ਰਾਜਸਥਾਨ ਦੇ ਦੌਸਾ ਵਿੱਚ ਪੁਲਿਸ ਅਤੇ ਨੇਤਾਵਾਂ ਦੀ ਤਸ਼ੱਦਦ ਤੋਂ ਤੰਗ ਆ ਕੇ ਮਹਿਲਾ ਡਾਕਟਰ ਵੱਲੋਂ ਕੀਤੀ ਗਈ ਸੀ ਖੁਦਕੁਸ਼ੀ
ਗੁਰਦਾਸਪੁਰ, 2 ਅਪ੍ਰੈਲ (ਮੰਨਣ ਸੈਣੀ)।ਰਾਜਸਥਾਨ ਦੇ ਦੌਸਾ ਵਿੱਚ ਪੁਲਿਸ ਅਤੇ ਰਾਜਨੇਤਾਵਾਂ ਦੀ ਤਸ਼ੱਦਦ ਤੋਂ ਤੰਗ ਪਰੇਸ਼ਾਨ ਮਹਿਲਾ ਡਾਕਟਰ ਅਰਚਨਾ ਸ਼ਰਮਾ ਵੱਲੋਂ ਸੁਸਾਇਡ (ਖੁਦਕੁਸ਼ੀ) ਕਰਨ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਗੁਰਦਾਸਪੁਰ ਦੇ ਪ੍ਰਾਇਵੇਟ ਹਸਪਤਾਲ ਦੇ ਡਾਕਟਰਾਂ ਨੇ ਇੰਡੀਆ ਮੈਡੀਕਲ ਐਸੋਸ਼ੀਏ ਗੁਰਦਾਸਪੁਰ ਦੇ ਪ੍ਰਧਾਨ ਡਾ. ਬੀ.ਐੱਸ.ਬਾਜ਼ਵਾ ਕੀ ਲੀਡਰਸ਼ਿਪ ਵਿੱਚ ਹਸਪਤਾਲਾਂ ਦੀ ਸਾਰੀਆਂ ਸੇਹਤ ਸੇਵਾਵਾਂ ਠਪ ਰੱਖ ਸ਼ਹਿਰ ਵਿੱਚ ਰੋਸ਼ ਮਾਰਚ ਕੱਢਿਆ । ਜਿਸ ਤੋਂ ਬਾਅਦ ਮਹਿਲਾ ਡਾਕਟਰ ਨੂੰ ਆਤਮਘਾਤ ਕਰਨ ਲਈ ਮਜ਼ਬੂਰ ਕਰਨ ਵਾਲੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕਰ ਗਿਰਫਤਾਰ ਕਰਨ ਦੀ ਮੰਗ ਨੂੰ ਲੈਕੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਸੰਬੰਧੀ ਡਾ. ਬੀਐਸ ਬਾਜਵਾ ਨੇ ਦੱਸਿਆ ਕਿ 28 ਮਾਰਚ ਨੂੰ ਡਾ ਅਰਚਨਾ ਸ਼ਰਮਾ ਨੇ ਗਰਭਵਤੀ ਔਰਤ ਦੀ ਮੌਤ ਦੇ ਬਾਅਦ ਰਿਸ਼ਤੇਦਾਰਾ ਅਤੇ ਪੁਲਿਸ ਦੇ ਦਬਾਅ ਤੋਂ ਤੰਗ ਆ ਕੇ ਆਤਮਘਾਤ ਕਰ ਲਿਆ ਸੀ। ਡਾ. ਅਰਚਨਾ ਸ਼ਰਮਾ ਨੂੰ ਮਰੀਜ ਦੇ ਰਿਸ਼ਤੇਦਾਰਾ ਵੱਲੋਂ ਰਿਪੋਰਟ ਗਲਤ ਤਿਆਰ ਕਰਨ ਸੰਬੰਧੀ ਦਬਾਅ ਬਣਾਇਆ ਜਾ ਰਿਹਾ ਸੀ। ਮੌਤ ਤੋਂ ਬਾਅਦ ਪੁਲਿਸ ਨੇ ਕੇਸ ਦੀ ਜਾਂਚ ਕਰਨ ਦੀ ਬਜਾਏ ਡਾਕਟਰ ‘ਤੇ ਹੀ ਧਾਰਾ 302 ਦੇ ਅਧੀਨ ਮਾਮਲੇ ਦਰਜ ਕੀਤਾ। ਜਿਸ ਤੋਂ ਪਰੇਸ਼ਾਨ ਮਹਿਲਾ ਡਾਕਟਰ ਵੱਲੋਂ ਆਤਮ ਹੱਤਿਆ ਕਰ ਲਈ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਆਕ੍ਰੋਸ਼ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਤਰਫਾ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਜਦਕਿ ਦੂਜੇ ਤਰਫਾ ਡਾਕਟਰ ਦੇ ਵਿਰੁੱਧ ਬਿਨਾ ਤੱਥ ਕਾਰਵਾਈ ਕਰ ਕੇਸ ਦਰਜ ਕਰ ਦਿੱਤਾ ਜਾਂਦਾ ਹੈ। ਉਧਰ ਡਾਕਟਰਾਂ ਦੀ ਹੜਤਾਲ ਦੇ ਚੱਲਦੇ ਪ੍ਰਾਇਵੇਟ ਹਸਪਤਾਲਾਂ ਵਿੱਚ ਆਉਣ ਵਾਲੇ ਮਰਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ‘ਤੇ ਡਾ. ਚੇਤਨ ਨੰਦਾ, ਡਾ. ਢਿਲੋਂ, ਡਾ. ਮਨਿੰਦਰ ਬੱਬਰ, ਡਾ. ਗੁਰਖੇਲ ਸਿੰਘ ਕਲਸੀ, ਡਾ. ਆਰਤੀ, ਡਾ. ਅਸ਼ੋਕ ਓਬਰਾਏ, ਡਾ ਪਾਇਲ ਅਰੋੜਾ, ਡ਼ਾ ਰਾਜਨ ਅਰੌੜਾ, ਡਾ ਰਮੇਸ਼ ਮਹਾਜਨ, ਡਾ ਰੋਮਿੰਦਰ ਕਲੇਰ ਆਦਿ ਡਾਕਟਰ ਹਾਜ਼ਰ ਸਨ।