Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਅੰਦਰ ਵੀ ਉਮੀਦਵਾਰ/ਨੁਮਾਇੰਦੇ ਵੇਖ ਸਕਦੇ ਹਨ ਈ.ਵੀ.ਐਮ ਸਟਰਾਂਗ ਰੂਮ ਦੀ ਫੁੱਟਜ਼

ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਅੰਦਰ ਵੀ ਉਮੀਦਵਾਰ/ਨੁਮਾਇੰਦੇ ਵੇਖ ਸਕਦੇ ਹਨ ਈ.ਵੀ.ਐਮ ਸਟਰਾਂਗ ਰੂਮ ਦੀ ਫੁੱਟਜ਼
  • PublishedFebruary 23, 2022

ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਅੰਦਰ ਬੇਹਦ ਸੱਖਤ ਹਨ ਇੰਤਜਾਮ

ਗੁਰਦਾਸਪੁਰ, 23 ਫਰਵਰੀ ( ਮੰਨਣ ਸੈਣੀ)। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਸਾਰੇ 7 ਵਿਧਾਨ ਸਭਾ ਹਲਕਿਆਂ ਲਈ ਈ.ਵੀ.ਐਮ ਸਟਰਾਂਗ ਰੂਮ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ/ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕੈਮਰਿਆਂ ਦੀ ਫੀਡਿੰਗ ਸਟਰਾਂਗ ਰੂਮ ਦੇ ਸਾਹਮਣੇ ਬਣਾਏ ਗਏ ਮੋਨੀਟਰਿੰਗ ਸੈਂਟਰ ’ਤੇ ਐਲ.ਈ.ਡੀ ਲਗਾਈਆਂ ਗਈਆਂ ਹਨ, ਜਿਥੇ ਕੋਈ ਵੀ ਉਮੀਦਵਾਰ/ਨੁਮਾਇੰਦੇ ਜਾ ਕੇ ਵੇਖ ਸਕਦੇ ਹਨ।

ਉਨਾਂ ਅੱਗੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ/ਨੁਮਾਇੰਦੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਨਹੀਂ ਜਾ ਸਕਦੇ, ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸੁਪਰ ਵਿਚ ਕਮਰਾ ਨੰਬਰ 323, ਬਲਾਕ ਬੀ ਵਿਖੇ ਬਣਾਏ ਗਏ ਕੰਟਰੋਲ ਰੂਮ ਵਿਚ ਆ ਕੇ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਵੇਖ ਸਕਦੇ ਹਨ। ਕਿਉਂਕਿ ਇਥੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਦੇ ਕੰਟਰੋਲ ਰੂਮ ਦਾ ਵਿਯੂ ਦਿੱਤਾ ਗਿਆ ਹੈ, ਜੋ 24 ਘੰਟੇ ਚੱਲ ਰਿਹਾ ਹੈ। ਉਮੀਦਵਾਰਾਂ/ ਨੁਮਾਇੰਦਿਆਂ ਤੋਂ ਇਲਾਵਾ ਪੱਤਰਕਾਰ ਸਾਥੀ ਵੀ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਥਾਪਤ ਕੰਟਰੋਲ ਰੂਮ ਆ ਕੇ ਵੇਖ ਸਕਦੇ ਹਨ। ਕੰਟਰੋਲ ਰੂਮ ਦੇ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ, ਜ਼ਿਲਾ ਟਾਊਨ ਪਲਾਨਰ (88377-82375) ਹਨ।

Written By
The Punjab Wire