ਗੁਰਦਾਸਪੁਰ, 26 ਫਰਵਰੀ (ਮੰਨਣ ਸੈਣੀ)। ਭਾਰਤੀ ਫੋਜ਼ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਖੂਫੀਆ ਅਧਿਕਾਰੀਆ ਅਤੇ ਏਜੰਸੀਆ ਨੂੰ ਭੇਜਣ ਦੇ ਸੱਕ ਦੇ ਤਹਿਤ ਸੀ.ਏ ਸਟਾਫ ਪਠਾਨਕੋਟ ਵੱਲੋਂ ਭਾਰਤੀ ਫੋਜ ਵਿੱਚ ਬਤੋਰ ਨਾਇਕ ਕੰਮ ਕਰਦੇ ਇੱਕ ਫੋਜੀ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਥਾਨਾ ਸਦਰ ਪਠਾਨਕੋਟ ਵਿੱਚ ਅਧਿਕਾਰਤ ਗੁਪਤ ਐਕਟ 1923 ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫੋਜੀ ਦੀ ਪਛਾਣ ਨਵਜੋਤ ਸਿੰਘ ਪੁੱਤਰ ਅਮਰ ਪਾਲ ਸਿੰਘ ਵਾਸੀ ਤਲਵੰਡੀ ਭਾਰਥਵਾਲ ਥਾਣਾ ਘਣੀਆ ਕੇ ਬਾਂਗਰ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ ਜੋ ਇਸ ਵੇਲੇ ਪਠਾਨਕੋਟ ਹੀ ਤੈਨਾਤ ਸੀ। ਇਸ ਸੰਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਅਤੇ ਆਰਮੀ ਵੱਲੋਂ ਬਾਰਿਕੀ ਨਾਲ ਛਾਨਬੀਣ ਕੀਤੀ ਜਾ ਰਹੀ ਹੈ। ਫੋਜ਼ੀ ਦੇ ਸਾਰੇ ਉਪਕਰਨ ਜਬਤ ਕਰ ਲਏ ਗਏ ਹਨ।
ਥਾਨਾ ਸਦਰ ਪਠਾਨਕੋਟ ਵਿੱਚ ਦਰਜ ਐਫਆਈਆਰ ਅਨੁਸਾਰ ੲੰਸਪੈਕਟਰ ਗੁਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਸੀ.ਏ.ਸਟਾਫ ਪਠਾਨਕੋਟ ਆਪਣੀ ਸਰਕਾਰੀ ਗੱਡੀ ਤੇ ਨਾਕਾਬੰਦੀ ਦੇ ਸਬੰਧੀ ਵਿੱਚ ਸਰਨਾ ਪੁੱਲ ਮੋਜੂਦ ਸੀ। ਇਸ ਦੌਰਾਨ ਉਹਨਾਂ ਨੂੰ ਭਰੋਸੇਯੋਗ ਸੂਤਰਾ ਰਾਹੀ ਇਤਲਾਹ ਮਿਲੀ ਹੈ ਕਿ ਨਵਜੋਤ ਸਿੰਘ ਉਕਤ ਭਾਰਤੀ ਫੋਜ ਵਿੱਚ ਨਾਈਕ ਨੋਕਰੀ ਕਰ ਰਿਹਾ ਹੈ ਤੇ ਅੱਜ ਕੱਲ ਪਠਾਨਕੋਟ ਤਾਈਨਾਤ ਹੈ । ਜਿਸ ਪਾਸ ਮੋਬਾਈਲ ਨੰਬਰ ਹੈ ਅਤੇ ਹੋਰ ਆਦਮੀਆ ਨਾਲ ਰਲ ਕੇ ਉਹ ਸੋਸਲ ਮੀਡੀਆ ਰਾਹੀ ਭਾਰਤੀ ਫੋਜ ਦੀ ਨਕਲੋ ਹਰਕਤ, ਜੰਗੀ ਤਿਆਰੀਆ , ਖੁਫੀਆ ਜਾਣਕਾਰੀਆ ਹਾਸਲ ਕਰਕੇ ਪਾਕਿਸਤਾਨੀ ਖੁਫੀਆ ਅਧਿਕਾਰੀਆ ਤੇ ਏਜੰਸੀਆ ਨੂੰ ਭੇਜਦੇ ਹਨ। ਜੋ ਭਾਰਤ ਦੀ ਸੁਰੱਖਿਆ,ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਲਈ ਦੁਸਮਣ ਦੇਸ ਦੇ ਕੰਮ ਆ ਸਕਦੀਆ ਹਨ ਕਿਉਕਿ ਪਠਾਨਕੋਟ ਸਹਿਰ ਹਿੰਦ ਪਕ ਬਾਰਡਰ ਦੇ ਬਿਲਕੁਲ ਕਰੀਬ ਹੈ। ਜਿਸ ਕਾਰਨ ਨਵਜੋਤ ਸਿੰਘ ਉਕਤ ਹੋਰਨਾ ਵੱਲੋ ਅਜਿਹਾ ਕਰਕੇ ਭਾਰਤੀ ਫੋਜ ਅਤੇ ਦੇਸ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ । ਉਕਤ ਦੋਸਾ ਦੇ ਚਲਦਿਆਂ ਆਰੋਪੀ ਅਤੇ ਨਾ ਮਾਲੂਮ ਆਦਮੀ ਦੇ ਖਿਲਾਫ ਉਕੱਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਉੱਧਰ ਇਸ ਸੰਬੰਧੀ ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਕਤ ਫੋਜੀ ਨੂੰ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵੇਲੇ ਫੋਜ ਉਸ ਤੋਂ ਪੁਛਗਿਛ ਕਰ ਰਹੀ ਹੈ ਅਤੇ ਬਾਅਦ ਵਿੱਚ ਜੇ ਕੁਝ ਨਿਕਲਦਾ ਹੈ ਤਾਂ ਜੇਆਈਸੀ ਦੀ ਟੀਮ ਵੀ ਪੁਛ ਪੜਤਾਲ ਕਰੇਗੀ। ਉਹਨਾਂ ਦੱਸਿਆ ਕੀ ਪੁਲਿਸ ਵੱਲੋਂ ਉਸ ਦੇ ਕੋਲ ਮੌਜੂਦ ਸਾਰੇ ਉਪਕਰਨ ਜਬਤ ਕਰ ਲਏ ਗਏ ਹਨ ਅਤੇ ਮਾਹਿਰਾਂ ਦੀ ਟੀਮ ਤੋਂ ਉਹਨਾਂ ਦੀ ਜਾਂਚ ਕਰਵਾਈ ਜਾ ਰਹੀ ਹੈ।