ਥੱਲੇ ਮਾਨ ਸਾਹਿਬ ਇੱਕਲੇ ਕੀ ਕਰਣ, ਸ਼ਾਦੀ ਮੁਬਾਰਕ, ਕਾਮੇਡਿਅਨ ਜਸਵਿੰਦਰ ਭੱਲਾ ਨੇ ਇਸ ਅੰਦਾਜ ਵਿੱਚ ਦਿੱਤੀ ਮੁੱਖ ਮੰਤਰੀ ਮਾਨ ਨੂੰ ਵਧਾਈ

ਗੁਰਦਾਸਪੁਰ, 6 ਜੁਲਾਈ (ਮੰਨਣ ਸੈਣੀ)। ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਿਰਜਨ ਜਾ ਰਹੇ ਹਨ। ਬਤੌਰ ਮੁੱਖ ਮੰਤਰੀ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋਂ ਦੂਜਾ ਵਿਆਹ ਕਰਨ ਜਾ ਰਹੇ ਹਨ। ਇਸ ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਪੰਜਾਬ ਦੇ ਮਸ਼ਹੂਰ ਕਾਮੇਡਿਅਨ ਜਸਵਿੰਦਰ ਭੱਲਾ ਵੱਲੋਂ ਵੱਖ ਹੀ ਆਪਣੇ ਹੀ ਅੰਦਾਜ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸੁਣਿਆ ਹੈ ਕਿ ਜੋੜੀਆਂ ਅਸਮਾਨ ਤੋਂ ਬਣ ਕੇ ਆਉਂਦੀਆਂ ਨੇ, ਇਸ ਦਾ ਮਤਲਬ ਕੰਮ ਤੇ ਸਹੀਂ ਢੰਗ ਵਿੱਚ ਉੱਪਰ ਵੀ ਨਹੀਂ ਹੋ ਰਿਹਾ, ਥੱਲੇ ਇੱਕਲੇ ਮਾਨ ਸਾਹਿਬ ਕੀ ਕਰਣ, ਹਾ ਹਾ ਹਾ ਸ਼ਾਦੀ ਮੁਬਾਰਕ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਰਾਘਨ ਚੱਡਾ ਨੇ ਵਧਾਈ ਦਿੰਦਿਆ ਕਿਹਾ ਹੈ ਕਿ ਛੋਟੇ ਦਾ ਨੰਬਰ ਵਡੇ ਤੋ ਬਾਅਦ ਹੀ ਔਂਦਾ ਹੈ 😊 ਮੇਰੇ ਵਡੇਰੇ ਵੀਰ ਮਾਨ ਸਾਬ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਖੁਸ਼ਹਾਲ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਸ਼ੁਭਕਾਮਨਾਵਾਂ।

ਇਸ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਵਧਾਈ ਦੇਂਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਮੇਰੀਆਂ ਦਿਲੋਂ ਵਧਾਈਆਂ, ਜਿਵੇਂ ਕਿ ਉਹ ਕੱਲ੍ਹ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰਨਗੇ। ਅੱਗੇ ਤੋਂ ਖੁਸ਼ਹਾਲ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਸ਼ੁੱਭ ਕਾਮਨਾਵਾਂ।

Print Friendly, PDF & Email
www.thepunjabwire.com Contact for news and advt :-9814147333