ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਲਜਾਂ ਵਿੱਚ ਪਲੇਸਮੈਂਟ ਕਰਵਾਉਣਾ ਸ਼ਲਾਗਾਯੋਗ ਉਪਰਾਲਾ – ਡਾਕਟਰ ਮਨਦੀਪ ਕੌਰ
ਬਟਾਲਾ, 20 ਮਾਰਚ 2026 (ਮੰਨਨ ਸੈਣੀ)– ਡਾਕਟਰ ਮਨਦੀਪ ਕੌਰ ਇੰਚਾਰਜ ਪਲੇਸਮੈਂਟ ਸੈਲ ਗੁਰੂ ਨਾਨਕ ਕਾਲਜ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਬੰਧਨ ਅਧੀਨ ਚੱਲ ਰਹੇ ਡਾਇਰੈਕਟਰਰੇਟ ਆਫ ਐਜੂਕੇਸਨ ਬਹਾਦਰਪੁਰ ਪਟਿਆਲਾ ਵੱਲੋਂ ਆਪਣੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਪਲੇਸਮੈਂਟ ਮੈਗਾ ਡਰਾਈਵ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ ਅਤੇ ਇਸ ਨੇ ਬਹੁਤ ਹੀ ਸਾਰੇ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿੱਚ ਮਦਦ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪ੍ਰੋਗਰਾਮ ਰੁਜਗਾਰ ਨੂੰ ਬਿਹਤਰ ਬਣਾਉਣ ਲਈ ਜਰੂਰੀ ਹਨ।
ਇਸ ਮੌਕੇ ਡਾ.ਮਨਦੀਪ ਕੌਰ ਨੇ ਸ.ਸੁਖਮਿੰਦਰ ਸਿੰਘ ਸਿੱਖਿਆ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦਾ ਧੰਨਵਾਦ ਕੀਤਾ।