ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ

ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਦੋ ਸਾਬਕਾ ਡੀਆਈਜੀ ਖ਼ਿਲਾਫ਼ ਮਾਮਲਾ ਦਰਜ  

ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਦੋ ਸਾਬਕਾ ਡੀਆਈਜੀ ਖ਼ਿਲਾਫ਼ ਮਾਮਲਾ ਦਰਜ  
  • PublishedMay 4, 2022

ਫ਼ਿਰੋਜ਼ਪੁਰ 4  ਮਈ 2022। ਡੀਜੀਪੀ ਪੰਜਾਬ  ਦੇ ਹੁਕਮਾਂ ਤੋਂ ਬਾਅਦ ਫ਼ਿਰੋਜ਼ਪੁਰ ਥਾਣਾ ਸਿਟੀ ਪੁਲੀਸ ਵੱਲੋਂ ਪੰਜਾਬ ਜੇਲ੍ਹ ਦੇ ਦੋ ਸਾਬਕਾ ਡੀਆਈਜੀ ਸੁਖਦੇਵ ਸਿੰਘ ਸੱਗੂ ਅਤੇ ਲਖਵਿੰਦਰ ਸਿੰਘ ਜਾਖੜ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਜਾਖੜ ਅਤੇ ਸੁਖਦੇਵ ਸਿੰਘ ਸੱਗੂ ਜਦ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬਤੌਰ ਜੇਲ੍ਹ ਸੁਪਰਡੈਂਟ  ਤੈਨਾਤ ਸਨ ਤਾਂ ਉਸ ਦੌਰਾਨ ਜੇਲ੍ਹ ਅੰਦਰੋਂ ਕੁਝ ਨਸ਼ੀਲੇ ਪਦਾਰਥ ਮੋਬਾਈਲ ਆਦਿ ਨਾਜਾਇਜ਼ ਸਾਮਾਨ ਬਰਾਮਦ ਹੋਇਆ ਸੀ ਜੋ ਕਿ ਗ਼ੈਰਕਾਨੂੰਨੀ ਸੀ। ਪਰ ਦੋਸ਼ ਹੈ ਕਿ ਦੋਨਾਂ ਅਧਿਕਾਰੀਆਂ ਵੱਲੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਮਾਮਲਿਆਂ ਨੂੰ ਖੁਰਦ ਬੁਰਦ ਰਫਾ ਦਫਾ ਕੀਤਾ ਗਿਆ,  ਕਰੀਬ ਗਿਆਰਾਂ ਸਾਲ ਬਾਅਦ ਹੁਣ ਇਨ੍ਹਾਂ ਮਾਮਲਿਆਂ ਨੂੰ ਦੁਬਾਰਾ ਖੋਲ੍ਹ ਕੇ ਇਕ ਐਫਆਈਆਰ ਦਰਜ ਕੀਤਾ ਗਿਆ ਹੈ ।

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਹੁਣ ਦੋਨਾਂ ਸਾਬਕਾ ਅਧਿਕਾਰੀਆਂ ਤੋਂ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ , ਪੜਤਾਲ ਤੋਂ ਬਾਅਦ ਦੋਨਾਂ ਦੀ ਗ੍ਰਿਫ਼ਤਾਰੀ ਵੀ ਸੰਭਵ ਹੈ  । ਜੇਲ੍ਹ ਦੇ ਸਾਬਕਾ ਡੀ ਆਈ ਜੀ  ਲਖਵਿੰਦਰ ਸਿੰਘ ਜਾਖੜ ਪਹਿਲਾਂ ਵੀ ਕਈ ਵਾਰ ਸੁਰਖੀਆਂ ਵਿਚ ਰਹੇ ਹਨ। ਜਦੋਂ  ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ  ਅਤੇ ਫਿਰ  ਉਨ੍ਹਾਂ ਵੱਲੋਂ  ਖੇਤੀ ਕਾਨੂੰਨੀ  ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਡੀਆਈਜੀ ਜੇਲ੍ਹਾਂ ਦੀ ਪੱਦ ਤੋਂ ਅਸਤੀਫਾ ਦੇ ਦਿੱਤਾ ਸੀ  

Written By
The Punjab Wire