ਕੇਂਦਰ ਸਰਕਾਰ ਨੇ ਖਾਲਿਸਤਾਨ ਹਮਾਇਤੀ ਸੰਗਠਨ ‘ਸਿੱਖਸ ਫਾਰ ਜਸਟਿਸ’ (Sikhs for Justice) ਖਿਲਾਫ ਕਾਰਵਾਈ ਕਰਦਿਆਂ ‘ਸਿੱਖਸ ਫਾਰ ਜਸਟਿਸ’ ਨਾਲ ਸਬੰਧਤ ਐਪਸ ਤੇ ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਾਬੰਦੀਸ਼ੁਦਾ ਐਲਾਨੇ ਗਏ ਸੰਗਠਨ ਸਿੱਖਸ ਫਾਰ ਜਸਟਿਸ (SFJ) ਨਾਲ ਨੇੜਲੇ ਸਬੰਧ ਰੱਖਣ ਵਾਲੇ ਵਿਦੇਸ਼ੀ ਅਧਾਰਤ “ਪੰਜਾਬ ਪਾਲੀਟਿਕਸ ਟੀਵੀ” ਨਾਲ ਜੁੜੇ ਐਪਸ, ਵੈਬਸਾਈਟ ਤੇ ਸੋਸ਼ਲ ਮੀਡੀਆ ਖਾਤਿਆਂ ‘ਤੇ ਗਤੀਵਿਧੀਆਂ (ਰੋਕਥਾਮ) ਐਕਟ, 1967 ਤਹਿਤ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਹਨ।
ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੈਨਲ ਚੱਲ ਰਹੀਆਂ ਰਾਜ ਵਿਧਾਨ ਸਭਾ ਚੋਣਾਂ ਦੌਰਾਨ ਜਨਤਕ ਵਿਵਸਥਾ ਨੂੰ ਭੰਗ ਕਰਨ ਲਈ ਔਨਲਾਈਨ ਮੀਡੀਆ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੰਤਰਾਲੇ ਨੇ 18 ਫਰਵਰੀ ਨੂੰ “ਪੰਜਾਬ ਪਾਲੀਟਿਕਸ ਟੀਵੀ” ਦੇ ਡਿਜੀਟਲ ਮੀਡੀਆ ਸਰੋਤਾਂ ਨੂੰ ਰੋਕਣ ਲਈ ਆਈਟੀ ਨਿਯਮਾਂ ਦੇ ਤਹਿਤ ਐਮਰਜੈਂਸੀ ਤਾਕਤਾਂ ਦੀ ਵਰਤੋਂ ਕੀਤੀ।