ਗੁਰਦਾਸਪੁਰ, 26 ਮਈ (ਮੰਨਣ ਸੈਣੀ)। ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਸ਼ਰਾਬ ਦੇ ਕਾਰੋਬਾਰੀ ਕੋਲੋ ਬਾਰ ਬਾਰ ਫੋਨ ਕਰ 20 ਲੱਖ ਰੁਪਏ ਦੀ ਮੰਗ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਪ ਕਪਤਾਨ ਪੁਲਿਸ ਵਲੋਂ ਕੀਤੀ ਗਈ ਇੰਨਕੁਆਰੀ ਤੋਂ ਬਾਅਦ ਦਰਜ ਹੋਇਆ ਹੈ।
ਇਸ ਸੰਬੰਧੀ ਜਾਨਕਾਰੀ ਦੇਂਦੇ ਹੋਏ ਦੀਪਕ ਗੁਪਤਾ ਪੁੱਤਰ ਰੋਸਨ ਲਾਲ ਵਾਸੀ ਡਾਲਾ ਫਾਰਮ ਗੁਰਦਾਸਪੁਰ ਨੇ ਦੱਸਿਆ ਕਿ ਉਹਨਾਂ ਦੇ ਧਾਰੀਵਾਲ ਸਰਕਲ ਵਿੱਚ ਸਰਾਬ ਦੇ ਠੇਕਿਆ ਦਾ ਕਾਰੋਬਾਰ ਹੈ। ਕਿਸੇ ਨਾਮਾਲੂਮ ਵਿਅਕਤੀ ਵੱਲ਼ੋਂ 19 ਜਨਵਰੀ 2022 ਤੋਂ ਉਹਨਾਂ ਦੇ ਮੋਬਾਇਲ ਫੋਨ ਤੇ ਬਾਰ-ਬਾਰ ਫੋਨ ਕਰਕੇ 20 ਲੱਖ ਰੁਪਏ ਦੀ ਮੰਗ ਕੀਤੀ ਗਈ । ਪੈਸਿਆ ਦੀ ਮੰਗ ਨਾਲ ਨਾਲ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਅਤੇ ਉਹਨਾਂ ਦੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਜਿਸ ਸੰਬੰਧੀ ਉਹਨਾਂ ਵੱਲੋ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ।
ਇਸ ਸੰਬੰਧੀ ਥਾਣਾ ਸਿਟੀ ਅੰਦਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ