ਹੋਰ ਗੁਰਦਾਸਪੁਰ

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਦਫਤਰ ਸਾਹਮਣੇ ਅੱਜ 50ਵੇਂ ਦਿਨ ਵੀ ਧਰਨਾ ਰਿਹਾ ਜਾਰੀ

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਦਫਤਰ ਸਾਹਮਣੇ ਅੱਜ 50ਵੇਂ ਦਿਨ ਵੀ ਧਰਨਾ ਰਿਹਾ ਜਾਰੀ
  • PublishedFebruary 28, 2022

ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)।ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਦੇ ਪੀਡ਼ਤ ਕਿਸਾਨ ਆਪਣੀ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਅੱਜ 50 ਵੇਂ ਦਿਨ ਵੀ ਨਗਰ ਸੁਧਾਰ ਟਰੱਸਟ ਦੇ ਦਫਤਰ ਸਾਹਮਣੇ ਬੈਠੇ ਰਹੇ । ਇਹ ਧਰਨਾ ਦੱਸ ਜਨਵਰੀ ਤੋਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਿਹਾ ਹੈ ।ਇਸ ਦਰਮਿਆਨ ਨਗਰ ਸੁਧਾਰ ਟਰੱਸਟ ਨੇ ਸਿਰਫ਼ ਕਿਸ਼ਤਾਂ ਵਿੱਚ ਪੰਜ ਕੁ ਕਰੋੜ ਹੀ ਪੈਸੇ ਦਿੱਤੇ ਹਨ ਜਦਕਿ ਇਸ ਤੋਂ ਕਈ ਗੁਣਾ ਵਧ ਉਨ੍ਹਾਂ ਵੱਲ ਬਕਾਇਆ ਰਹਿੰਦਾ ਹੈ ।

ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਤਕ ਯਕਮੁਸ਼ਤ ਸਾਰੇ ਦਾ ਸਾਰਾ ਪੈਸਾ ਅਦਾ ਨਹੀਂ ਕੀਤਾ ਜਾਂਦਾ ਇਹ ਧਰਨਾ ਵੀ ਜਾਰੀ ਰਹੇਗਾ ਤੇ ਅੱਗੋਂ ਵੱਡਾ ਐਕਸ਼ਨ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਲਦੀ ਹੀ ਵੱਡੀ ਮੀਟਿੰਗ ਕਰਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਘਰ ਅੱਗੇ ਧਰਨਾ ਐਲਾਨਿਆ ਜਾਵੇਗਾ ।ਸੰਯੁਕਤ ਕਿਸਾਨ ਮੋਰਚੇ ਵੱਲੋਂ ਉਸ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਜਿੰਨੀ ਛੇਤੀ ਹੋ ਸਕਦਾ ਹਾਂ ਪੈਸਿਆਂ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਸਾਰੇ ਦੇ ਸਾਰੇ ਪੈਸੇ ਅਦਾ ਕਰੇ ।ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਕਿਸਾਨ ਹੀ ਨਹੀਂ ਉਨ੍ਹਾਂ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਹਨ ਅਤੇ ਇਹ ਹੁਣ ਇਸੇ ਤਰ੍ਹਾਂ ਹੀ ਚੁੱਪ ਕਰਕੇ ਨਹੀਂ ਬੈਠੇ ਰਹਿਣਗੇ ਸਗੋਂ ਅੱਗੋਂ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਬਲਬੀਰ ਸਿੰਘ ਰੰਧਾਵਾ ਕੁਲਜੀਤ ਸਿੰਘ ਸਿੱਧਵਾਂ ਜਮੀਤਾਂ ਜਸਵੰਤ ਸਿੰਘ ਪਾਹੜਾ ਬਰਿੰਦਰ ਸਿੰਘ ਲਾਡੀ ਸਾਹ ,ਸਰਵਨ ਸਿੰਘ ਭੋਲਾ ,ਸੰਦੀਪ ਸਿੰਘ ,ਗੁਰਮੀਤ ਸਿੰਘ ,ਗੁਰਦੀਪ ਸਿੰਘ ਕਠਿਆਲੀ ,ਰਘਬੀਰ ਸਿੰਘ ਘੁਰਾਲਾ ,ਅਮਰਜੀਤ ਕੌਰ ,ਬਲਵਿੰਦਰ ਕੌਰ ,ਵੀਰ ਪਰਤਾਪ ਸਿੰਘ ,ਮਨਪ੍ਰੀਤ ਸਿੰਘ ਭਾਗੋਕਾਵਾਂ ,ਸੁਖਬੀਰ ਸਿੰਘ ਪਰਵਿੰਦਰ ਕੁਮਾਰ ,ਸੋਨਾ ਸਾਹ ਘੁਰਾਲਾ ,ਬਲਬੀਰ ਸਿੰਘ ਰੰਧਾਵਾ, ਰਾਮਕਿਸ਼ਨ ਜਮਾਦਾਰ,ਸਿਵ ਅਾਦਿ ਵੀ ਹਾਜ਼ਰ ਸਨ।

Written By
The Punjab Wire