ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਜਿਲ੍ਹਾ ਗੁਰਦਾਸਪੁਰ: 1947 ਤੋਂ ਬਾਅਦ ਹੁਣ ਤੱਕ ਦਾ ਡਿਪਟੀ ਕਮਿਸ਼ਨਰਾਂ ਦਾ ਸਫ਼ਰ ਹੁਣ ਤੱਕ ਇਹ 62 ਅਫ਼ਸਰ ਰਹੇ ਜਿਲ੍ਹੇ ਅੰਦਰ ਤੈਨਾਤ

ਜਿਲ੍ਹਾ ਗੁਰਦਾਸਪੁਰ: 1947 ਤੋਂ ਬਾਅਦ ਹੁਣ ਤੱਕ ਦਾ ਡਿਪਟੀ ਕਮਿਸ਼ਨਰਾਂ ਦਾ ਸਫ਼ਰ ਹੁਣ ਤੱਕ ਇਹ 62 ਅਫ਼ਸਰ ਰਹੇ ਜਿਲ੍ਹੇ ਅੰਦਰ ਤੈਨਾਤ
  • PublishedMay 21, 2022

ਆਈਏਐਸ ਡਾ. ਅਭਿਨਵ ਤ੍ਰਿਖਾ ਨੇ ਸਭ ਤੋਂ ਵੱਧ ਸਮੇਂ ਤੱਕ ਲਈ ਨਿਭਾਈ ਬਤੌਰ ਡਿਪਟੀ ਕਮਿਸ਼ਨਰ ਸੇਵਾ, ਬੀ.ਸਰਕਾਰ ਦਾ ਰਿਹਾ ਸੀ 14 ਦਿਨਾਂ ਦਾ ਕਾਰਜਕਾਲ

ਗੁਰਦਾਸਪੁਰ, 21 ਮਈ (ਮੰਨਣ ਸੈਣੀ)। 1947 ਦੀ ਵੰਡ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਗੁਰਦਾਸਪੁਰ ਜਿਲ੍ਹੇ ਅੰਦਰ ਕੁਲ 62 ਡਿਪਟੀ ਕਮਿਸ਼ਨਰ (ਡੀਸੀ) ਆਪਣੀਆਂ ਤੈਨਾਤ ਰਹਿ ਕੇ ਆਪਣਿਆਂ ਸੇਵਾਵਾਂ ਦੇ ਕੇ ਗੁਰਦਾਸਪੁਰ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਚੁੱਕੇ ਹਨ। ਜਿਸ ਵਿੱਚ ਸਭ ਤੋਂ ਪਹਿਲਾਂ ਪੀਸੀਐਸ ਅਧਿਕਾਰੀ ਕਨ੍ਹੱਈਆ ਲਾਲ ਸਨ ਜਿਹਨਾਂ ਨੂੰ ਗੁਰਦਾਸਪੁਰ ਜਿਲ੍ਹੇ ਦਾ ਪਹਿਲਾ ਡੀਸੀ ਹੋਣ ਦਾ ਮਾਨ ਪ੍ਰਾਪਤ ਹੋਇਆ ਅਤੇ ਉਹਨਾਂ ਨੇ 18 ਅਗਸਤ 1947 ਨੂੰ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਿਲ੍ਹੇ ਦਾ ਚਾਰਜ ਸੰਭਾਲਿਆ। ਹਾਲਾਕਿ ਉਹਨਾਂ ਦਾ ਕਾਰਜਕਾਲ ਕਰੀਬ ਦੋ ਮਹੀਨੇ ਦਾ ਹੀ ਰਿਹਾ ਅਤੇ 10 ਅਕਤੂਬਰ ਨੂੰ ਆਈਸੀਐਸ ਸਰੂਪ ਕ੍ਰਿਸ਼ਨ ਹੁਰਾਂ ਨੇ ਗੁਰਦਾਸਪੁਰ ਦਾ ਚਾਰਜ ਲੈ ਲਿਆ। ਸਰਕਾਰੀ ਰਿਕਾਰਡ ਅਨੂਸਾਰ 1947 ਤੋਂ ਲੈ ਕੇ ਹੁਣ ਤੱਕ ਜਿਲ੍ਹਾ ਗੁਰਦਾਸਪੁਰ ਅੰਦਰ ਕੁੱਲ 61 ਅਫ਼ਸਰ ਬਤੌਰ ਡਿਪਟੀ ਕਮਿਸ਼ਨਰ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ 62 ਅਫਸਰ ਦਾ ਕਾਰਜਕਾਲ ਜਾਰੀ ਹੈ।

ਡਾ ਅਭਿਨਵ ਤ੍ਰਿਖਾ

ਜ਼ਿਲਾ ਗੁਰਦਾਸਪੁਰ ਅੰਦਰ ਲਗਾਏ ਗਏ ਇਹਨਾਂ ਅਧਿਕਾਰੀਆਂ ਵਿੱਚ ਕਈ ਐਸੇ ਅਧਿਕਾਰੀ ਵੀ ਸਨ ਜਿਹਨਾਂ ਦਾ ਕਾਰਜਕਾਲ ਮਹਿਜ 14 ਦਿਨਾਂ ਦਾ ਰਿਹਾ ਅਤੇ ਕਈ ਅਧਿਕਾਰੀ ਐਸੇ ਵੀ ਸਨ ਜਿਹਨਾਂ ਨੇ ਕਰੀਬ ਚਾਰ ਸਾਲ ਤੱਕ ਜਿਲ੍ਹੇ ਅੰਦਰ ਆਪਣੀਆਂ ਸੇਵਾਵਾਂ ਦਿੱਤੀਆਂ। ਸੱਭ ਤੋਂ ਵੱਧ ਸਮੇਂ ਤੱਕ ਜਿਲ੍ਹੇ ਅੰਦਰ ਸੇਵਾਵਾਂ ਦੇਣ ਵਾਲੇ ਅਫਸਰ ਸਨ ਡਾ. ਅਭਿਨਵ ਤ੍ਰਿਖਾ। ਆਈਏਐਸ ਅਧਿਕਾਰੀ ਤ੍ਰਿਖਾ ਨੇ ਗੁਰਦਾਸਪੁਰ ਅੰਦਰ 21 ਅਪ੍ਰੈਲ 2012 ਨੂੰ ਜੁਆਇਨ ਕੀਤਾ ਅਤੇ ਉਹਨਾਂ ਦਾ ਤਬਾਦਲਾ 07 ਅਪ੍ਰੈਲ 2016 ਨੂੰ ਹੋਇਆ। ਉਹਨਾਂ ਕੁਲ ਤਿੰਨ ਸਾਲ 11 ਮਹੀਨੇਂ ਅਤੇ 17 ਦਿਨ ਗੁਰਦਾਸਪੁਰ ਅੰਦਰ ਆਪਣਿਆਂ ਸੇਵਾਵਾਂ ਦਿੱਤੀਆਂ।

Dc Mohammad Ishfaq
ਡੀਸੀ ਮੁਹੰਮਦ ਇਸ਼ਫਾਕ

ਇਸੇ ਤਰਾਂ ਸਭ ਤੋਂ ਘੱਟ ਸਮਾਂ ਜਿਲ੍ਹੇ ਅੰਦਰ ਤੈਨਾਤ ਰਹਿਣ ਵਾਲੇ ਅਧਿਕਾਰੀ ਸਨ ਆਈਏਐਸ ਬੀ.ਸਰਕਾਰ ।ਉਹਨਾਂ ਦਾ ਕਾਰਜਕਾਲ ਮਹਿਜ 14 ਦਿਨਾਂ ਦਾ ਰਿਹਾ। ਉਹਨਾਂ ਨੇ 9 ਅਗਸਤ 1996 ਨੂੰ ਜੁਆਇਨ ਕੀਤਾ ਅਤੇ 23 ਅਗਸਤ 1996 ਨੂੰ ਉਹਨਾਂ ਦੀ ਥਾਂ ਆਈਏਐਸ ਕੁਲਬੀਰ ਸਿੰਘ ਨੇ ਲੈ ਲਈ। ਇਸੇ ਤਰ੍ਹਾਂ ਆਈਏਐਸ ਸੀ.ਸੀਬੀਨ ਕੋਲ ਵੀ ਜਿਲ੍ਹੇ ਦਾ ਚਾਰਜ ਮਹਿਜ 16 ਦਿਨ ਹੀ ਰਿਹਾ। ਸੀ.ਸੀਬਿਨ ਜੋਕਿ ਉਸ ਵੇਲੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸਨ ਨੂੰ ਗੁਰਦਾਸਪੁਰ ਸ਼ਹਿਰ ਅੰਦਰ ਫੈਲੇ ਤਨਾਅ ਤੋਂ ਬਾਅਦ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਦਾ ਤਬਾਦਲਾ ਕਰਨ ਉਪਰਾਂਤ ਜਿਲ੍ਹੇ ਅੰਦਰ ਤੈਨਾਤ ਕੀਤਾ ਗਿਆ ਸੀ। 16 ਦਿਨ ਬਾਅਦ ਹੀ ਸਰਕਾਰ ਵਲੋਂ ਅਭਿਨਵ ਤ੍ਰਿਖਾ ਨੂੰ ਚਾਰਜ ਸੌਪ ਦਿੱਤਾ ਗਿਆ।

ਜਿਲੇ ਦੇ 62 ਵੇਂ ਡਿਪਟੀ ਕਮਿਸ਼ਨਰ ਦੇ ਤੌਰ ਤੋ ਮੌਜੂਦਾ ਸਮੇਂ ਵਿੱਚ ਆਈਏਐਸ ਮੁਹੰਮਦ ਇਸ਼ਫਾਕ ਇਸ ਵੱਕਤ ਬਤੋਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਜਿਲ੍ਹੇ ਵਿਚ ਨਿਭਾ ਰਹੇ ਹਨ। ਇਸ਼ਫਾਕ ਵੱਲੋਂ ਗੁਰਦਾਸਪੁਰ ਦੀ ਦਸ਼ਾ ਅਤੇ ਦਿਸ਼ਾ ਦੋਨੋਂ ਬਦਲਣ ਦਾ ਉਪਰਾਲਾ ਕੀਤਾ ਜਾ ਰਿਹਾ। ਉਹਨਾਂ ਵੱਲੋਂ ਗੁਰਦਾਸਪੁਰ ਨੂੰ ਟੁਰਿਯਮ ਤੇ ਤਹਿਤ ਪ੍ਰਫੁਲਿੱਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਕੋਰੋਨਾ ਕਾਲ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਗਈ ਅਤੇ ਕਈ ਵਿਕਾਸ ਕਾਰਜ ਆਰੰਭੇ ਗਏ ਜੋ ਨਿਰਤੰਰ ਜਾਰੀ ਹਨ। ਮੁਹੰਮਦ ਇਸ਼ਫਾਕ ਵੱਲੋਂ 10 ਫਰਫਰੀ 2020 ਨੂੰ ਆਪਣਾ ਔਹਦਾ ਸੰਭਾਲਿਆ ਗਿਆ ਸੀ।

ਸਮਾਂ ਬਦਲਿਆਂ ਅਤੇ ਸਮੇਂ ਦੇ ਨਾਲ ਨਾਲ ਪੁਰਾਣੀਆਂ ਇਮਾਰਤਾਂ ਨਵੇਂ ਵਿੱਚ ਤਬਦੀਲ ਹੋ ਗਇਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਦਫਤਰ ਵੀ ਮਹਿਜ ਡੀਸੀ ਦਫਤਰ ਦੀ ਥਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਣ ਗਿਆ ਅਤੇ ਸਾਰੇ ਦਫਤਰ ਇੱਕ ਛੱਤ ਥੱਲੇ ਆ ਗਏ। ਇੱਥੇ ਇਹ ਵੀ ਦੱਸਣਯੋਗ ਹੈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵੀ ਡੀਸੀ ਅਭਿਨਵ ਤ੍ਰਿਖਾ ਦੇ ਕਾਰਜਕਾਲ ਦੌਰਾਨ ਹੀ ਹੋਂਦ ਵਿੱਚ ਆਇਆ।

ਵੇਖੋਂ ਗੁਰਦਾਸਪੁਰ ਜਿਲੇ ਦੀ 18 ਅਗਸਤ 1947 ਤੋਂ ਲੈ ਕੇ ਹੁਣ ਤੱਕ ਦੀ ਡਿਪਟੀ ਕਮਿਸ਼ਨਰਾਂ ਦੀ ਲਿਸਟ

1. ਕਨ੍ਹੱਈਆ ਲਾਲ, PCS 18/08/1947 ਤੋਂ 09/10/1947
2. ਸਰੂਪ ਕ੍ਰਿਸ਼ਨ, ਆਈਸੀਐਸ 10/10/1947 ਤੋਂ 17/12/1950
3. ਦਵਿੰਦਰ ਸਿੰਘ, PCS 08/12/1950 ਤੋਂ 13/04/1951.
4. ਐੱਚ.ਬੀ. ਲਾਲ, IAS 14/04/1951 ਤੋਂ 02/11/1952.
5. ਐਲ.ਸੀ. ਵਸ਼ਿਸ਼ਟ, ਆਈਏਐਸ 13/11/1952 ਤੋਂ 18/04/1954
6. ਕੇ.ਐਸ. ਨਾਰੰਗ, ਆਈ.ਏ.ਐਸ. 19/04/1954 ਤੋਂ 23/09/1954
7. ਵਿਕਰਮ ਸਿੰਘ, ਪੀਸੀਐਸ 24/09/1954 ਤੋਂ 06/09/1956
8. ਭੀਮ ਸਿੰਘ, PCS 27/09/1956 ਤੋਂ 22/09/1957
9. ਗੋਬਿੰਦਰ ਸਿੰਘ, ਆਈ.ਏ.ਐਸ. 23/09/1957 ਤੋਂ 05/05/1958
10. ਦਾਮੋਦਰ ਦਾਸ, ਆਈਏਐਸ 06/05/1958 ਤੋਂ 07/10/1959
11. ਕੇ.ਸੀ. ਪਾਂਡੇਆ, ਆਈਏਐਸ 08/10/1959 ਤੋਂ 12/03/1961
12. ਓਂਕਾਰ ਨਾਥ, ਪੀਸੀਐਸ 13/03/1961 ਤੋਂ 16/04/1961
13. ਕੇ.ਸੀ. ਪਾਂਡੇਆ, ਆਈ.ਏ.ਐਸ. 17/04/1961 ਤੋਂ 13/06/1961
14. ਓਂਕਾਰ ਨਾਥ, ਪੀਸੀਐਸ 14/06/1961 ਤੋਂ 18/07/1961
15. ਕੇ.ਸੀ. ਪਾਂਡੇਆ, ਆਈਏਐਸ 19/07/1961 ਤੋਂ 08/05/1962
16. ਕੇ.ਆਰ. ਬਹਿਲ, PCS 09/05/1962 ਤੋਂ 18/11/1962
17. ਆਰ.ਡੀ. ਮਲਹੋਤਰਾ, ਆਈ.ਏ.ਐਸ. 19/11/1962 ਤੋਂ 22/06/1965
18. ਜੋਗਿੰਦਰ ਸਿੰਘ, ਆਈ.ਏ.ਐਸ. 23/6/1965 ਤੋਂ 09/07/1967
19. ਏ.ਐੱਸ. ਪੁਨੀ, IAS 10/7/1967 ਤੋਂ 19/04/1968
20. ਮਨਮੋਹਨ ਸਿੰਘ, ਆਈਏਐਸ 24/04/1968 ਤੋਂ 04/12/1969
21. ਜੇ.ਪੀ.ਐਸ. ਸਾਹੀ, IAS 05/12/1969 ਤੋਂ 31/08/1971
22. ਰਜਿੰਦਰ ਸਿੰਘ, IAS 10/05/1973
23. ਆਰ.ਐਸ. ਕੰਗ, ਆਈ.ਏ.ਐਸ. 11/05/1973 ਤੋਂ 19/05/1976
24. ਨਰੰਜਨ ਸਿੰਘ, ਆਈ.ਏ.ਐਸ. 20/05/1976 ਤੋਂ 22/07/1977
25. ਪੀ.ਐਸ. ਬੱਲਾ, IAS 25/07/1977 ਤੋਂ 09/03/1980
26. ਹਰਬੇਲ ਸਿੰਘ, ਆਈ.ਏ.ਐਸ. 11/03/1980 ਤੋਂ 24/04/1980
27. ਕੇ.ਐਸ. ਰਾਜੂ, IAS 24/04/1980 ਤੋਂ 19/08/1980
28. ਏ.ਕੇ. ਕੁੰਦਰਾ, ਆਈਏਐਸ 20/08/1980 ਤੋਂ 08/12/1982
29. ਗੁਰਦੇਵ ਸਿੰਘ, ਆਈ.ਏ.ਐਸ. 13/12/1982 ਤੋਂ 08/07/1983
30. ਜੇ.ਐਸ. ਮੈਨੀ, ਆਈਏਐਸ 08/07/1983 ਤੋਂ 13/08/1985
31. ਆਰ.ਪੀ.ਐਸ. ਪਵਾਰ, IAS 13/08/1985 ਤੋਂ 09/07/1987
32. ਡੀ.ਐਸ. ਕੱਲ੍ਹਾ, ਆਈ.ਏ.ਐਸ. 09/07/1987 ਤੋਂ 27/01/1989
33. ਐੱਸ.ਐੱਸ. ਸਾਧਰਾਓ, ਆਈਏਐਸ 02/02/1989 ਤੋਂ 06/02/1990
34. ਐੱਸ.ਐੱਸ. ਚੰਨੀ, IAS 07/02/1990 ਤੋਂ 11/09/1990
35. ਜੇ.ਐਸ. ਸੰਧੂ, IAS 11/09/1990 ਤੋਂ 25/12/1991
36. ਆਈ.ਡੀ. ਕੰਵਰ, ਆਈਏਐਸ 26/12/1991 ਤੋਂ 15/12/1993
37. ਜੀ.ਐਸ. ਬੈਂਸ, IAS 16/12/1993 ਤੋਂ 28/02/1995
38. ਟੀ.ਆਰ. ਸਾਰੰਗਲ, ਆਈਏਐਸ 06/03/1995 ਤੋਂ 13/07/1995
39. ਐੱਸ.ਕੇ. ਕੱਕੜ, IAS 19/07/1995 ਤੋਂ 05/09/1995
40. ਏ.ਐਸ.ਛਤਵਾਲ, ਆਈ.ਏ.ਐਸ. 05/09/1995 ਤੋਂ 09/08/1996
41. ਬੀ.ਸਰਕਾਰ, ਆਈ.ਏ.ਐਸ. 09/08/1996 ਤੋਂ 23/08/1996
42. ਕੁਲਬੀਰ ਸਿੰਘ, ਆਈ.ਏ.ਐਸ. 23/08/1996 ਤੋਂ 17/12/1996
43. ਸ਼੍ਰੀਮਤੀ ਰਵਨੀਤ ਕੌਰ, ਆਈ.ਏ.ਐਸ. 17/12/1996 ਤੋਂ 28/04/1998
44. ਐੱਸ.ਕੇ. ਸੰਧੂ, IAS 29/04/1998 ਤੋਂ 30/04/2000
45. ਬੀ.ਵਿਕਰਮ, ਆਈ.ਏ.ਐਸ. 30/04/2000 ਤੋਂ 11/06/2001
46. ​​ਕੁਲਬੀਰ ਸਿੰਘ ਸਿੱਧੂ, ਆਈ.ਏ.ਐਸ. 11/06/2001 ਤੋਂ 04/03/2002
47. ਕੇ.ਏ.ਪੀ. ਸਿਨਹਾ, ਆਈਏਐਸ 04/03/2002 ਤੋਂ 26/11/2003
48. ਹਰਜੀਤ ਸਿੰਘ, ਆਈ.ਏ.ਐਸ. 26/11/2003 ਤੋਂ 23/12/2004
49. ਵੀ.ਪੀ. ਸਿੰਘ, ਆਈਏਐਸ 24/12/2004 ਤੋਂ 11/11/2007
50. ਗੁਰਕੀਰਤ ਕਿਰਪਾਲ ਸਿੰਘ, ਆਈ.ਏ.ਐਸ. 12/11/2007 ਤੋਂ 06/02/2009
51. ਨੀਲਕੰਠ ਐਸ. ਅਵਧ, ਆਈਏਐਸ 10/02/2009 ਤੋਂ 09/06/2009
52. ਡਾ. ਕਰਮਜੀਤ ਸਿੰਘ ਸਰਾਂ, ਆਈ.ਏ.ਐਸ. 10/06/2009 ਤੋਂ 13/04/2010
53. ਪਿਰਥੀ ਚੰਦ, ਆਈਏਐਸ 13/04/2010 ਤੋਂ14/06/2011
54. ਮਹਿੰਦਰ ਸਿੰਘ ਕੈਂਥ, ਆਈ.ਏ.ਐਸ. 14/06/2011 ਤੋਂ 31/03/2012
55. ਸਿਬਨ ਸੀ, ਆਈਏਐਸ 01/04/2012 ਤੋਂ 20/04/2012
56. ਡਾ.ਅਭਿਨਵ ਤ੍ਰਿਖਾ, ਆਈਏਐਸ 21/04/2012 ਤੋਂ 07/04/2016
57. ਪਰਦੀਪ ਕੁਮਾਰ ਸੱਭਰਵਾਲ, ਆਈ.ਏ.ਐਸ. 08/04/2016 ਤੋਂ 06/01/2017
58. ਪਰਦੀਪ ਅਗਰਵਾਲ, ਆਈਏਐਸ 06/01/2017 ਤੋਂ 17/03/2017
59. ਅਮਿਤ ਕੁਮਾਰ, ਆਈਏਐਸ 17/03/2017 ਤੋਂ 05/09/2017
60. ਸ. ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐਸ. 05/09/2017 ਤੋਂ 16/07/2018
61. ਵਿਪੁਲ ਉੱਜਵਲ, ਆਈਏਐਸ 16/07/2018 ਤੋਂ 10/02/2020
62. ਮੁਹੰਮਦ ਇਸ਼ਫਾਕ, IAS 10/02/2020 ਹੁਣ ਤੱਕ

Written By
The Punjab Wire