ਵਿਦੇਸ਼ ਮੰਤਰਾਲੇ ਵੱਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਕੰਟਰੋਲ ਰੂਮ, ਅੰਬੈਸੀ, ਕੈਂਪ ਆਫਿਸ ਅਤੇ ਟੀਮਾਂ ਦੇ ਨੰਬਰ ਜਾਰੀ, ਵਤਨ ਵਾਪਸੀ ਲਈ ਕੀਤੇ ਜਾ ਰਹੇ ਅਹਿਮ ਉਪਰਾਲੇ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ “ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।” ਦੂਤਾਵਾਸ ਦਾ ਉਦੇਸ਼ ਯੂਕਰੇਨੀ ਹਵਾਈ ਖੇਤਰ ਦੇ ਬੰਦ ਹੋਣ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਦੇਸ਼ ਦੇ ਪੱਛਮੀ ਹਿੱਸੇ ਵਿੱਚ ਤਬਦੀਲ ਕਰਨਾ ਹੈ। ਜਿਸ ਦੇ ਚਲਦਿਆਂ ਵਿਦੇਸ਼ ਮੰਤਰਾਲੇ ਵੱਲੋ ਕੰਟਰੋਲ ਰੂਮ, ਅੰਬੈਸੀ, ਕੈਂਪ ਆਫਿਸ ਅਤੇ ਟੀਮਾਂ ਦੇ ਹੇਠ ਦਿੱਤੇ ਨੰਬਰ ਜਾਰੀ ਕੀਤੇ ਗਏ ਹਨ। ਇਹ ਨੰਬਰ ਮੰਤਰਾਲੇ ਦੇ ਆਧਿਕਾਰਿਕ ਪ੍ਰਵਕਤਾ ਅਰਿੰਦਮ ਬਾਗਚੀ ਵੱਲੋ ਟਵੀਟ ਕੀਤੇ ਗਏ ਹਨ। ਉਧਰ ਹੀ ਭਾਰਤ ਵੱਲੋਂ ਯੂਕਰੇਨ ਤੋਂ ਵਿਦਿਆਰਥਿਆਂ ਦੀ ਵਤਨ ਵਾਪਸੀ ਲਈ ਕਈ ਅਹਮ ਉਪਰਾਲੇ ਕੀਤੇ ਜਾ ਰਹੇ ਹਨ।