ਜਾਂਚ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਗੁਰਦਾਸਪੁਰ
ਨਵਾਂਸ਼ਹਿਰ ‘ਚ ਬਰਾਮਦ ਹੋਏ ਵਿਸਫੋਟਕ ਮਾਮਲੇ ‘ਚ ਲਿਪਤ ਸਨ ਦੋਸ਼ੀ, ਖਾਲਿਸਤਾਨੀ ਅੱਤਵਾਦੀ ਸੰਗਠਨ ISYF ਦੇ ਨਿਰਦੇਸ਼ਾਂ ‘ਤੇ ਪੰਜਾਬ ਵਿੱਚ ਮਾਹੌਲ ਖਰਾਬ ਕਰਣ ਦੀ ਸੀ ਸਾਜ਼ਿਸ
ਗੁਰਦਾਸਪੁਰ, 26 ਮਾਰਚ (ਮੰਨਣ ਸੈਣੀ)। ਗਣਤੰਤਰ ਦਿਵਸ ਨੇੜੇ 20 ਜਨਵਰੀ ਨੂੰ ਦੀਨਾਨਗਰ ‘ਚ ਆਰ.ਡੀ.ਐਕਸ, ਗ੍ਰੇਨੇਡ, ਗ੍ਰੇਨੇਡ ਲਾਂਚਰ ਅਤੇ ਹੋਰ ਵਿਸਫੋਟਕ ਪਦਾਰਥ ਬਰਾਮਦ ਹੋਣ ਤੋਂ ਬਾਅਦ ਜ਼ਿਲਾ ਪੁਲਸ ਇਸ ਮਾਮਲੇ ‘ਤੇ ਕਾਫੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਸ ਮਾਮਲੇ ‘ਚ ਪੁਲਿਸ ਦੀ ਤਰਫੋਂ ਪੰਜਾਬ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗੁਰਦਾਸਪੁਰ ਵਿਖੇ ਲਿਆ ਕੇ ਤਫ਼ਤੀਸ਼ ਨੂੰ ਅੱਗੇ ਵਧਾਇਆ ਗਿਆ ਹੈ | ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮਾ ਤੇ ਨਵਾਂਸ਼ਹਿਰ ਤੋਂ ਮਿਲੇ ਆਰਡੀਐਕਸ ਅਤੇ ਵਿਸਫੋਟਕਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਹਿਲਾਂ ਹੀ ਮੁਕਦਮਾ ਦਰਜ ਹੈ ਅਤੇ ਉਹ ਅੰਮ੍ਰਿਤਸਰ ਵਿੱਚ ਬੰਦ ਸਨ। ਜਿਨ੍ਹਾਂ ਨੂੰ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਗੁਰਦਾਸਪੁਰ ਲਿਆਂਦਾ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਨੇੜੇ ਪੁਲੀਸ ਵੱਲੋਂ ਮਿਲੇ ਹਥਿਆਰਾਂ ਸਬੰਧੀ ਉਨ੍ਹਾਂ ਵੱਲੋਂ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਜਿਸ ਵਿੱਚ ਗੁੰਝਲਦਾਰ ਰਹੱਸ ਨੂੰ ਪਰਤ ਦਰ ਪਰਤ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰਪ੍ਰੀਤ ਸਿੰਘ ਉਰਫ ਢੋਲਕੀ ਪੁੱਤਰ ਜਗੀਰ ਸਿੰਘ ਵਾਸੀ ਗੋਹਤ ਪੋਖਰ ਥਾਣਾ ਤਿੱਬੜ, ਰਮਨ ਉਰਫ ਰਮਨੀ ਪੁੱਤਰ ਚਮੇਲ ਸਿੰਘ ਵਾਸੀ ਗਾਜੀਕੋਟ ਥਾਣਾ ਪੁਰਾਣਾ ਸ਼ਾਲਾ ਅਤੇ ਪਰਮਿੰਦਰ ਕੁਮਾਰ ਉਰਫ ਰੋਹਿਤ ਪੁੱਤਰ ਰਾਮ ਲੂਲੀਆ ਵਾਸੀ ਪਿੰਡ ਖਰਲ ਦੀਨਾਨਗਰ ਨੂੰ ਸੀ. ਜਿਨ੍ਹਾਂ ਨੂੰ ਪਾਕਿਸਤਾਨ ਤੋਂ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਤਹਿਤ ਲਿਆਂਦਾ ਗਿਆ ਸੀ।
ਐਸਐਸਪੀ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਮਿਲੇ ਵਿਸਫੋਟਕਾਂ ਵਿੱਚ ਉਪਰੋਕਤ ਤਿੰਨਾਂ ਦੇ ਨਾਂ ਵੀ ਸ਼ਾਮਲ ਸਨ। ਉਪਰੋਕਤ ਤਿੰਨੋਂ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਵੀਸ਼ ਕੁਮਾਰ, ਸੁਖਪ੍ਰੀਤ ਸਿੰਘ ਉਰਫ਼ ਸੁੱਖ ਘੁੰਮਣ ਵਾਸੀ ਖਰਲ, ਮਲਕੀਤ ਸਿੰਘ, ਤਰਨਜੋਤ ਸਿੰਘ, ਪ੍ਰਭਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦੋਂਕਿ ਸੁੱਖ ਭਿਖਾਰੀਵਾਲ ਅਤੇ ਅਸ਼ੀਸ਼ ਮਸੀਹ ਪਹਿਲਾਂ ਹੀ ਜੇਲ੍ਹ ਵਿੱਚ ਹਨ। ਇਸੇ ਮਾਮਲੇ ਵਿੱਚ ਸ਼ਾਮਲ ISYF ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਵਿਦੇਸ਼ ਵਿੱਚ ਹਨ ਅਤੇ ਇਨ੍ਹਾਂ ਦੋਵਾਂ ਸਮੇਤ ਇੱਕ ਹੋਰ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।