ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪ੍ਰਭਾਵਿਤ ਹੋਵੇਗਾ ਰੈਵੀਨਿਊ ਵਿਭਾਗ ਦਾ ਕੰਮ : ਪੰਜਾਬ ਭਰ ਵਿੱਚ 4 ਮਈ ਤੋਂ 6 ਮਈ ਤੱਕ ਪਟਵਾਰੀ ਅਤੇ ਕਾਨੂੰਗੋ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ,ਕੀ ਹੈ ਮਸਲਾ ਪੜ੍ਹੋ

ਪ੍ਰਭਾਵਿਤ ਹੋਵੇਗਾ ਰੈਵੀਨਿਊ ਵਿਭਾਗ ਦਾ ਕੰਮ : ਪੰਜਾਬ ਭਰ ਵਿੱਚ 4 ਮਈ ਤੋਂ 6 ਮਈ ਤੱਕ ਪਟਵਾਰੀ ਅਤੇ ਕਾਨੂੰਗੋ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ,ਕੀ ਹੈ ਮਸਲਾ ਪੜ੍ਹੋ
  • PublishedMay 3, 2022

ਚੰਡੀਗੜ੍ਹ, 3 ਮਈ। ਪੰਜਾਬ ਭਰ ਵਿਚ ਰੈਵੀਨਿਊ ਵਿਭਾਗ ਦਾ ਕੰਮ ਪ੍ਰਭਾਵਿਤ ਹੋਣ ਜਾ ਰਿਹਾ ਹੈ। ਜਿਸ ਦਾ ਵੱਡਾ ਕਾਰਨ ਕਿ ਕਿ ਪੰਜਾਬ ਭਰ ਦੇ ਪਟਵਾਰੀ ਅਤੇ ਕਾਨੂੰਗੋ ਸਮੂਹਿਕ ਛੁੱਟੀ ਤੇ ਜਾ ਰਹੇ ਹਨ।

ਇਸ ਸਬੰਧੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਇੱਕ ਅਹਿਮ ਸਾਂਝੀ ਮੀਟਿੰਗ ਬੱਚਤ ਭਵਨ ਲੁਧਿਆਣਾ ਵਿਖੇ, ਸ. ਹਰਵੀਰ ਸਿੰਘ ਢੀਂਡਸਾ ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਾ ਸ. ਰੁਪਿੰਦਰ ਸਿੰਘ ਗਰੇਵਾਲ ਸੂਬਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨਗੀ ਹੇਠਾਂ ਹੋਈ।

ਮੀਟਿੰਗ ਵਿੱਚ ਸਮੂਹ ਜ਼ਿਲ੍ਹਿਆਂ ਤੋ ਅਹੁਦੇਦਾਰ ਸਹਿਬਾਨ ਹਾਜ਼ਰ ਆਏ। ਸਾਰੇ ਅਹੁੱਦੇਦਾਰ ਸਹਿਬਾਨ ਨੇ ਪਟਵਾਰੀ ਨੇ ਦੀਦਾਰ ਸਿੰਘ ਛੋਕਰ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਸੰਗਰੂਰ/ਮਲੇਰਕੋਟਲਾ ਨਾਲ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਗਲਤ ਤਰੀਕੇ ਨਾਲ ਦਰਜ਼ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ। ਮੀਟਿੰਗ ਵਿੱਚ ਸਾਰੇ ਅਹੁੱਦੇਦਾਰ ਸਹਿਬਾਨ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

ਸਾਰੇ ਅਹੁੱਦੇਦਾਰ ਸਹਿਬਾਨ ਦੇ ਵਿਚਾਰ ਸੁਣਨ ਤੋਂ ਬਾਅਦ ਦੋਵੇਂ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਪਾਸ ਹੋਇਆ ਕਿ ਮਿਤੀ 4 ਮਈ 2022 ਤੋ ਲੈਕੇ ਮਿਤੀ 6 ਮਈ 2022 ਅਤੇ ਮਿਤੀ 9 ਮਈ 2022 ਤੋ ਮਿਤੀ 15 ਮਈ 2022 ਤੱਕ ਪੰਜਾਬ ਦੇ ਸਮੁੱਚੇ ਪਟਵਾਰੀ ਅਤੇ ਕਾਨੂੰਗੋ ਸਹਿਬਾਨ ਸਮੂਹਿਕ ਛੁੱਟੀ ਤੇ ਜਾਣਗੇ। ਮਿਤੀ 15 ਮਈ 2022 ਤੱਕ ਜੇਕਰ ਪਟਵਾਰੀ ਦੀਦਾਰ ਸਿੰਘ ਛੋਕਰ ਤੇ ਦਰਜ ਕੀਤੀ ਝੁੱਠੀ ਐਫ. ਆਈ. ਆਰ. ਨੰਬਰ 5 ਮਿਤੀ 26 ਅਪ੍ਰੈਲ 2022 ਰੱਦ ਨਹੀਂ ਕੀਤੀ ਗਈ ਤਾਂ ਮਿਤੀ 16 ਮਈ 2022 ਨੂੰ ਦੋਵੇਂ ਜਥੇਬੰਦੀਆਂ ਵੱਲੋਂ ਹੋਰ ਸਖਤ ਫੈਸਲਾ ਲਿਆ ਜਾਵੇਗਾ।

Written By
The Punjab Wire