ਗੁਰਦਾਸਪੁਰ, 6 ਫਰਵਰੀ ( ਮੰਨਣ ਸੈਣੀ )। ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਲਈ ਨਿਯੁਕਤ ਕੀਤੇ ਗਏ ਜਨਰਲ, ਪੁਲਿਸ ਤੇ ਖਰਚਾ ਅਬਜ਼ਰਵਰਾਂ ਦੀ ਮੋਜੂਦਗੀ ਵਿਚ ਪਿਛਲੀ ਦਿਨੀ ਜਿਥੇ, ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੀਤੀ ਪੱਤਰਕਾਰ ਮਿਲਣੀ ਵਿਚ ਚੋਣਾਂ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਸੀ, ਓਥੇ ਅੱਜ ਆਬਜ਼ਰਵਰਾਂ ਨੂੰ ਮਿਲਣ ਦੇ ਸਮੇਂ ਸਬੰਧੀ ਸ਼ਡਿਊਲ ਜਾਰੀ ਕਰਨ ਤੋਂ ਇਲਾਵਾ ਫੋਨ ਨੰਬਰ ਵੀ ਜਨਤਕ ਕੀਤੇ ਗਏ ਹਨ।
ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਚੋਣਾਂ ਦੇ ਸਬੰਧ ਵਿਚ ਜੇਕਰ ਕੋਈ ਸੁਝਾਅ ਜਾਂ ਸ਼ਿਕਾਇਤ ਹੋਵੇ ਤਾਂ ਚੋਣ ਆਬਜਰਵਰਾਂ ਨੂੰ ਮਿਲਿਆ ਜਾਂ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ, ਆਈ.ਏ.ਐਸ (2011), ਜੋ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ-9 ਅਤੇ ਡੇਰਾ ਬਾਬਾ ਨਾਨਕ-10 ਦੇ ਆਬਜ਼ਰਵਰ ਹਨ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 01 ਵਿਖੇ ਠਹਿਰੇ ਹਨ। ਇਨਾਂ ਨਾਲ 75270-94803 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਸਵੇਰੇ 10 ਤੋਂ 11 ਵਜੇ ਤਕ ਪੀ.ਡਬਲਿਊ.ਡੀ ਰੈਸਟ ਹਾਊਸ ਗੁਰਦਾਸਪੁਰ ਵਿਖੇ ਆ ਕੇ ਮਿਲਿਆ ਜਾ ਸਕਦਾ ਹੈ। ਜਨਰਲ ਆਬਜਰਵਰ ਸ੍ਰੀ ਚੰਦਰਾ ਸ਼ੇਖਰ ਆਈ.ਏ.ਐਸ (2011) ਜੋ ਵਿਧਾਨ ਸਭਾ ਹਲਕਾ ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਦੇ ਆਬਜਰਵਰ ਹਨ। ਬੀ.ਐਸ.ਐਫ (ਟਲਪ) ਰੈਸਟ ਹਾਊਸ ਗੁਰਦਾਸਪੁਰ ਵਿਖੇ ਠਹਿਰੇ ਹਨ। ਚੋਣ ਸਬੰਧੀ ਕੋਈ ਸੁਝਾਅ ਜਾਂ ਸ਼ਿਕਾਇਤ ਲਈ ਦਫਤਰ ਦੇ ਨੰਬਰ 75270-94693 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪੀ.ਡਬਲਿਊ.ਡੀ ਰੈਸਟ ਹਾਊਸ ਗੁਰਦਾਸਪੁਰ ਸਵੇਰੇ 11 ਵਜੇ ਤੋਂ 12 ਵਜੇ ਤਕ ਮਿਲਿਆ ਜਾ ਸਕਦਾ ਹੈ।
ਜਨਰਲ ਆਬਜ਼ਰਵਰ ਡਾ. ਨੀਰਜ ਸ਼ੁਕਲਾ, ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ-4 ਅਤੇ ਦੀਨਾਨਗਰ-5 ਹੈ। ਬੀ.ਐਸ.ਐਫ ਰੈਸਟ ਹਾਊਸ (ਡੇਹਲੀਆ) ਗੁਰਦਾਸਪੁਰ ਵਿਖੇ ਰੁਕੇ ਹੋਏ ਹਨ। ਇਨ੍ਹਾਂ ਨਾਲ 75270-94692 (ਦਫਤਰ) ਨੰਬਰ ’ਤੇ ਸੰਪਰਕ ਜਾਂ ਰੈਸਟ ਹਾਊਸ ਵਿਖੇ ਸਵੇਰੇ 10 ਤੋਂ 11 ਵਜੇ ਤਕ ਆ ਕੇ ਮਿਲਿਆ ਜਾ ਸਕਦਾ ਹੈ। ਜਨਰਲ ਆਬਜ਼ਰਵਰ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ, ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ-7 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 2 ਵਿਖੇ ਠਹਿਰੇ ਹਨ। ਇਨਾਂ ਨਾਲ 75270-94695, 01874-501842 (ਦਫਤਰ) ਨੰਬਰ ’ਤੇ ਸੰਪਰਕ ਜਾਂ ਆ ਕੇ ਸਵੇਰੇ 10 ਤੋਂ 11 ਵਜੇ ਤਕ ਮਿਲਿਆ ਜਾ ਸਕਦਾ ਹੈ।
ਇਸੇ ਤਰਾਂ ਖਰਚਾ ਆਬਜ਼ਰਵਰ ਸ੍ਰੀ ਸੌਰਭ ਕੁਮਾਰ ਰਾਏ, ਆਈ.ਆਰ.ਐਸ (2007), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 3 ਵਿਖੇ ਠਹਿਰੇ ਹਨ। ਇਨਾਂ ਨਾਲ 75270-94690 (ਦਫਤਰ) ਨੰਬਰ ’ਤੇ ਸੰਪਰਕ ਜਾਂ ਆ ਕੇ ਸਵੇਰੇ 10 ਤੋਂ 11 ਵਜੇ ਤਕ ਮਿਲਿਆ ਜਾ ਸਕਦਾ ਹੈ। ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ ਅਤੇ ਸੀ.ਐਂਡ ਸੀ.ਈ (2010), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 4 ਵਿਖੇ ਠਹਿਰੇ ਹਨ। ਇਨਾਂ ਨਾਲ 75270-94691(ਦਫਤਰ) ਨੰਬਰ ’ਤੇ ਸੰਪਰਕ ਜਾਂ ਸਵੇਰੇ 10 ਤੋਂ 11 ਵਜੇ ਤਕ ਆ ਕੇ ਮਿਲਿਆ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਪੁਲਿਸ ਆਬਜ਼ਰਵਰ ਸ੍ਰੀ ਨਵਨੀਤ ਸੇਕਰਾ, ਆਈ.ਪੀ.ਐਸ (1996), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਹੈ। ਬੀ.ਐਸ.ਐਫ, ਰੈਸਟ ਹਾਊਸ (ਰੋਜ਼) ਗੁਰਦਾਸਪੁਰ ਵਿਖੇ ਠਹਿਰੇ ਹਨ ਅਤੇ ਦਫਤਰ ਦਾ ਨੰਬਰ 75270-94598 ਹੈ। ਪੁਲਿਸ ਆਬਜ਼ਰਵਰ ਸ੍ਰੀ ਰਾਜੀਵ ਸਵਰੂਪ, ਆਈ.ਪੀ.ਐਸ (2006), ਇਨਾਂ ਕੋਲ ਵਿਧਾਨ ਸਭਾ ਹਲਕਾ ਕਾਦੀਆਂ, ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਹੈ। ਬੀ.ਐਸ.ਐਫ ਰੈਸਟ ਹਾਊਸ (ਲੋਟਸ) ਗੁਰਦਾਸਪੁਰ ਵਿਖੇ ਠਹਿਰੇ ਹਨ ਤੇ ਦਫਤਰ ਦਾ ਨੰਬਰ 75270-94804 ਹੈ।
ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫਸਰ ਗੁਰਦਾਸਪੁਰ, ਐਸ.ਐਸ.ਪੀ ਗੁਰਦਾਸਪੁਰ ਤੇ ਬਟਾਲਾ ਵਲੋਂ ਚੋਣ ਆਬਜ਼ਰਵਰਾਂ ਦੀ ਮੋਜੂਦਗੀ ਵਿਚ ਪ੍ਰੈਸ ਵਾਰਤਾ ਦੌਰਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਚੋਣ ਸਬੰਧੀ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਸ ਸਬੰਧੀ ਹੋਰ ਡਿਟੇਲ ਨਾਲ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਸ਼ਿਕਾਇਤ ਸੈੱਲ ਵਿਚ ਪ੍ਰਾਪਤ ਹੋਈਆਂ 88 ਸ਼ਿਕਾਇਤਾਂ ਵਿਚੋਂ 81 ਦਾ, ਜ਼ਿਲਾ ਪੱਧਰ ’ਤੇ ਸਥਾਪਤ ਸ਼ਿਕਾਇਤ ਸੈੱਲ ਵਿਚ 91 ਵਿਚੋਂ 71 ਸ਼ਿਕਾਇਤਾਂ ਦਾ ਤੇ ਸੀ-ਵਿਜ਼ਲ ਤੇ ਪ੍ਰਾਪਤ 72 ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਚੁੱਕਾ ਹੈ ਅਤੇ ਪੈਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸੀ-ਵਿਜ਼ਲ ਐਪ ਰਾਹੀਂ ਪ੍ਰਾਪਤ ਸ਼ਿਕਾਇਤ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਐਮ ਸੀ ਐਮ ਸੀ ਸੈੱਲ ਵਲੋਂ ਵੱਖ-ਵੱਖ ਪਾਰਟੀਆਂ ਨੂੰ 191 ਪ੍ਰੀ-ਸਰਟੀਫਿਕੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ।