ਗੁਰਦਾਸਪੁਰ ਪੰਜਾਬ ਮਨੋਰੰਜਨ

13 ਜੂਨ ਤੋਂ ਗੁਰਦਾਸਪੁਰ ਅੰਦਰ ਸ਼ੁਰੂ ਹੋਵੇਗਾ ਭੰਗੜਾ ਸਿਖਲਾਈ ਕੈਂਪ

13 ਜੂਨ ਤੋਂ ਗੁਰਦਾਸਪੁਰ ਅੰਦਰ ਸ਼ੁਰੂ ਹੋਵੇਗਾ ਭੰਗੜਾ ਸਿਖਲਾਈ ਕੈਂਪ
  • PublishedJune 6, 2022

ਗੁਰਦਾਸਪੁਰ, 6 ਜੂਨ (ਮੰਨਣ ਸੈਣੀ)। ਸਾਡੇ ਪੁਰਖਾਂ ਵੱਲੋਂ ਵਿਰਾਸਤ ਵਿੱਚ ਮਿਲੇ ਲੋਕ ਨਾਚ ਨੂੰ ਨਵੀਂ ਪੀੜ੍ਹੀ ਨੂੰ ਵੰਡਣ ਦਾ ਫ਼ਰਜ਼ ਨਿਭਾ ਰਿਹਾ ਹੈ ਲੋਕ ਸੱਭਿਆਚਾਰਕ ਪਿੜ ਰਜਿਸਟਰਡ ਗੁਰਦਾਸਪੁਰ। ਜਿਸ ਦੇ ਪ੍ਰਸਿੱਧ ਭੰਗੜਾ ਕੋਚ ਸ.ਅਜੈਬ ਸਿੰਘ ਅਤੇ ਜੈਕਬ ਮਸੀਹ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਜੂਨ 2022 ਤੋਂ ਸਵ.ਹੈਪੀ ਮਾਨ ਯਾਦਗਾਰੀ ਭੰਗੜਾ ਸਿਖਲਾਈ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇੜੇ ਬੱਸ ਸਟੈਂਡ ਵਿਖੇ ਲਗਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਰ ਰੋਜ਼ ਹੋਇਆ ਕਰੇਗਾ।ਚਾਹਵਾਨ ਮੁੰਡੇ-ਕੁੜੀਆਂ ਇਸ ਕੈਂਪ ਵਿਚ ਭਾਗ ਲੈ ਸਕਦੇ ਹਨ। ਕੈਂਪ ਵਿਚ ਭਾਗ ਲੈਣ ਲਈ ਐਂਟਰੀ ਫਾਰਮ 12 ਜੂਨ ਨੂੰ ਖਾਲਸਾ ਸਕੂਲ ਵਿਚ ਸ਼ਾਮੀਂ 6 ਵਜੇ ਭਰੇ ਜਾਵਣਗੇ।ਭੰਗੜਾ ਕੈਂਪ ਦੇ ਸਿਖਿਆਰਥੀਆਂ ਕੋਲੋਂ ਢੋਲ ਦਾ ਖਰਚਾ ਹੀ ਲਿਆ ਜਾਵੇਗਾ।

Written By
The Punjab Wire