ਕੱਲ੍ਹ 7 ਜੂਨ ਨੂੰ ਮੈਡੀਕਲ ਵੈਨ ਪਿੰਡ ਗੋਲਾ ਢੋਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਧਰਮਕੋਟ ਪੱਤਣ ਦੁਪਹਿਰ 12.30 ਵਜੇ ਤੋਂ 2.30 ਵਜੇ, ਰੱਤੜ ਛੱਤੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਪੁਹੰਚੇਗੀ
ਗੁਰਦਾਸਪੁਰ, 6 ਜੂਨ ( ਮੰਨਣ ਸੈਣੀ)। ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਹੇਠ ਮੈਡੀਕਲ ਵੈਨ ਸ਼ੁਰੂ ਕੀਤੀ ਗਈ ਹੈ, ਜੋ ਰੋਜ਼ਾਨਾ ਡੇਰਾ ਬਾਬਾ ਨਾਨਕ ਬਲਾਕ ਦੇ ਸਰਹੱਦੀ ਤਿੰਨ ਪਿੰਡਾਂ ਵਿਚ ਜਾ ਕੇ ਮਰੀਜਾਂ ਦੀ ਚੈੱਕਅੱਪ ਕਰਕੇ ਮੁਫ਼ਤ ਦਵਾਈ ਵੰਡੀ ਜਾ ਰਹੀ ਹੈ।
ਇਸ ਮੌਕੇ ਗੱਲ ਕਰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਗੁਰੂ ਚੱਕ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਤਲਵੰਡੀ ਹਿੰਦੂਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਪੰਨਵਾਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਪੁਹੰਚੀ ਤੇ ਡਾਕਟਰਾਂ ਵਲੋਂ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।
ਇਸੇ ਤਰਾਂ ਕੱਲ੍ਹ 7 ਜੂਨ ਨੂੰ ਮੈਡੀਕਲ ਵੈਨ ਗੋਲਾ ਢੋਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਧਰਮਕੋਟ ਪੱਤਣ ਦੁਪਹਿਰ 12.30 ਵਜੇ ਤੋਂ 2.30 ਵਜੇ, ਰੱਤੜ ਛੱਤੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਪੁਹੰਚੇਗੀ। 8 ਜੂਨ ਨੂੰ ਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਮੰਗੀਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਖੰਨਾ ਚਮਾਰਾਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 9 ਜੂਨ ਨੂੰ ਸ਼ਹਿਜਾਦਾ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਨਿੱਕੇ ਸਰਾਏ ਦੁਪਹਿਰ 12.30 ਵਜੇ ਤੋਂ 2.30 ਵਜੇ, ਸ਼ਾਹਪੁਰ ਜਾਜਨ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 10 ਜੂਨ ਨੂੰ ਪੱਖੋਕੇ ਮਹਿਮਾਰਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਖੋਦੇ ਬੇਟ ਦੁਪਹਿਰ 12.30 ਵਜੇ ਤੋਂ 2.30 ਵਜੇ, ਪੱਤੀ ਹਵੇਲੀਆਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 11 ਜੂਨ ਨੂੰ ਜੋੜੀਆਂ ਖੁਰਦ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ ਦੁਪਹਿਰ 12.30 ਵਜੇ ਤੋਂ 2.30 ਵਜੇ, ਠੇਠਰਕੇ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ।