Close

Recent Posts

ਆਰਥਿਕਤਾ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਸਖੀ ਸਈਆਂ ਤੋਂ ਖੂਬ ਹੀ ਕਮਾਤ ਹੈ, ਮਹਿੰਗਾਈ ਡਾਇਣ ਖਾਏ ਜਾਤ ਹੈ: ਲੱਕ ਤੋੜ ਮਹਿੰਗਾਈ ਕਾਰਣ ਗਰੀਬ ਵਰਗ ਦੇ ਨਾਲ-ਨਾਲ ਮੱਧਮ ਵਰਗ ਦੇ ਲੋਕਾਂ ਦਾ ਵੀ ਹੋਇਆ ਜੀਨਾਂ ਦੁਸ਼ਵਾਰ

ਸਖੀ ਸਈਆਂ ਤੋਂ ਖੂਬ ਹੀ ਕਮਾਤ ਹੈ, ਮਹਿੰਗਾਈ ਡਾਇਣ ਖਾਏ ਜਾਤ ਹੈ: ਲੱਕ ਤੋੜ ਮਹਿੰਗਾਈ ਕਾਰਣ ਗਰੀਬ ਵਰਗ ਦੇ ਨਾਲ-ਨਾਲ ਮੱਧਮ ਵਰਗ ਦੇ ਲੋਕਾਂ ਦਾ ਵੀ ਹੋਇਆ ਜੀਨਾਂ ਦੁਸ਼ਵਾਰ
  • PublishedMay 3, 2022

ਕੋਵਿਡ-19 ਦੀ ਦੇਸ਼ ਵਿੱਚ ਮੁੜ ਦਸਤਕ ਤੋਂ ਬਾਅਦ ਸਹਿਮ ਦੇ ਮਾਹੌਲ ਵਿੱਚ ਆਮ ਜਨਤਾ

ਗੁਰਦਾਸਪੁਰ, 3 ਮਈ ( ਮੰਨਣ ਸੈਣੀ, ਦਿਨੇਸ਼ ਕੁਮਾਰ ) । ” ਸਖੀ ਸਈਆਂ ਤੋਂ ਖੂਬ ਹੀ ਕਮਾਤ ਹੈ ਮਹਿੰਗਾਈ ਡਾਇਨ ਖਾਏ ਜਾਤ ਹੈ ” 2010 ਵਿੱਚ ਬਣੀ ਹਿੰਦੀ ਫਿਲਮ ਪਿਪਲੀ ਲਾਈਵ ਦਾ ਇਹ ਗਾਣਾ ਇਹਨਾਂ ਦਿਨਾਂ ਵਿੱਚ ਖੂਬ ਵਾਈਰਲ ਹੋ ਰਿਹਾ। ਜਿਸ ਦਾ ਕਾਰਣ ਹੈ ਦੇਸ਼ ਵਿੱਚ ਲੱਕ ਤੋੜਵੀਂ ਮਹਿੰਗਾਈ ਦਾ ਸ਼ਿਖਰਾਂ ਤੇ ਪੁੱਜ ਜਾਣਾ। ਜਿਸ ਕਾਰਣ ਪਹਿਲਾਂ ਤੋਂ ਗਰੀਬ ਰੇਖਾ ਹੇਠ ਜੀਵਨ ਬੀਤਾ ਰਹੇ ਲੋਕਾਂ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ, ਪਰ ਹੁਣ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਮੱਧਮ ਵਰਗ ਨੂੰ ਵੀ ਆਪਣੀ ਚਪੇਟ ਵਿੱਚ ਲੈਂਦੇ ਹੋਇਆ ਉਹਨਾਂ ਇਸ ਵਰਗ ਦੇ ਲੋਕਾਂ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ ਹੈ। ਵੱਧਦੀ ਮਹਿੰਗਾਈ ਕਾਰਣ ਜਿੱਥੇ ਆਮ ਜੀਵਨ ਬੁਰੀ ਤਰਾਂ ਬਿਖਰ ਗਿਆ ਅਤੇ ਲੋਕਾਂ ਦੇ ਹਿਸਾਬ ਨਹੀਂ ਰਲ ਰਿਹਾ ਅਤੇ ਲੋਕਾਂ ਦਾ ਜੀਨਾਂ ਦੁਸ਼ਵਾਰ ਹੁੰਦਾ ਜਾ ਰਿਹਾ। ਇੱਥੇ ਦੱਸਣਯੋਗ ਹੈ ਕਿ ਪਹਿਲਾ ਹੀ ਬੀਤੇ ਕੁਝ ਸਾਲਾਂ ਤੋਂ ਆਮ ਜਨਤਾ ਕੋਵਿਡ-19 ਮਹਾਮਾਰੀ ਦੀ ਮਾਰ ਤਲੇ ਪਹਿਲਾਂ ਹੀ ਬਹੁਤ ਕੁੱਝ ਗੁਆ ਚੁੱਕੀ ਹੈ। ਕੋਵਿਡ ਦੀ ਮਾਰ ਤਲੇ ਜਿੱਥੇ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਸਨ, ਉੱਥੇ ਹੀ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ ਸਨ। ਪਰ ਹੁਣ ਫਿਰ ਕੋਵਿਡ-19 ਨੇ ਦੇਸ਼ ਭਰ ਵਿੱਚ ਮੁੜ ਦਸਤਕ ਦੇ ਦਿੱਤੀ ਹੈ, ਜਿਸ ਤੋਂ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਦੇਖਿਆ ਜਾ ਸਕਦਾ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਤਾਂ ਹੁਣ ਪੇਟ੍ਰੋਲ ਡੀਜਲ, ਗੈਸ ਸਿਲੈਂਡਰ ਦੇ ਖਰਚੇ ਹੀ ਪੂਰੇ ਨਹੀਂ ਹੋ ਰਹੇ।

ਦੱਸਣਯੋਗ ਹੈ ਕਿ ਮਹਿੰਗਾਈ ਕਾਰਨ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਆਮ ਵਰਗ ਦੇ ਲੋਕ ਬੁਰੀ ਤਰਾਂ ਪੱਛੜਦੇ ਜਾ ਰਹੇ ਹਨ ਅਤੇ ਮਸਾਂ ਹੀ ਆਪਣੇ ਖਰਚੇ ਪੂਰੇ ਕਰ ਆਪਣੇ ਸੁਫ਼ਨਿਆਂ ਤੋਂ ਦੂਰ ਹੁੰਦਾ ਜਾ ਰਿਹਾ। ਅੱਜ ਜੱਦ ਉਹਨਾਂ ਲਈ ਰੋਟੀ ਪਾਣੀ ਚਲਾਣਾ ਹੀ ਬੇਹੱਦ ਔਖਾਂ ਹੋਇਆ ਪਿਆ। ਗੱਲ਼ ਦੁਕਾਨਦਾਰ ਦੀ ਹੋਵੇ, ਦੀਹਾੜੀਦਾਰ ਦੀ ਹੋਵੇ, ਵਪਾਰੀ ਦੀ ਹੋਵੇ, ਸਬਜੀ ਵਾਲੇ ਦੀ ਹੋਵੇ ਸਾਰੇ ਇੱਕ ਵੱਕਤ ਬੱਸ ਡੰਗ ਟਪਾਉਂਦੇ ਦਿਖ ਰਹੇ ਹਨ, ਕਿ ਕਦੇ ਤਾਂ ਅੱਛੇ ਦਿਨ ਆਉਣਗੇ। ਕਦੇ ਤਾਂ ਉਹਨਾਂ ਵੱਲੋਂ ਵੇਖਿਆਂ ਗਿਆ ਸੁਫ਼ਨਾ ਸੱਚ ਹੋਵੇਗਾ, ਪਰ ਜੋ ਹਾਲ ਦੀ ਹਕੀਕਤ ਵਿੱਚ ਸੱਚ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ।

ਅੱਖਾ ਵਿੱਚ ਆਪਣਾ ਘਰ ਬਣਾਉਣ ਦਾ ਸੱਪਣਾ ਸੰਜੋਏ ਬੈਠੇ ਅਮਿਤ ਨੇ ਦੱਸਿਆ ਕਿ ਕਮੇਟੀਆਂ ਚੱਕ ਕੇ ਉਸ ਨੇ ਕਿਸੇ ਤਰਾਂ ਚਾਰ ਮਰਲਾ ਜਮੀਨ ਅੱਜ ਤੇਂ ਕਰੀਬ ਅੱਠ ਸਾਲ ਪਹਿਲਾਂ ਖਰੀਦੀ ਸੀ। ਪਰ ਅੱਠ ਸਾਲਾਂ ਬਾਅਦ ਵੀ ਉਸਦੇ ਘਰ ਦਾ ਸੁਫਨਾ ਸਫਲ ਨਹੀਂ ਹੋ ਸਕਿਆਂ। ਜਿਸ ਦਾ ਕਾਰਨ ਕਦੇ ਨੋਟ ਬੰਦੀ, ਕਦੇ ਕੋਰੋਨਾ, ਕਦੇ ਮੰਹਿਗਾਈ ਅਤੇ ਕਦੇ ਮੰਦੀ ਰਹੇ। ਉਹਦਾ ਕਹਿਣਾ ਸੀ ਕਿ ਉਸ ਨੇ ਹੁਣ ਫੇਰ ਕਰਜ਼ਾ ਚੁੱਕ ਕੇ ਮਕਾਨ ਬਣਾਉਣ ਦੀ ਸੋਚੀ ਪਰ ਜੱਦ ਰੇਤਾ, ਬਜਰੀ, ਸੀਮਿੰਟ ਦੇ ਰੇਟ ਦਾ ਪਤਾ ਕੀਤਾ ਤਾਂ ਉਸ ਦੀ ਹਿੱਮਤ ਹੀ ਨਹੀਂ ਪਈ। ਕਿਉਕਿ ਬਜਰੀ, ਰੇਤਾ, ਸੀਮਿੰਟ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਅਤੇ ਇੱਟਾਂ ਦੇ ਭਾਅ ਵੀ ਸੱਤਵੇਂ ਅਸਮਾਨ ‘ਤੇ ਹਨ। ਜਿਸ ਕਾਰਨ ਉਸ ਦੇ ਸੁਫਨਾ ਹਾਲੇ ਤੱਖ ਤਾਂ ਸੁਫਨਾ ਹੀ ਹੀ।

ਬਜਾਜੀ ਦੀ ਦੁਕਾਨ ਕਰ ਰਹੇ ਸੋਨੂੰ ਦਾ ਕਹਿਣਾ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਅਤੇ ਉਨ੍ਹਾਂ ਨੂੰ ਕਾਬਲ ਬਣਾ ਕੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੁੰਦਾ ਸੀ। ਕਿਉਕਿ ਉਹ ਬੱਚਿਆ ਨੂੰ ਸਰਕਾਰੀ ਸਕੂਲ ਨਹੀਂ ਸੀ ਪਾਉਣਾ ਕਿਉਕਿ ਉਹਨਾਂ ਦਾ ਸਲੇਬਸ ਪੀਐਸਈਬੀ ਦਾ ਹੈ ਅਤੇ ਸਮਾਜ਼ ਨਾਲ ਲੜਣ ਲਈ ਉਹਨਾਂ ਨੂੰ ਘੱਟੋ ਘੱਟ ਸੀਬੀਐਸਈ ਚੜਾਉਣਾ ਚਾਹੁੰਦਾ। ਪਰ ਮਜਬੂਰ ਹੋ ਕੇ ਉਹ ਸਮਝੋਤਾ ਕਰ ਰਿਹਾ ਤਾਂ ਜੋਂ ਹੋਰ ਨਹੀਂ ਤਾ ਘੱਟੋ ਘੱਟ ਬੱਚੀਆਂ ਨੂੰ ਚੰਗੀ ਰੋਜ਼ੀ-ਰੋਟੀ ਖਿਲਾ ਸਕੇ।

ਉਧਰ ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਪਹਿਲਾ ਹੀ ਕੋਵਿਡ-19 ਮਹਾਮਾਰੀ ਦੀ ਮਾਰ ਮਾਰ ਗਈ ਪਰ ਹੁਣ ਫੇਰ ਟੀਵੀ ਵਿੱਚ ਵੇਖਣ ਵਿੱਚ ਆ ਰਿਹਾ ਕਿ ਉਸ ਦਾ ਕਹਿਰ ਫੇਰ ਵੱਧ ਰਿਹਾ ਅਤੇ ਜੇਕਰ ਇਸ ਵਾਰ ਕੋਵਿਡ ਦੀ ਮਹਾਂਮਾਰੀ ਨੇ ਜ਼ੋਰ ਫੜਿਆ ਤਾਂ ਉਨ੍ਹਾਂ ਦਾ ਜੀਵਨ ਕਈ ਮੁਸ਼ਕਲਾਂ ਨਾਲ ਭਰ ਜਾਵੇਗਾ ਕਿਉਂਕਿ ਉਹ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ ਅਤੇ ਕਾਰੋਬਾਰ ਵੀ ਠੀਕ ਨਹੀਂ ਚੱਲ ਰਿਹਾ ਹੈ।

ਲਾਇਬ੍ਰੇਰੀ ਚੌਕ ਗੁਰਦਾਸਪੁਰ ਵਿੱਚ ਮਜ਼ਦੂਰੀ ਲੱਭਣ ਆਏ ਮਜ਼ਦੂਰ ਬਲਬੀਰ ਚੰਦ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਉਸ ਨੂੰ ਸਿਰਫ਼ 400 ਰੁਪਏ ਦਿਹਾੜੀ ਮਿਲਦੀ ਹੈ, ਜਿਸ ਕਾਰਨ ਇਹ ਆਪਣੇ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਹੈ। ਉਸ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਘਰ ਦਾ ਹਰ ਸਾਮਾਨ ਮਹਿੰਗਾ ਹੋ ਗਿਆ ਹੈ ਅਤੇ ਕਈ ਵਾਰ ਉਸ ਨੂੰ ਦਿਹਾੜੀ ਵੀ ਨਹੀਂ ਮਿਲਦੀ, ਜਿਸ ਕਾਰਨ ਉਸ ਨੂੰ ਰਾਤ ਨੂੰ ਭੁੱਖੇ ਸੌਣਾ ਪੈਂਦਾ ਹੈ। ਉਸਦਾ ਕਹਿਣਾ ਸੀ ਕਿ ਉਹ ਇਸ ਨੂੰ ਰੱਬ ਦਾ ਭਾਣਾ ਮੰਨਦਾ ਹੈ ਸ਼ਾਇਦ ਇਹ ਹੀ ਅੱਛੇ ਦਿਨ ਹੋਣ।

ਇਸੇ ਤਰ੍ਹਾਂ ਰੇਹੜੀ ਵਾਲੇ ਰਾਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਸਾਰਾ ਦਿਨ ਧੁੱਪ ਵਿਚ ਹੀ ਗੁਜ਼ਾਰਦਾ ਹੈ।ਉਹ ਸੜਕਾਂ ‘ਤੇ ਸਬਜ਼ੀ ਵੇਚਣ ਲਈ ਇੱਧਰ-ਉੱਧਰ ਘੁੰਮਦਾ ਹੈ, ਪਰ ਫਿਰ ਵੀ ਉਸ ਦੀ ਸਾਰੀ ਸਬਜ਼ੀ ਨਹੀਂ ਵਿਕਦੀ ਅਤੇ ਰਾਤ ਨੂੰ ਘਰ ਜਾਂਦੇ ਸਮੇਂ ਉਸ ਦੀ ਪੂਰੇ ਦਿਨ ਦੀ ਕਮਾਈ ਉਹੀ ਹੁੰਦੀ ਹੈ ਜੋ ਉਸ ਨੇ ਸਬਜ਼ੀ ਬੀਜੀ ਸੀ ਅਤੇ ਜੋ ਸਬਜ਼ੀ ਬਚੀ ਹੈ, ਉਹ ਘਰ ਲੈ ਜਾਂਦਾ ਹੈ। ਰਾਜ ਕੁਮਾਰ ਨੇ ਕਿਹਾ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਅਸੀਂ ਪੇਟ ਭਰ ਖਾਣਾ ਵੀ ਨਹੀਂ ਖਾ ਸਕਦੇ।

ਜਦੋਂ ਇਨ੍ਹਾਂ ਮਜ਼ਦੂਰਾਂ ਅਤੇ ਉਕਤ ਨਾਲ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕੀ ਉਹ ਤਾਂ ਪਿੰਡ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਏ ਅਤੇ ਉਹਨਾਂ ਦੇ ਨਾਮ ਪਿੰਡ ਦੇ ਸਰਪੰਚਾ ਵੱਲੋਂ ਕੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਅਸੀਂ ਇਸ ਆਸ ਨਾਲ ਬੈਠੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਦੀ ਸਹੂਲਤ ਲਈ ਕੁਝ ਨਵਾਂ ਕਰੇਗੀ ਪਰ ਅਜੇ ਤੱਕ ਸਰਕਾਰ ਵੱਲੋਂ ਉਨ੍ਹਾਂ ਲਈ ਬਹੁਤਾ ਕੁਝ ਨਹੀਂ ਕੀਤਾ ਗਿਆ ਪਰ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਉਨ੍ਹਾਂ ਦੀ ਭਲਾਈ ਲਈ ਸਕੀਮਾਂ ਲਾਗੂ ਕਰੇਗੀ ਤਾਂ ਜੋ ਉਹ ਵੀ ਖੁਸ਼ਹਾਲ ਜੀਵਨ ਬਤੀਤ ਕਰ ਸਕਣ ਅਤੇ ਮੁੜ ਤੋਂ ਉਹਨਾਂ ਦੀ ਹਾਲਤ ਨੂੰ ਵੇਖਦੀ ਹੋਈ ਮਹਿੰਗਾਈ ਤੇ ਠੱਲ਼ ਪਾਵੇਗੀ।

 
 
 
 

Written By
The Punjab Wire