ਮਾਮਲਾ ਕੋਵਿਡ ਫਤਿਹ ਭੱਤਾ ਬੰਦ ਕਰਨ ਦਾ।
ਗੁਰਦਾਸਪੁਰ 6 ਜੂਨ (ਮੰਨਣ ਸੈਣੀ)। ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ 10 ਜੂਨ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਗੁਰਦਾਸਪੁਰ ਸਿਵਿਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਰੋਸ਼ ਪ੍ਰਦਰਸਨ ਕੀਤਾ ਜਾਵੇਗਾ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸਰਬਜੀਤ ਕੌਰ ਮਚਾਕੀ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਅੰਮ੍ਰਿਤਸਰ ਵਿਖੇ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਿਲਿਆ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਕੋਵਿਡ 19 ਫਤਹਿ ਭੱਤਾ ਬੰਦ ਕਰਨ,ਚਿੱਟੇ ਦਾ ਸਰਵੇਖਣ ਕਰਵਾਉਣ ਅਤੇ 2500 ਰੁਪਏ ਦੇ ਭੱਤੇ ਤੇ ਬੇਲੋੜੀਆਂ ਸ਼ਰਤਾਂ ਲਗਵਾਉਣ ਦੇ ਵਿਰੋਧ ਵਿੱਚ ਅਗਲੇ ਜਥੇਬੰਦਕ ਐਕਸ਼ਨਾ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਦੇ ਦਫਤਰਾਂ ਦੇ ਸਾਹਮਣੇ 9 ਅਤੇ 10 ਜੂਨ ਨੂੰ ਜਿਲਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਸਿਵਲ ਸਰਜਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।ਮਿਤੀ 14 ਜੂਨ ਨੂੰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ ਮਾਸ ਡੈਪੂਟੇਸ਼ਨ ਮਿਲਿਆ ਜਾਵੇਗਾ।ਇਸ ਤੋ ਬਾਅਦ 24 ਜੁਨ 2022 ਨੂੰ ਚੰਡੀਗੜ੍ਹ ਪਰਿਆਸ ਭਵਨ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਤੋ ਇਲਾਵਾ ਆਸ਼ਾ ਵਰਕਰ ਤੇ ਫ਼ੈਸਲੀਟੇਟਰ ਯੂਨੀਅਨ ਪੰਜਾਬ ਦੀਆਂ ਜਥੇਬੰਦਕ ਚੋਣਾ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ ।ਜਿਸ ਵਿੱਚ 15 ਜੁਲਾਈ ਤੱਕ ਬਲਾਕ ਅਤੇ 31 ਜੁਲਾਈ ਤੱਕ ਜਿਲਾ ਪੱਧਰ ਦੀਆ ਚੋਣਾ ਮੁਕੰਮਲ ਕਰਵਾਉਣ ਅਤੇ ਅਗਸਤ ਮਹੀਨੇ ਸੂਬਾਈ ਅਜਲਾਸ ਕਰਕੇ ਸਟੇਟ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ।ਇਸ ਮੀਟਿੰਗ ਨੂੰ ਪਰਮਜੀਤ ਕੌਰ ਮਾਨ, ਸ਼ਕੁੰਤਲਾ ਸਰੋਏ, ਗੁਰਜੀਤ ਕੌਰ ਸ਼ਾਹਕੋਟ ,ਅੰਮ੍ਰਿਤਪਾਲ ਕੌਰ , ਕਲਵਿੰਦਰ ਕੌਰ,ਬਲਵਿੰਦਰ ਕੌਰ ਟਿੱਬਾ, ਰਜਿੰਦਰਪਾਲ ਕੌਰ ,ਗੁਰਮਿੰਦਰ ਕੌਰ ਬਹਿਰਾਮਪੁਰ,ਰਣਜੀਤ ਕੌਰ ਦੁਲਾਰੀ,ਸਰਬਜੀਤ ਕੌਰ ਅੰਮ੍ਰਿਤਸਰ ,ਹਰਪਾਲ ਕੌਰ ਮੁਕਤਸਰ,ਲਖਵਿੰਦਰ ਕੌਰ ਨਾਰਲੀ,ਇੰਦੂ ਬਾਲਾ,ਸੁਖਵੀਰ ਕੌਰ ਫਰੀਦਕੋਟ ਤੋ ਇਲਾਵਾ ਡੀ.ਐਮ.ਐਫ ਦੇ ਸੂਬਾਈ ਆਗੂ ਜਰਮਨਜੀਤ ਸਿੰਘ , ਹਰਿੰਦਰ ਦੁਸਾਂਝ, ਪ੍ਰਮੋਦ ਗਿੱਲ, ਬਲਵਿੰਦਰ ਕੌਰ ਗੁਰਦਾਸਪੁਰ, ਗੁਰਿੰਦਰਜੀਤ ਸਿੰਘ ਨੇ ਸੰਬੋਧਨ ਕੀਤਾ।