ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਰਹੇ ਯਸ਼ਵੰਤ ਸਿਨਹਾ ਨੇ ਯਾਦ ਕਰਵਾਇਆ ਹੈ ਕਿ ਖਾੜੀ ਜੰਗ ਦੌਰਾਨ ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਇਰਾਕ ਅਤੇ ਕੁਵੈਤ ਤੋਂ 1, 70,000 ਤੋਂ ਵੱਧ ਭਾਰਤੀਆਂ ਨੂੰ ਕੱਢਿਆ ਗਿਆ ਸੀ। ਯਸਵੰਤ ਸਿਨਹਾ ਨੇ ਜਾਨਕਾਰੀ ਟਵੀਟ ਕਰ ਦਿੱਤੀ ਹੈ ਅਤੇ ਅਸਿੱਧੇ ਰੂਪ ਵਿੱਚ ਮੋਦੀ ਸਰਕਾਰ ਨੂੰ ਘੇਰਿਆ ਹੈ। ਕਿਊਕਿ ਹੁਣ ਰੂਸ ਯੁਕਰੇਨ ਅੰਦਰ ਚਲ ਰਹੇ ਯੁੱਧ ਨਾਲ ਕਰੀਬ 18 ਹਜਾਰ ਤੋਂ ਉਪਰ ਵਿਦਿਆਰਥੀ ਉੱਥੇ ਫਸੇਂ ਹੋਏ ਹਨ ਅਤੇ ਵਤਨ ਵਾਪਸੀ ਲਈ ਜੱਦੋ ਜਹਿਦ ਕਰ ਰਹੇ ਹਨ। ਹਾਲਾਕਿ ਯੁਕਰੇਨ ਵਿੱਚ ਕੰਮ ਕਰਨ ਗਈ ਲੇਬਰ ਦੀ ਗਿਣਤੀ ਕਿੰਨੀ ਹੈ ਇਸ ਬਾਰੇ ਹਾਲੇ ਨਾ ਤਾ ਸਰਕਾਰ ਅਤੇ ਨਾ ਹੀ ਕੋਈ ਦੇਸ਼ ਨਿਜੀ ਤਵਜੱਜੋ ਦੇ ਰਿਹਾ। ਪੰਜਾਬ ਦੇ ਕਈ ਸੰਸਦ ਜਿਹਨਾਂ ਵਿੱਚੋ ਪ੍ਰਤਾਪ ਸਿੰਘ ਬਾਜਵਾ, ਅਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਉੱਥੇ ਦੀ ਅਬੈਂਸੀ ਤੇ ਕੋਈ ਜਾਨਕਾਰੀ ਅਤੇ ਵਿਦਿਆਰਥਿਆਂ ਦੀ ਮਦਦ ਨਾ ਹੋਣ ਸੰਬੰਧੀ ਕਈ ਤਰਾਂ ਦੇ ਸਵਾਲ ਚੱਕ ਰਹੇ ਹਨ।
