ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਸਰਕਾਰ ਬਣਾਉਣ ਜਾ ਰਹੀ ਹੈ ਜਿਸ ਦੇ ਲਈ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਨਾਮਜ਼ਦ ਸੀਐੱਮ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ ਜਿਸ ਦਾ ਐਲਾਨ ਉਨ੍ਹਾਂ ਜਿੱਤ ਵਾਲੇ ਦਿਨ ਹੀ ਕਰ ਦਿੱਤਾ ਸੀ। ਸਹੁੰ ਚੁੱਕ ਸਮਾਗਮ ਲਈ 40 ਏਕੜ ‘ਚ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ‘ਚ ਸੱਤਾ ‘ਚ ਆਉਂਦਿਆਂ ਹੀ ਭਗਵੰਤ ਮਾਨ ਨੇ ਪਹਿਲੀ ਨਿਯੁਕਤੀ ਏ ਵੇਣੂ ਪ੍ਰਸਾਦ ਦੀ ਆਪਣੇ ਪ੍ਰਿੰਸੀਪਲ ਸਕੱਤਰ ਵਜੋਂ ਕੀਤੀ ਤੇ ਸੋਮਵਾਰ ਨੂੰ ਯਾਨੀ ਅੱਜ ਉਨ੍ਹਾਂ ਆਪਣਾ ਅਹੁਦਾ ਅਹੁਦਾ ਸੰਭਾਲ ਲਿਆ ਹੈ।
