ਗੁਰਦਾਸਪੁਰ, 8 ਫਰਵਰੀ (ਮੰਨਣ ਸੈਣੀ)। ਐਤਵਾਰ ਨੂੰ ਗੁਰਦਾਸਪੁਰ ਦੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਜੋ ਕਿ ਜ਼ਿਲਾ ਕਾਂਗਰਸ ਦੇ ਪ੍ਰਧਾਨ ਵੀ ਹਨ ਵਲੋਂ ਇੱਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਦਾਸਪੁਰ ਤੋਂ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਵੱਲੋਂ ਕਾਂਗਰਸੀ ਸਮਰਥੱਕ ਅਤੇ ਵਪਾਰ ਮੰਡਲ ਦੇ ਮੈਂਬਰ ਨਕੁਲ ਮਹਾਜਨ ਖਿਲਾਫ਼ ਬੋਲੇ ਗਏ ਅਪਸ਼ਬਦ ਸੰਬੰਧੀ ਜਮ ਕੇ ਨਿਖੇਦੀ ਕੀਤੀ ਗਈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਮਹਾਜਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇੰਟਰਨੈੱਟ ‘ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਇਕ ਸਿਆਸੀ ਪਾਰਟੀ ਦੇ ਨੇਤਾ ਵਪਾਰ ਮਡੰਲ ਦੇ ਮੈਂਬਰ ਨਕੁਲ ਮਹਾਜਨ ਖਿਲਾਫ ਧਮਕੀ ਦੇ ਰਹੇ ਸਨ। ਜਿਸ ਦੀ ਵਪਾਰ ਮੰਡਲ ਸਖ਼ਤ ਨਿਖੇਧੀ ਕਰਦਾ ਹੈ, ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਚੋਣਾਂ ਦੇ ਦਿਨਾਂ ਦੌਰਾਨ ਆਮ ਜਨਤਾ ਵਿਰੁੱਧ ਅਜਿਹੇ ਭੱਦੇ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ ਤਾਂ ਮੰਡਲ ਵਲੋਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵਪਾਰ ਮੰਡਲ ਸਾਰਿਆ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਰਾਜਨੀਤੀਕ ਲੜਾਈ, ਮੁੱਦਿਆ ਤੇ ਲੜੋਂ, ਪਰ ਜੇ ਕਿਸੇ ਵਪਾਰੀ ਨੂੰ ਤੰਗ ਕੀਤਾ ਜਾਵੇਗਾ ਤਾਂ ਵਪਾਰ ਮੰਡਲ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇਂ।
ਇਸ ਮੌਕੇ ਸਬਜ਼ੀ ਮੰਡੀ ਦੇ ਪ੍ਰਧਾਨ ਰਵੀ ਮਹਾਜਨ, ਪੰਕਜ ਮਹਾਜਨ, ਸਰਾਫ਼ਾ ਯੂਨਿਅਨ ਦੇ ਪ੍ਰਧਾਨ ਅਜੇ ਕੁਮਾਰ ਸੂਰੀ, ਰੈਡੀਮੇਡ ਯੂਨਿਅਨ ਦੇ ਪ੍ਰਧਾਨ ਵਿਕਾਸ ਸਵਾਰਾ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ।