ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਲੋਕਾਂ ਦਾ ਕਹਿਣਾ ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਦੀ ਰਾਹ ਤੇ ਤੁਰ ਪਏ ਸੁਨੀਲ ਜਾਖੜ: ਭਾਜਪਾ ਵਿੱਚ ਸ਼ਾਮਿਲ ਹੋਣਾ, ਨਹੀਂ ਉੱਤਰ ਰਿਹਾ ਗੁਰਦਾਸਪੁਰੀਆਂ ਦੇ ਗਲੇ

ਲੋਕਾਂ ਦਾ ਕਹਿਣਾ ਜਿਸਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਦੀ ਰਾਹ ਤੇ ਤੁਰ ਪਏ ਸੁਨੀਲ ਜਾਖੜ:  ਭਾਜਪਾ ਵਿੱਚ ਸ਼ਾਮਿਲ ਹੋਣਾ, ਨਹੀਂ ਉੱਤਰ ਰਿਹਾ ਗੁਰਦਾਸਪੁਰੀਆਂ ਦੇ ਗਲੇ
  • PublishedMay 20, 2022

ਡੇਰਾ ਬਾਬਾ ਨਾਨਕ, ਫਤੇਹਗੜ੍ਹ ਚੂੜਿਆਂ ਨੇ ਦਿੱਤੀ ਸੀ ਵੱਡੀ ਲੀਡ, ਗੁਰਦਾਸਪੁਰ, ਕਾਦੀਆਂ, ਬਟਾਲਾ ਨੇ ਬਚਾਈ ਸੀ ਸੁਨੀਲ ਜਾਖੜ ਦੀ ਸਾਖ

ਗੁਰਦਾਸਪੁਰ, 20 ਮਈ (ਮੰਨਣ ਸੈਣੀ) । ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੀਤੇ ਦਿਨੀਂ ਕਾਂਗਰਸ ਦੀ ਬੁੱਕਲ ਵਿੱਚੋ ਨਿੱਕਲ ਭਾਜਪਾ ਦੀ ਝੋਲੀ ਵਿੱਚ ਜਾ ਬਿਰਾਜੇ। ਲੋਕਾਂ ਦਾ ਕਹਿਣਾ ਹੈ ਕਿ ਬੇਸ਼ਕ ਚਾਹੇ ਕਾਂਗਰਸ ਵਿੱਚ ਲੱਖ ਖਾਮਿਆਂ ਅਤੇ ਮਜਬੂਰੀਆਂ ਰਹਿਆਂ ਹੋਣ। ਪਰ ਸੁਨੀਲ ਜਾਖੜ ਨੂੰ ਕਾਂਗਰਸ ਵਿੱਚ ਰਹਿ ਕੇ ਉਸ ਨੂੰ ਸਾਫ ਕਰਨਾ ਕਰਨਾ ਚਾਹੀਦਾਂ ਸੀ ਅਤੇ ਠੀਕ ਉਸ ਸਫਾਈ ਕਰਮਚਾਰੀ ਵਾਂਗ ਕੰਮ ਕਰਨਾ ਚਾਹੀਦਾ ਸੀ ਜੋਂ ਪੂਰੇ ਸ਼ਹਿਰ ਗਟਰ ਦੇ ਅੰਦਰ ਵੱੜ ਕੇ ਪੂਰੇ ਸ਼ਹਿਰ ਦੀ ਗੰਦਗੀ ਸਾਫ ਕਰਨ ਵਿੱਚ ਮਦਦ ਕਰ ਸ਼ਹਿਰ ਨੂੰ ਸਾਫ ਸੁਥਰਾ ਮਾਹੌਲ ਦਿੰਦਾ ਅਤੇ ਕਾਂਗਰਸ ਵਿੱਚ ਰਹੀ ਕੇ ਕਾਂਗਰਸ ਨੂੰ ਠੀਕ ਦਰੂਸਤ ਕਰਣ ਦੀ ਕੌਸ਼ਿਸ਼ ਕਰਨੀ ਚਾਹੀਦੀ ਸੀ। ਜੋਂ ਬੇਸ਼ਕ ਸੁਨੀਲ ਜਾਖੜ ਵੱਲੋਂ ਕੀਤੀ ਗਈ ਹੋਵੇ ਪਰ ਉਹ ਨਾ ਤਾਂ ਵੋਟਰਾਂ ਨੂੰ ਦਿਖੀ ਅਤੇ ਨਾਂ ਹੀ ਉਹਨਾਂ ਦੇ ਪਾਰਟੀ ਵਰਕਰਾਂ ਦੇ ਸਾਹਮਣੇ ਪੇਸ਼ ਆਈ। ਸੁਨੀਲ ਜਾਖੜ ਵਰਕਰਾਂ ਦੇ ਲੀਡਰ ਨਾ ਹੋ ਕੇ ਬਸ ਲੀਡਰ ਬਣ ਰਹੇ ਅਤੇ ਕਾਂਗਰਸ ਦੀ ਡੁੱਬ ਰਹੀ ਬੇੜੀ ਵਿੱਚੋ ਠੀਕ ਉੰਜ ਛਲਾੰਗ ਲਗਾ ਗਏ ਜਿਵੇ ਬੇੜੀ ਡੁੱਬਣ ਤੋਂ ਪਹਿਲਾ ਚੂਹੇ ਦੌੜ ਜਾਂਦੇ ਹਨ ਅਤੇ ਨਵਾਂ ਟਿਕਾਣਾ ਤਲਾਸ਼ ਕਰ ਲੈਂਦੇ ਹਨ।

ਸੁਨੀਲ ਜਾਖੜ ਦੇ ਭਾਜਪਾ ਵਿੱਚ ਜਾਣ ਦਾ ਫੈਸਲਾ ਕਾਂਗਰਸੀ ਵਰਕਰਾਂ ਦੇ ਗਲੇਂ ਨਹੀਂ ਉੱਤਰ ਰਿਹਾ ਅਤੇ ਉਹਨਾਂ ਦੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦਾ ਮੰਨਣਾ ਹੈ ਕਿ ਸੁਨੀਲ ਜਾਖੜ ਹੁਣ ਉਸ ਰਾਹ ਤੇ ਤੁਰ ਪਏ ਨੇ ਕਿ ਜਿਸਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ। ਜੋਂ ਭਾਜਪਾ ਜਾਖੜ ਨੂੰ ਇੱਕ ਅੱਖ ਨਹੀਂ ਸੁਖਾਊਂਦੀ ਸੀ ਹੁਣ ਉਹਨਾਂ ਦੀ ਹੂਰਾਂ ਦੀ ਪਰੀ ਦਿਸਣ ਲੱਗ ਪਈ। ਕਾਂਗਰਸੀ ਵਰਕਰਾਂ ਅਤੇ ਸੁਨੀਲ ਜਾਖੜ ਨੂੰ ਪਸੰਦ ਕਰਨ ਵਾਲੇ ਲੋਕ ਸੁਨੀਲ ਜਾਖੜ ਨੂੰ ਸੱਤਾ ਲੋਭੀ ਦੱਸ ਰਹੇ ਹਨ ਅਤੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣਾ ਜਾਖੜ ਦੀ ਕੋਈ ਆਪਣੀ ਨੀਜੀ ਕਮਜੋਰੀ ਹੋਵੇਗੀ, ਜਿਸ ਦੇ ਉਜਾਗਰ ਹੋਣ ਦੇ ਡਰ ਤੋਂ ਸੁਨੀਲ ਜਾਖੜ ਕਾਂਗਰਸ ਤੋਂ ਪਾਸਾ ਵੱਟ ਗਏ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਿ ਧਰਮ ਨਿਰਪੇਖਤਾ ਦਾ ਰਾਗ ਅਲਾਪਣ ਵਾਲੇ ਸੁਨੀਲ ਜਾਖੜ ਨੂੰ ਉਸ ਵੇਲੇ ਧਰਮ ਦੀ ਯਾਦ ਕਿਓ ਨਾਂ ਆਈ ਜਦੋਂ ਉਹਨਾਂ ਨੂੰ ਸੁਜਾਣਪੁਰ ਅੰਦਰੋਂ 34 ਹਜਾਰ 033, ਭੋਆ ਵਿੱਚੋ 29 ਹਜਾਰ 423, ਪਠਾਨਕੋਟ ਵਿੱਚੋਂ 29 ਹਜਾਰ 382 ਵੋਟਾਂ ਅਤੇ ਦੀਨਾਨਗਰ ਵਿੱਚੋਂ 23 ਹਜਾਰ 522 ਵੋਟਾਂ ਦੇ ਫਰਕ ਨਾਲ ਹਰਾਇਆ ਗਿਆ। ਜਦਕਿ ਉਹਨਾਂ ਗੁਰਦਾਸਪੁਰ ਹਲਕੇ ਅੰਦਰੋਂ ਸੁਨੀਲ ਜਾਖੜ ਮਹਿਜ 1 ਹਜਾਰ 159 ਵੋਟਾਂ, ਕਾਦੀਆਂ ਅੰਦਰੋਂ 1 ਹਜਾਰ 183 ਵੋਟਾਂ ਅਤੇ ਬਟਾਲਾ ਵਿੱਚੋਂ ਮਹਿਜ 956 ਵੋਟਾਂ ਦੇ ਫਰਕ ਨਾਲ ਹਾਰੇ। ਜਦਕਿ ਡੇਰਾ ਬਾਬਾ ਨਾਨਕ ਹਲਕੇ ਅੰਦਰ ਉਹ ਉਹਨਾਂ ਨੂੰ 18 ਹਜਾਰ 780 ਵੋਟਾਂ ਅਤੇ ਫਤੇਹਗੜ੍ਹ ਚੂੜੀਆਂ ਵਿੱਚੋਂ 28 ਹਜਾਰ 859 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ। ਸੁਨੀਲ ਜਾਖੜ ਨੂੰ ਹਰਾਉਣ ਵਾਲੇ ਹਲਕੇ ਹਿੰਦੂ ਆਬਾਦੀ ਆਧਾਰਿਤ ਹਲਕੇ ਸਨ ਜਦਕਿ ਜਿਤਾਉਣ ਵਾਲੇ ਹਲਕੇ ਸਿੱਖ। ਪਰ ਵੋਟਾ ਪਾਉਣ ਵੇਲੇ ਲੋਕਾਂ ਨੇ ਹਿੰਦੂ ਸਿੱਖ ਵਰਗੇ ਰੂੜੀ ਵਾਦੀ ਵਿਚਾਰ ਆਪਣੇ ਅੱਗੇ ਨਾ ਰੱਖੇ ਅਤੇ ਜਿਲਾ ਗੁਰਦਾਸਪੁਰ ਅੰਦਰ ਪੈਂਦੇ ਹਲਕਿਆਂ ਦੇ ਹਿਸਾਬ ਨਾਲ ਸੁਨੀਲ ਜਾਖੜ ਜਿੱਤੇ।

ਇਹਨਾਂ ਕਾਰਨਾਂ ਕਾਰਣ ਕਾਂਗਰਸੀ ਵਰਕਰਾਂ ਅਤੇ ਵੋਟਰਾਂ ਦਾ ਸੁਨੀਲ ਜਾਖੜ ਤੋਂ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਮਾਂ ਪਾਰਟੀ ਦਾ ਨਹੀਂ ਹੋ ਸਕਿਆਂ ਉਹ ਸਾਡਾ ਕਿੱਦਾ ਹੋ ਸਕੇਗਾ। ਉਹਨਾਂ ਦਾ ਕਹਿਣਾ ਹੈ ਕਿ ਬੇਸ਼ਕ ਜੋਂ ਵੀ ਹਾਲਾਤ ਰਹਿਣ ਪਰ ਉਹਨਾਂ ਨੂੰ ਅੱਗ ਦੁੱਖ ਲੱਗ ਰਿਹਾ ਕਿ ਕਦੇ ਉਹਨਾਂ ਵੱਲੋਂ ਸੁਨੀਲ ਜਾਖੜ ਦਾ ਸਾਥ ਦਿੱਤਾ ਗਿਆ।

Written By
The Punjab Wire