰ ਜਾਇਜ਼ਾ ਲਿਆ ਜਾਂਦਾ ਹੈ, ਜਿਸ ਲਈ ਸਪੈਸ਼ਲ ਸਟਾਫ ਦੀ ਡਿਊਟੀ ਵੀ ਲਗਾਈ ਗਈ ਹੈ।
ਅੱਜ ਵੀ ਜ਼ਿਲਾ ਵਾਸੀਆਂ ਵਲੋਂ ਵੈਬਕਸ ਰਾਹੀਂ ਆਨ ਲਾਈਨ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ ਤੇ ਆਪਣੀਆਂ ਮੁਸ਼ਕਿਲਾਂ /ਸ਼ਿਕਾਇਤਾਂ ਡਿਪਟੀ ਕਮਿਸ਼ਨਰ ਨੂੰ ਦੱਸੀਆਂ ਗਈਆਂ ਗਈਆਂ, ਜਿਨਾਂ ਨੂੰ ਨਿਪਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਮਾਂਬੱਧ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਅੱਗੇ ਦਸਿਆ ਕਿ ਆਨ ਲਾਈਨ ਮੀਟਿੰਗ ਵਿਚ ਭਾਗ ਲੈਣ ਲਈ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਅਤੇ ਇਸ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਮੀਟਿੰਗ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਜਿਲੇ ਦੇ ਸਾਰੇ ਤਹਿਸੀਲਦਾਰ ਦਫਤਰਾਂ, ਨਗਰ ਕੌਂਸਲ ਦਫਤਰਾਂ, ਨਗਰ ਨਿਗਮ ਦਫਤਰ ਬਟਾਲਾ ਅਤੇ ਸਮੂਹ ਬੀਡੀਪੀਓ ਅਤੇ ਸੀਡੀਪੀਓਜ਼ ਦੇ ਦਫਤਰ ਵਿਚੋਂ ਵੀ ਸਵੇਰੇ 11 ਵਜੇ ਤੋਂ 12 ਵਜੇ ਤਕ ਆਨ ਲਾਈਨ ਮੀਟਿੰਗ ਵਿਚ ਸ਼ਾਮਲ ਹੋਇਆ ਜਾ ਸਕਦਾ ਹੈ।
ਉਨਾਂ ਅੱਗੇ ਦੱਸਿਆ ਕਿ ਜਿਲਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ ਜਾਂ ਸ਼ਿਕਾਇਤ ਭੇਜ ਸਕਦੇ ਹਨ।