ਗੁਰਦਾਸਪੁਰ, 15 ਜੂਨ ( ਮੰਨਣ ਸੈਣੀ )। ਐਸ ਐਸ ਪੀ ਗੁਰਦਾਸਪੁਰ ਸ. ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ , ਜਿਸ ਦੇ ਚੱਲਦਿਆਂ ਸਿਟੀ ਪੁਲੀਸ ਗੁਰਦਾਸਪੁਰ ਵੱਲੋਂ ਜਾਅਲੀ ਸਰਟੀਫਿਕੇਟ ਬਣਾਉਣ ਦਾ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਐਸ.ਪੀ. (ਡੀ) ਡਾ. ਮੁਕੇਸ਼ ਅਤੇ ਐਸ.ਐਚ.ਓ. ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਵਲੋਂ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਸਿਟੀ ਪੁਲੀਸ ਵੱਲੋ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਨ ਉਪਰੰਤ ਬਰਾਮਦਗੀ ਕੀਤੀ ਹੈ।ਮੁਕੱਦਮਾ ਨੰਬਰ 139 ਮਿਤੀ 13.06.2022 ਜੁਰਮ 417,420,465।467, 471,472 ਭ.ਦ ਥੁਣਾ ਸਿਟੀ ਗੁਰਦਾਸਪੁਰ,ਦੋਸ਼ੀ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਿਰਜਾ ਜਾਨ ਥਸਣਸ ਕਿਲਾ ਲਾਲ ਸਿੰਘ, ਗ੍ਰਿ:13-6-2022, ਬਰਾਮਦ 8 ਜਾਅਲੀ ਮੋਹਰਾ,11 ਤਿਆਰ ਸਾਰਟ.ਫਿਕੇਟ ਵੱਖ ਵੱਖ ਖੇਡਾ ਦੇ ਜੋ ਬੱਚਿਆਂ ਨੂੱ ਦੇਣ ਵਾਲੇ, 34 ਖਾਲੀ ਸਾਰਟੀਫਿਕੇਟ ਤਿਆਰ ਹੋਣ ਵਾਲ, 1 ਪ੍ਰਿੰਟਰ,1 ਲੈਪਟੇਪ ਕੰਪਨੀ ਲੈਲ ਅਤੇ 08 ਪੱਤੇ ਹੋਲੋਗ੍ਰੇਮ ਬਰਾਮਦ ਕੀਤੇ ਗਏ ਹਨ ।