ਹੋਰ ਗੁਰਦਾਸਪੁਰ ਪੰਜਾਬ

ਸ਼ਾਮ ਸਿੰਘ ਠਾਕੁਰ ਲਾਈਫ ਸੇਵਰ ਅਵਾਰਡ ਨਾਲ ਸਨਮਾਨਿਤ

ਸ਼ਾਮ ਸਿੰਘ ਠਾਕੁਰ ਲਾਈਫ ਸੇਵਰ ਅਵਾਰਡ ਨਾਲ ਸਨਮਾਨਿਤ
  • PublishedMarch 9, 2022

ਗੁਰਦਾਸਪੁਰ, 9 ਮਾਰਚ (ਰਵੀ) । ਐਡਵੋਕੇਟ ਸ਼ਾਮ ਸਿੰਘ ਠਾਕੁਰ ਨੂੰ ਲਾਈਫ ਸੇਵਰ ਅਵਾਰਡ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਪੰਜਾਬ ਦੇ‌ ਰਾਜਪਾਲ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਵੱਲੋਂ ਲਾਅ ਭਵਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਬੀਤੇ ਦਿਨ ਦਿੱਤਾ ਗਿਆ।

ਐਡਵੋਕੇਟ ਠਾਕੁਰ ਨੇ ਇਹ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਪੁਰਸਕਾਰ “ਨੀਫਾ ‘ ਦੇ ਸਥਾਨਕ ਪ੍ਰਤੀਨਿਧੀ ਦੇ ਤੌਰ ਤੇ ਦਿੱਤਾ ਗਿਆ ਹੈ। ‘ਨੀਫਾ ‘ ਵੱਲੋਂ ਕੋਵਿਡ ਦੇ ਦੌਰਾਨ ਇਕ ਦਿਨ ਵਿਚ ਪੂਰੇ ਭਾਰਤ ਵਿੱਚ ਖੂਨਦਾਨ ਕੈਂਪ ਆਯੋਜਿਤ ਕਰਕੇ 1 ਲੱਖ 3 ਹਜ਼ਾਰ ਯੁਨਿਟ ਤੋਂ ਵੱਧ ਖੂਨ ਇਕੱਠਾ ਕੀਤਾ ਗਿਆ ਸੀ। ਜਿਸ ਲਈ ਇਸ ਸੰਸਥਾ ਦਾ ਨਾਂ ਬੁੱਕ ਆਫ ਰੀਕਾਰਡ ਲੰਦਨ ਵਿਚ ਦਰਜ ਵੀ ਹੋਇਆ ਹੈ। ਇਸ ਕੈਂਪ ਵਿੱਚ ਯੋਗਦਾਨ ਦੇ ਲਈ ਨੀਫਾ ਦੇ ਸਹਿਯੋਗੀਆਂ ਨੂੰ ਇਹ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪ੍ਰਤੀਨਿਧੀ ਦੇ ਤੌਰ ਤੇ ਐਡਵੋਕੇਟ ਸ਼ਾਮ ਸਿੰਘ ਠਾਕੁਰ ਦਾ ਨਾਂ ਸ਼ਾਮਲ ਕੀਤਾ ਗਿਆ ਸੀ,,ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਉਹਨਾਂ ਦੀ ਸੋਸਾਇਟੀ ਸਹੀਦ ਭਗਤ ਸਿੰਘ ਵੈਲਫੇਅਰ ਐਂਡ ਬਲੱਡ ਸੇਵਾ ਸੋਸਾਇਟੀ ਵੱਲੋ ਲੋੜਵੰਦ ਬੱਚਿਆ ਦੀ ਪੜਾਈ ਦਾ ਖਰਚਾ,,ਲੋੜਵੰਦ ਬੱਚਿਆਂ ਦੇ ਅਨੰਦ ਕਾਰਜ, ਲੰਗਰਾਂ ਦੀ ਸੇਵਾ ਅਤੇ 24×7 ਖੂਨਦਾਨ ਦੀ ਸੇਵਾ ਨਿਭਾਅ ਰਹੇ ਹਨ, ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਸੰਸਥਾਵਾਂ, ਵਕੀਲ ਭਾਈਚਾਰੇ ਅਤੇ ਐਡਵੋਕੇਟ ਠਾਕੁਰ ਦੇ ਜਾਣਕਾਰਾਂ ਵੱਲੋਂ ਉਨ੍ਹਾਂ ਨੂੰ ਇਸ ਉਪਲਬਦੀ ਤੇ ਵਧਾਈ ਦਿਤੀ ਜਾ ਰਹੀ।

Written By
The Punjab Wire