Close

Recent Posts

ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ-ਹਰਿਆਣਾ ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ ‘ਤੇ ਲਗਾਈ ਰੋਕ, ਮਾਮਲਾ ਸੀਐਮ ਕੇਜਰੀਵਾਲ ਨਾਲ ਹੈ ਜੁੜਿਆ

ਪੰਜਾਬ-ਹਰਿਆਣਾ ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗ੍ਰਿਫਤਾਰੀ ‘ਤੇ ਲਗਾਈ ਰੋਕ, ਮਾਮਲਾ ਸੀਐਮ ਕੇਜਰੀਵਾਲ ਨਾਲ ਹੈ ਜੁੜਿਆ
  • PublishedMay 2, 2022

ਚੰਡੀਗੜ੍ਹ, 2 ਮਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪ੍ਰਸਿੱਧ ਕਵੀ ਅਤੇ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ ਦਿੰਦੇ ਹੋਏ ਗ੍ਰਿਫਤਾਰੀ ਉਤੇ ਰੋਕ ਲਗਾ ਦਿੱਤੀ। ਕੁਮਾਰ ਵਿਸ਼ਵਾਸ ਖਿਲਾਫ ਰੋਪੜ ‘ਚ ਮਾਮਲਾ ਦਰਜ ਹੋਇਆ ਹੈ। ਕੁਮਾਰ ‘ਤੇ ਦੋਸ਼ ਹੈ ਕਿ ਉਨ੍ਹਾਂ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧਾਂ ਦੇ ਝੂਠੇ ਦੋਸ਼ ਲਗਾਏ। ਕੁਮਾਰ ਨੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ 5 ਦਿਨ ਪਹਿਲਾਂ ਕੁਮਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਇੱਕ ਘੰਟਾ ਬਹਿਸ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਪੰਜਾਬ ਪੁਲੀਸ ਨੇ ਕੁਮਾਰ ਖ਼ਿਲਾਫ਼ ਰੋਪੜ ਦੇ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਪੁਲਸ ਕੁਮਾਰ ਨੂੰ ਸੰਮਨ ਭੇਜਣ ਲਈ ਉਸ ਦੇ ਗਾਜ਼ੀਆਬਾਦ ਘਰ ਪਹੁੰਚੀ। ਇਸ ਦੀਆਂ ਤਸਵੀਰਾਂ ਕੁਮਾਰ ਵਿਸ਼ਵਾਸ ਨੇ ਖੁਦ ਟਵੀਟ ਕੀਤੀਆਂ ਸਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਕਿਸ ਦੇ ਇਸ਼ਾਰੇ ‘ਤੇ ਇਹ ਸਭ ਕਰ ਰਹੇ ਹਨ, ਉਹ ਮਾਨ ਅਤੇ ਪੰਜਾਬ ਨੂੰ ਧੋਖਾ ਦੇਵੇਗਾ।

Written By
The Punjab Wire