Close

Recent Posts

ਹੋਰ ਗੁਰਦਾਸਪੁਰ

ਸੰਵਿਧਾਨ ਦੇ ਅੰਦਰ ਦਰਜ ਹੱਕਾਂ ਨੂੰ ਲਾਗੂ ਕਰਵਾਉਣ ਲਈ ਤਿਖੇ ਸੰਘਰਸ਼ ਸਮੇਂ ਦੀ ਲੋੜ।

ਸੰਵਿਧਾਨ ਦੇ ਅੰਦਰ ਦਰਜ ਹੱਕਾਂ ਨੂੰ ਲਾਗੂ ਕਰਵਾਉਣ ਲਈ ਤਿਖੇ ਸੰਘਰਸ਼ ਸਮੇਂ ਦੀ ਲੋੜ।
  • PublishedMarch 8, 2022

8 ਮਾਰਚ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਤਿੱਖੇ ਸੰਘਰਸ਼ ਕਰਨ ਦਾ ਸੱਦਾ

‌ ਗੁਰਦਾਸਪੁਰ 8 ਮਾਰਚ (ਮੰਨਣ ਸੈਣੀ)। ਇਸਤਰੀ ਜਾਗ੍ਰਿਤੀ ਮੰਚ ਪੰਜਾਬ ਗੁਰਦਾਸਪੁਰ ਅਤੇ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਵਲੋਂ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਕਾਮਰੇਡ ਅਮਰੀਕ ਸਿੰਘ ਯਾਦਗਾਰੀ ਹਾਲ ਬਹਿਰਾਮਪੁਰ ਰੋਡ ਵਿਖੇ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮੈਡਮ ਕਮਲੇਸ਼ ਕੁਮਾਰੀ, ਐਡਵੋਕੇਟ ਬਲਵਿੰਦਰ ਕੌਰ ਬਾਜਵਾ, ਹਰਭਜਨ ਸਿੰਘ ਮਾਂਗਟ, ਬਲਵਿੰਦਰ ਕੌਰ ਅਲੀ ਸ਼ੇਰ, ਗੋਗਾ ਮੀਰਪੁਰ ਨੇ ਕੀਤੀ। ਵੱਖ ਵੱਖ ਪਿੰਡਾਂ ਤੇ ਆਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੌਰ ਬਾਜਵਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਭਾਵੇਂ ਔਰਤਾਂ ਦੇ ਬਹੁਤ ਸਾਰੇ ਹੱਕ ਹਕੂਕ ਦਿੱਤੇ ਹਨ । ਜਿਵੇਂ ਕਿ ਘਰੇਲੂ ਹਿੰਸਾ, ਬਰਾਬਰ ਕੰਮ ਬਰਾਬਰ ਤਨਖਾਹ, ਲੈਂਗਿਕ ਭੇਦਭਾਵ ਤੋਂ ਬਰਾਬਰੀ ਦਾ ਜੀਵਨ ਜਿਊਣ ਦਾ ਹੱਕ ਦਿੱਤਾ ਹੈ। ਪਰ ਇਹ ਸਾਰੇ ਹੱਕ ਤਦ ਸੰਭਵ ਹੋ ਸਕਦੇ ਹਨ। ਜੇਕਰ ਔਰਤਾਂ ਜਥੇਬੰਦਕ ਤਾਕਤ ਨੂੰ ਪਛਾਣ ਕੇ ਸੰਘਰਸ਼ ਦਾ ਰਾਹ ਅਪਣਾਉਣ।

ਇਸਤਰੀ ਜਾਗ੍ਰਿਤੀ ਮੰਚ ਦੀ ਪ੍ਰਧਾਨ ਬਲਵਿੰਦਰ ਕੌਰ ਰਾਵਲਪਿੰਡੀ ਨੇ ਮੌਜੂਦਾ ਸਮੇਂ ਵਿੱਚ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਅੰਦਰ ਔਰਤਾਂ ਦੇ ਸ਼ੋਸ਼ਣ ਦਾ ਪੱਧਰ ਬਹੁਤ ਨੀਵਾਂ ਹੋ ਗਿਆ। ਫਾਸ਼ੀਵਾਦੀ ਹਕੂਮਤਾਂ ਔਰਤਾਂ ਦੇ ਖਾਣ ਪੀਣ ਪਹਿਨਣ ਵਿਚਰਣ ਤੇ ਪਾਬੰਦੀਆਂ ਲਾ ਕੇ ਆਪਣੇ ਪ੍ਰਬੰਧ ਦੀ ਉਮਰ ਲੰਮੇਰੀ ਕਰ ਰਹੇ ਹਨ। ਵੱਖ ਵੱਖ ਸੰਵਿਧਾਨਕ ਸੰਸਥਾਵਾਂ ਵਿੱਚ, ਨੌਕਰੀਆਂ ਵਿਚ ਔਰਤਾਂ ਨੂੰ ਬਣਦਾ ਅਨੁਪਾਤਿਕ ਹਿਸਾ ਰਾਜਨੀਤਕ ਪਾਰਟੀਆਂ ਦੇ ਸਿਆਸੀ ਏਜੰਡੇ ਤੇ ਹੈ। ਪਰ ਸੱਤਾ ਵਿਚ ਕੋਈ ਵੀ ਬਣਦਾ ਸਥਾਨ ਨਹੀਂ ਦੇ ਰਿਹਾ। ਮੀਨਾ ਕੁਮਾਰੀ ਪੁਰਾਤਨ ਇਤਿਹਾਸ ਵਿਚ ਔਰਤਾਂ ਦਾ ਸਥਾਨ, ਸਨਮਾਣ, ਅਤੇ ਸਤਿਕਾਰ ਤੇ ਚਾਨਣਾ ਪਾਉਂਦੇ ਹੋਏ ਆਪਣੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਉਣ ਤੇ ਜ਼ੋਰ ਦਿੱਤਾ। ਮੈਡਮ ਕਮਲੇਸ਼ ਕੁਮਾਰੀ ਨੇ ਆਪਣੇ ਪਰਿਵਾਰਕ ਤਜਰਬੇ ਸਾਂਝੇ ਕਰਦਿਆਂ ਧੀ ਤੇ ਨੂੰਹ ਨੂੰ ਸਮਾਨ ਸਮਝਣ, ਪਤੀ ਪਤਨੀ ਨੂੰ ਸਾਂਝੀ ਜਿੰਮੇਵਾਰੀ ਨਿਭਾਉਂਦੇ ਹੋਏ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵਿਚਰਨ ਦਾ ਸੁਨੇਹਾ ਦਿੱਤਾ।

ਇਸ ਮੌਕੇ ਆਈ ਟੀ ਸੈਕਟਰ ਵਿੱਚ ਕੰਮ ਦੇ ਤਜਰਬੇ ਸਾਂਝੇ ਕਰਦੇ ਹੋਏ ਭਾਵਨਾ ਸ਼ਰਮਾ ਨੇ ਦੱਸਿਆ ਕਿ ਪ੍ਰਾਈਵੇਟ ਸੈਕਟਰ ਵਿੱਚ ਔਰਤਾਂ ਦੀ ਲਿਆਕਤ ਅਤੇ ਕਾਬਲੀਅਤ ਨੂੰ ਅੱਜ ਵੀ ਮਰਦ ਪ੍ਰਧਾਨ ਸਮਾਜ ਨੇ ਨੀਵੇਂ ਪੱਧਰ ਤੇ ਰੱਖਿਆ ਹੈ। ਇਸ ਮੌਕੇ ਗੁਰਵਿੰਦਰ ਕੌਰ ਬਹਿਰਾਮਪੁਰ, ਮੀਰਾਂ ਕਾਹਨੂੰਵਾਨ, ਗੁਰਿੰਦਰ ਦੁਰਾਗਲਾ, ਵੀਨਾ ਰਾਣੀ ਭੰਗਵਾ, ਰਾਜ ਕੁਮਾਰੀ ਮੀਰਪੁਰ ਨੀਰੂ ਬਾਲਾ, ਦੇਵੀ ਰਾਣੀ, ਤੋਂ ਇਲਾਵਾ ਅਮਰ ਕ੍ਰਾਂਤੀ, ਪ੍ਰਿੰਸੀਪਲ ਅਮਰਜੀਤ ਮਨੀ, ਜੋਗਿੰਦਰ ਪਾਲ ਪਨਿਆੜ ਅਮਰਜੀਤ ਸ਼ਾਸਤਰੀ ਸਾਬਕਾ ਸਿੱਖਿਆ ਮੰਤਰੀ ਪ੍ਰੋਫੈਸਰ ਸੁਸ਼ੀਲਾ ਮਹਾਜਨ, ਹਾਜ਼ਰ ਸਨ।

Written By
The Punjab Wire