ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਪੁਲਿਸ ਦੀ ਬਦੌਲਤ ਹੀ ਸਾਰੇ ਪੰਜਾਬ ਵਿੱਚ ਅੱਗ ਲੱਗਣ ਤੋਂ ਬਚੀ, ਸੋਸ਼ਲ ਮੀਡੀਆ ਤੇ ਪੁਲਿਸ ਅਧਿਕਾਰੀਆਂ ਦੇ ਹੱਕ ਵਿੱਚ ਚਲੀ ਲਹਿਰ- ਐਸ.ਐਸ.ਪੀ ਨਾਨਕ ਸਿੰਘ ਨੂੰ ਦਲੇਰੀ ਤੇ ਸੂਝਬੂਝ ਦਾ ਦੱਸਿਆ ਮੁੱਜਸਮਾ

ਪੰਜਾਬ ਪੁਲਿਸ ਦੀ ਬਦੌਲਤ ਹੀ ਸਾਰੇ ਪੰਜਾਬ ਵਿੱਚ ਅੱਗ ਲੱਗਣ ਤੋਂ ਬਚੀ, ਸੋਸ਼ਲ ਮੀਡੀਆ ਤੇ ਪੁਲਿਸ ਅਧਿਕਾਰੀਆਂ ਦੇ ਹੱਕ ਵਿੱਚ ਚਲੀ ਲਹਿਰ- ਐਸ.ਐਸ.ਪੀ ਨਾਨਕ ਸਿੰਘ ਨੂੰ ਦਲੇਰੀ ਤੇ ਸੂਝਬੂਝ ਦਾ ਦੱਸਿਆ ਮੁੱਜਸਮਾ
  • PublishedMay 1, 2022

ਗੁਰਦਾਸਪੁਰ/ ਪਟਿਆਲਾ, 1 ਮਈ (ਮੰਨਣ ਸੈਣੀ)। ਜ਼ਿਲਾ ਪਟਿਆਲਾ ਅੰਦਰ ਦੋਂ ਧੜੀਆਂ ਦੇ ਵਿੱਚ ਹੋਈ ਹਿੰਸਕ ਤਕਰਾਰ ਨੇ ਬੇਸ਼ਕ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਇਸ ਹਿੰਸਾ ਸੰਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਆਈਜੀਪੀ, ਐਸਐਸਪੀ, ਐਸਪੀ, ਐਸਐਚਓ ਸਮੇਤ ਕਈਆਂ ਦੇ ਤਬਾਦਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਉੱਤੇ ਕਰ ਦਿੱਤੇ ਗਏ ਅਤੇ ਸਾਰੇ ਅਧਿਕਾਰੀਆਂ ਵੱਲੋਂ ਬਿੰਨਾ ਕੁਝ ਬੋਲੋ ਸੱਭ ਕੁਝ ਪ੍ਰਵਾਨ ਵੀ ਕਰ ਲਿਆ ਗਿਆ। ਪੰਜਾਬ ਸਰਕਾਰ ਦੀ ਬੇਸ਼ਕ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਵਿੱਚ ਕਾਮਯਾਬ ਵੀ ਹੋ ਗਈ ਹੈ। ਪਰ ਸੋਸ਼ਲ ਮੀਡੀਆਂ ਦੇ ਵੱਖ ਵੱਖ ਪਲੇਟ ਫਾਰਮ ਉਪਰ ਕੁਝ ਹੋਰ ਹੀ ਟ੍ਰੈਡ ਚਲ ਰਿਹਾ। ਜੋਂ ਪੁਲਿਸ ਅਧਿਕਾਰੀਆਂ ਦਾ ਪੱਖ ਪੂਰਦਾ ਨਜ਼ਰ ਆ ਰਿਹਾ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਦਲ ਦਿੱਤਾ ਗਿਆ। ਸੋਸ਼ਲ ਮੀਡਿਆਂ ਵਿੱਚ ਚੱਲੇ ਟ੍ਰੇਡ ਅਨੂਸਾਰ ਜਿਸ ਵਿੱਚ ਵੱਖ ਵੱਖ ਸੰਗਠਨਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਮਹਿਜ਼ ਬਲੀ ਦਾ ਬਕਰਾ ਬਣਾ ਕੇ ਸਰਕਾਰ ਆਪਣੀ ਚਮੜੀ ਬਚਾਉਣ ਦੀ ਕੌਸ਼ਿਸ਼ ਕਰ ਰਹੀ ਹੈ। ਜਦਕਿ ਪੁਲਿਸ ਦੀ ਹੀ ਬਦੋਲਤ ਬੋਖਲਾਈ ਭੀੜ ਵਿੱਚ ਉਸ ਦਿਨ ਪੰਨਪੇ ਹੰਗਾਮੇ ਵਿੱਚ ਕਿਸੀ ਦੀ ਜਾਨ ਜਾਣੋ ਬਚ ਗਈ, ਨਹੀਂ ਤਾਂ ਪੂਰੇ ਪੰਜਾਬ ਅੰਦਰ ਅੱਜ ਮਾਹੋਲ ਕੁਝ ਹੋਰ ਹੋਣ ਦਾ ਖਦਸ਼ਾ ਸੀ।

ਹਾਲਾਕਿ ਸਾਰੇ ਅਧਿਕਾਰੀਆਂ ਦੇ ਤਬਾਦਲੇ ਸੰਬੰਧੀ ਖੁੱਦ ਵਿਰੋਧੀ ਦਲ ਵੀ ਇਹ ਆਖਦਿਆਂ ਨਜ਼ਰ ਆਇਆਂ ਹਨ ਕਿ ਸਰਕਾਰ ਨੇ ਆਪਣੀ ਨਾਕਾਮੀ ਲੁਕਾਉਣ ਖਾਤਰ ਪੁਲਿਸ ਅਧਿਕਾਰੀਆਂ ਨੂੰ ਬਲੀ ਦਾ ਬਕਰਾ ਬਣਾਇਆ। ਸੋਸ਼ਲ ਮੀਡੀਆਂ ਤੇ ਵੀ ਇਸ ਦੀ ਖੂਬ ਚਰਚਾ ਚਲ ਰਹੀ ਹੈ। ਜਿਸ ਵਿੱਚ ਸਭ ਤੋਂ ਅੱਗੇ ਪਟਿਆਲਾ ਦੇ ਤੱਤਕਾਲੀਨ ਐਸ.ਐਸ.ਪੀ ਨਾਨਕ ਸਿੰਘ ਹਨ। ਜਿਹਨਾਂ ਨੂੰ ਸੋਸ਼ਲ ਮੀਡੀਆਂ ਉੱਤੇ ਦਲੇਰੀ ਤੇ ਸੂਝਬੂਝ ਦਾ ਮੁੱਜਸਮਾਂ ਦੱਸਿਆ ਜਾ ਰਿਹਾ। ਜਿਸ ਦੀ ਦਲੇਰੀ ਕਾਰਨ ਪਟਿਆਲਾ ਦੀ ਹਿੰਸਕ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣੋ ਟੱਲ ਗਿਆ।

ਨਾਨਕ ਸਿੰਘ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਆਪ ਲੋਕਾਂ ਦੀ ਜਾਣ ਬਚਾਉਣਾ ਇੰਟਰਨੈਟ ਤੇ ਖੂਬ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਅਤੇ ਗ੍ਰਾਉਡ ਤੇ ਰਹਿ ਕੇ ਦਲੇਰੀ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਉਣਾ ਖੂਬ ਵਾਹ ਵਾਹੀ ਖੱਟ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨੰਗਿਆਂ ਕਿਰਪਾਨਾਂ ਅਤੇ ਚਲਦਿਆਂ ਇੱਟਾ ਵਿੱਚ ਵੀ ਆਪ ਡਟੇ ਰਹੇ ਕੇ ਨਾਜੂਕ ਦੋਰ ਦੇ ਹਾਲਾਤਾਂ ਤੋਂ ਬਾਹਰ ਕੱਢਣਾ ਇੱਕ ਕਾਬਿਲ ਅਫਸਰ ਦੀ ਨਿਸ਼ਾਨੀ ਹੈ ਅਤੇ ਉਹ ਦਿੱਲ ਤੋਂ ਸੈਲਯੂਟ ਕਰਦੇ ਹਨ।

ਫੇਸਬੁਕ ਉਪਰ ਐਸਐਸਪੀ ਨਾਨਕ ਸਿੰਘ ਦੇ ਹੱਕ ਵਿੱਚ ਪਾਈ ਗਈ ਪੋਸਟ

ਇਸੇ ਤਰਾਂ ਸਾਬਕਾ ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬੰਸਲ ਨੇ ਲਿੱਖਿਆ ਕਿ ਆਮ ਤੌਰ ਵੇਖਿਆ ਜਾਂਦਾ ਹੈ ਕਿ ਮਾਹੌਲ ਖਰਾਬ ਹੋਣ ਵਾਲੀ ਸਥਿਤੀ ਵਿਚ ਵਡੇ ਅਫਸਰ ਅਪਣੇ ਤੋਂ ਨੀਚੇ ਦਰਜੇ ਦੇ ਮੁਲਾਜ਼ਮਾਂ ਨੂੰ ਆਦੇਸ਼ ਦੇਣ ਦਾ ਕੰਮ ਕਰਦੇ ਹਨ ! ਨੰਗੀਆਂ ਤਲਵਾਰਾਂ ਅਤੇ ਅਣਗਿਣਤ ਵਰਦੇ ਇੱਟਾਂ-ਪੱਥਰਾਂ ਵਿਚ ਆਲ੍ਹਾ ਦਰਜੇ ਦੇ ਮੁਲਾਜ਼ਮਾਂ ਦਾ ਖੁਦ ਜ਼ਮੀਨ ਉਤੇ ਭੱਜ-ਨੱਠ ਕਰ ਕੇ ਉਤੇਜਿਤ ਭੀੜ ਨੂੰ ਨਜਿੱਠਿਆ ਅਤੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅਪਣਾ ਫਰਜ਼ ਇਮਾਨਦਾਰੀ ਨਾਲ ਨਿਭਾਇਆ! ਇਸ ਲਈ ਪੰਜਾਬ ਦੇ ਲੋਕ ਏਨਾ ਬਹਾਦਰ ਅਫ਼ਸਰਾਂ ਦੇ ਸੱਦਾ ਸ਼ੁਕਰ ਗੁਜਾਰ ਰਹਿਣ ਗੇ !!

Written By
The Punjab Wire